Ridin Dirty Song Release: ਪੰਜਾਬੀ ਸੰਗੀਤ ਦੇ ਸ਼ੌਕੀਨਾਂ ਕੋਲ ਰੀਪਲੇਅ ਬਟਨ ਨੂੰ ਦਬਾਉਣ ਦਾ ਇੱਕ ਨਵਾਂ ਕਾਰਨ ਹੈ ਕਿਉਂਕਿ ਸੇਵਕ ਚੀਮਾ ਅਤੇ ਇੰਦਰ ਸਰਾਂ ਨੇ ਆਪਣੇ ਨਵੇਂ ਮਾਸਟਰਪੀਸ, 'Ridin Dirty' ਦੇ ਮਿਊਜ਼ਿਕ ਵੀਡੀਓ ਤੋਂ ਪਰਦਾ ਚੁੱਕ ਦਿੱਤਾ ਹੈ।ਇੰਨ੍ਹਾਂ ਦੋਨਾਂ ਮੁੰਡਿਆਂ ਨੇ ਇਸ ਗੀਤ ਨਾਲ ਮਿਊਜ਼ਿਕ ਇੰਡਸਟਰੀ ਨੂੰ ਦੱਸ ਦਿੱਤਾ ਹੈ ਕਿ ਅਸੀਂ ਵੀ ਕਿਸੇ ਨਾਲੋਂ ਘੱਟ ਨਹੀਂ।


COMMERCIAL BREAK
SCROLL TO CONTINUE READING

"ਰਿਡਿਨ ਡਰਟੀ" ਸਿਰਫ਼ ਇੱਕ ਮਿਊਜ਼ਿਕ ਵੀਡੀਓ ਨਹੀਂ ਹੈ ਸਗੋਂ ਇਹ ਟੈਲੇਂਟ ਦਾ ਇੱਕ ਨਮੂਨਾ ਹੈ  ਜਿਸ ਨੇ ਫੈਨਸ ਤੇ ਆਲੋਚਕਾਂ ਦਾ ਵੀ ਧਿਆਨ ਆਪਣੇ ਵੱਲ ਖਿੱਚਿਆ ਹੈ। ਸੇਵਕ ਚੀਮਾ ਤੋਂ ਉਮੀਦਾਂ ਵੀ ਹਮੇਸ਼ਾ ਇਹ ਹੀ ਲਗਾਈਆਂ ਜਾਂਦੀਆਂ ਹਨ ਕਿ ਉਹ ਦਰਸ਼ਕਾਂ ਨੂੰ ਕੁਝ ਨਵਾਂ ਤੇ ਅਨੋਖਾ ਦਿਖਾਉਣ ਤੇ ਇਸ ਗੀਤ ਰਾਹੀਂ ਉਹ ਕਾਮਯਾਬ ਵੀ ਹੋਏ ਹਨ। ਹਮੇਸ਼ਾ ਕੁਝ ਨਵਾਂ, ਤੇ ਉੱਚ ਦਰਜੇ ਦਾ ਪੇਸ਼ ਕਰਨ ਵਾਲੇ ਸੇਵਕ ਚੀਮਾ ਦਾ ਇਹ ਵੀਡੀਓ ਵੀ ਦਰਸ਼ਕਾਂ ਦਾ ਖੂਬ ਦਿਲ ਜਿੱਤ ਰਿਹਾ ਹੈ।


'Ridin Dirty' ਸਿਰਫ ਇੱਕ ਮਿਊਜ਼ਿਕ ਵੀਡੀਓ ਨਹੀਂ ਸਗੋਂ ਇਸ ਵਿਚ ਸਾਨੂੰ ਇੱਕ ਖਾਸ ਕਲਾ ਦਾ ਕੰਮ ਨਜ਼ਰ ਆਉਂਦਾ ਹੈ  ਜੋ ਹੱਦਾਂ ਪਾਰ ਕਰਦਾ ਹੈ।ਇੰਦਰ ਸਰਾਂ ਦਾ ਰੈਪ ਅਤੇ ਸੁਰ ਦਾ ਮੇਲ ਬੇਹੱਦ ਮਨਮੋਹਕ ਹੈ, ਜੋ ਕਿ ਚੀਮਾ ਦੀ ਵਿਜ਼ੂਅਲ ਸੋਚ ਨਾਲ ਮਿਲ ਕੇ ਦੁਨੀਆਂ ਭਰ ਦੇ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਦਾ ਹੈ।


