Salman Khan Asks Shehnaaz Gill to Move On: ਸਲਮਾਨ ਖਾਨ ਇੰਨ੍ਹੀਂ ਦਿਨੀਂ ਆਪਣੀ ਫਿਲਮ 'ਕਿਸ ਕਾ ਭਾਈ ਕਿਸ ਕੀ ਜਾਨ' ਦਾ ਜ਼ਬਰਦਸਤ (Kisi Ka Bhai Kisi Ki Jaan) ਪ੍ਰਮੋਸ਼ਨ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਹਾਲ ਹੀ 'ਚ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ। ਟ੍ਰੇਲਰ ਲਾਂਚ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।


COMMERCIAL BREAK
SCROLL TO CONTINUE READING

ਸਲਮਾਨ (Salman Khan)ਦੇ ਨਾਲ, ਪੂਰੀ ਕਾਸਟ ਟ੍ਰੇਲਰ ਲਾਂਚ 'ਤੇ ਮੌਜੂਦ ਸੀ ਜਿਸ ਵਿੱਚ ਪੂਜਾ ਹੇਗੜੇ, ਸ਼ਹਿਨਾਜ਼ ਗਿੱਲ, ਪਲਕ ਤਿਵਾਰੀ ਅਤੇ ਰਾਘਵ ਜੁਆਲ ਸ਼ਾਮਲ ਸਨ। ਟ੍ਰੇਲਰ ਲਾਂਚ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਲਮਾਨ ਖਾਨ ਨੇ ਸ਼ਹਿਨਾਜ਼ ਗਿੱਲ (Shehnaaz Gill) ਬਾਰੇ ਕੁਝ ਅਜਿਹਾ ਕਹਿ ਦਿੱਤਾ ਕਿ ਅਦਾਕਾਰਾ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹੋ ਗਏ ਹਨ। ਸਲਮਾਨ ਨੇ ਨਾ ਸਿਰਫ ਅਸਿੱਧੇ ਤੌਰ 'ਤੇ ਸ਼ਹਿਨਾਜ਼ ਗਿੱਲ ਦੇ ਨਵੇਂ ਰਿਸ਼ਤੇ ਦੀ ਪੁਸ਼ਟੀ ਕੀਤੀ ਬਲਕਿ ਉਨ੍ਹਾਂ ਨੂੰ ਸਿਧਾਰਥ ਸ਼ੁਕਲਾ ਬਾਰੇ ਇਕ ਗੱਲ ਵੀ ਦੱਸੀ ...



ਇਹ ਵੀ ਪੜ੍ਹੋ: Taliban Ban News: ਪਹਿਲਾਂ ਔਰਤਾਂ ਤੋਂ ਕਿਤਾਬਾਂ ਖੋਹੀਆਂ, ਹੁਣ ਸ਼ਾਂਤੀ ਨਾਲ ਖਾਣਾ ਵੀ ਖੋਹਿਆ! ਚਾਹੁੰਦਾ ਕੀ ਹੈ ਤਾਲਿਬਾਨ ?

ਸਲਮਾਨ ਖਾਨ ਦੇ ਟ੍ਰੇਲਰ ਲਾਂਚ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਅਦਾਕਾਰ ਨੇ ਸ਼ਹਿਨਾਜ਼ ਗਿੱਲ ਨੂੰ ਅੱਗੇ ਵਧਣ ਲਈ ਕਿਹਾ ਹੈ। ਇਹ ਸੁਣ ਕੇ ਹਰ ਕਿਸੇ ਦੇ ਦਿਮਾਗ ਵਿੱਚ ਇਹ ਗੱਲ ਆ ਗਈ ਹੈ ਕਿ ਅਦਾਕਾਰ ਨੇ ਸ਼ਹਿਨਾਜ਼ ਨੂੰ ਸਿਧਾਰਥ ਸ਼ੁਕਲਾਤੋਂ ਅੱਗੇ ਵਧਣ ਲਈ ਕਿਹਾ ਹੈ। ਸਲਮਾਨ ਨੇ ਇਸ ਤੋਂ ਵੀ ਅੱਗੇ ਕੁਝ ਅਜਿਹਾ ਕਿਹਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।


ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਸਲਮਾਨ ਖਾਨ ਨੇ ਸ਼ਹਿਨਾਜ਼ ਗਿੱਲ ਨੂੰ ਅੱਗੇ ਵਧਣ ਦਾ ਸੁਝਾਅ ਦਿੱਤਾ ਅਤੇ ਫਿਰ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਹਿਨਾਜ਼ ਹੁਣ ਅੱਗੇ ਵਧ ਰਹੀ ਹੈ। ਸਲਮਾਨ ਨੇ ਕਿਹਾ ਹੈ ਕਿ ਉਹ ਸੈੱਟ 'ਤੇ ਜੋ ਵੀ ਹੋ ਰਿਹਾ ਹੈ, ਉਸ ਨੂੰ ਦੇਖਦਾ ਹੈ। ਇਸ ਗੱਲ 'ਤੇ ਸਾਰੇ ਕਲਾਕਾਰ ਹੱਸਣ ਲੱਗੇ। ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਸਲਮਾਨ ਖਾਨ ਨੇ ਸ਼ਹਿਨਾਜ਼ ਗਿੱਲ ਅਤੇ ਰਾਘਵ ਜੁਆਲ ਦੇ ਰਿਸ਼ਤੇ ਦੀ ਅਸਿੱਧੇ ਤੌਰ 'ਤੇ ਪੁਸ਼ਟੀ ਕੀਤੀ ਹੈ।