ਆਪਣੇ ਸਹਿਯੋਗੀ ਬਾਰੇ ਬੋਲਦੇ ਹੋਏ, ਨਿਰਦੇਸ਼ਕ ਸੇਵਕ ਚੀਮਾ ਨੇ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ, 'Ridin Dirty' 'ਤੇ ਇੰਦਰ ਸਰਾਂ ਨਾਲ ਕੰਮ ਕਰਨਾ ਇੱਕ ਰੋਮਾਂਚਕ ਸਫ਼ਰ ਰਿਹਾ ਹੈ। ਅਸੀਂ ਕੁਝ ਅਜਿਹਾ ਬਣਾਉਣਾ ਚਾਹੁੰਦੇ ਸੀ ਜੋ ਨਾ ਸਿਰਫ਼ ਦਰਸ਼ਕਾਂ ਦੇ ਦਿਲਾਂ ਵਿੱਚ ਗੂੰਜਦਾ ਹੈ, ਸਗੋਂ ਇਕ ਚੰਗਾ ਪ੍ਰਭਾਵ ਵੀ ਛੱਡ ਸਕੇ। ਇੰਦਰ ਦੀ ਐਨਰਜੀ ਤੇ ਜਨੂਨ ਵੱਖਰਾ ਹੀ ਹੈ ਤੇ ਮੈਂ ਆਸ ਕਰਦਾ ਹਾਂ ਕਿ ਦਰਸ਼ਕ ਸਾਡੀ ਇਸ ਜੋੜੀ ਨੂੰ ਖੂਬ ਪਸੰਦ ਕਰਨਗੇ।


ਗੀਤ ਦਾ ਲਿੰਕ: Ridin Dirty (Official Video) | Inder Sran | Bookiee Boyz | Latest Punjabi Songs 2024


ਇੰਦਰ ਸਰਾਂ ਨੇ ਵੀ ਡਾਇਰੈਕਟਰ ਸੇਵਕ ਚੀਮਾ ਬਾਰੇ ਕੁਝ ਅਜਿਹੇ ਹੀ ਬੋਲ ਸਾਂਝੇ ਕੀਤੇ ਹਨ ,ਉਨ੍ਹਾਂ ਦਾ ਕਹਿਣਾ ਹੈ,' ਸੇਵਕ ਚੀਮਾ ਨਾਲ ਕੰਮ ਕਰਨਾ ਇੱਕ ਚੰਗਾ ਅਨੁਭਵ ਸੀ,ਸੇਵਕ ਦੀ ਕ੍ਰੇਟਿਵਿਟੀ ਤੇ ਦੂਰ ਦਰਸ਼ੀ ਸੋਚ ਨੇ ਸਾਡੇ ਗੀਤ 'Ridin Dirty' ਨੂੰ ਨਵੀਆਂ ਉਚਾਈਆਂ ਤੇ ਪਹੁੰਚਾਇਆ ਹੈ'


ਉਮੀਦ ਕਰਦੇ ਹਾਂ ਸੇਵਕ ਚੀਮਾ ਤੇ ਇੰਦਰ ਸਰਾਂ ਦੀ ਕੋਲੇਬੋਰੇਸ਼ਨ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਹੋਈ ਹੈ ਤੇ ਇਹ ਦੋਨੋ ਮਿਲਕੇ ਅੱਗੇ ਵੀ ਅਜਿਹੇ ਹੀ ਪ੍ਰੋਜੈਕਟ ਦਰਸ਼ਕਾਂ ਦੀ ਝੋਲੀ ਪਾਉਂਦੇ ਰਹਿਣਗੇ।