ਸਿਧਾਂਤ ਵੀਰ ਸੂਰਿਆਵੰਸ਼ੀ ਦਾ ਹੋਇਆ ਦਿਹਾਂਤ, ਜਿਮ ਕਰਦਿਆਂ ਪਿਆ ਦਿਲ ਦਾ ਦੌਰਾ
ਮਨੋਰੰਜਨ ਜਗਤ ਦੇ ਪ੍ਰਸਿੱਧ ਅਦਾਕਾਰ ਸਿਧਾਂਤ ਵੀਰ ਸੂਰਿਆਵੰਸ਼ੀ ਨੇ 46 ਸਾਲ ਦੀ ਉਮਰ `ਚ ਦੁਨੀਆਂ ਨੂੰ ਕਿਹਾ ਅਲਵਿਦਾ।
Siddhaanth Vir Surryavanshi death news: ਮਨੋਰੰਜਨ ਜਗਤ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਟੀਵੀ ਅਦਾਕਾਰ ਸਿਧਾਂਤ ਵੀਰ ਸੂਰਿਆਵੰਸ਼ੀ ਦਾ 46 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਦੀ ਪੁਸ਼ਟੀ ਕਰਦਿਆਂ ਗਾਇਕ-ਅਦਾਕਾਰ ਸੁਯਸ਼ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਤੇ ਲਿਖਿਆ ਕਿ "ਬਹੁਤ ਜਲਦੀ ਚਲਾ ਗਿਆ, ਸੁੰਨ ਹੋ ਗਿਆ ਹਾਂ"
ਇਸ ਦੌਰਾਨ ਅਦਾਕਾਰ ਕਿਸ਼ਵਰ ਮਰਚੈਂਟ ਨੇ ਵੀ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ, "ਕੀ ਬੋਲਾਂ ਮੈਂ... ਇਹ ਹੈਰਾਨ ਕਰਨ ਤੇ ਸੁੰਨ ਕਰਨ ਵਾਲੀ ਖ਼ਬਰ ਹੈ! ਤੁਹਾਡੀ ਪਿਆਰ ਭਰੀ ਜੱਫ਼ੀ ਅਤੇ ਨਿਘੀ ਮੁਸਕਰਾਹਟ ਨੂੰ ਕਦੇ ਨਹੀਂ ਭੁੱਲਾਂਗੀ" ਇਸ ਦੇ ਨਾਲ ਹੀ ਕਿਸ਼ਵਰ ਨੇ ਸਿਧਾਂਤ ਦੇ ਪਰਿਵਾਰ ਲਈ ਅਰਦਾਸ ਕੀਤੀ ਹੈ।
Siddhaanth Vir Surryavanshi ਦੇ death ਦੀ news ਸਾਹਮਣੇ ਆਉਣ ਤੋਂ ਬਾਅਦ ਗੌਤਮ ਰੋਡੇ ਨੇ ਵੀ ਟਵੀਟ ਕੀਤਾ ਤੇ ਕਿਹਾ, "ਸਿਧਾਂਤ ਦੇ ਦਿਹਾਂਤ ਬਾਰੇ ਪੜ੍ਹ ਕੇ ਸੱਚਮੁੱਚ ਸਦਮਾ ਲੱਗਿਆ। ਦੋਸਤਾਂ ਅਤੇ ਪਰਿਵਾਰ ਨਾਲ ਮੇਰੀ ਸੰਵੇਦਨਾ। ਓਮ ਸ਼ਾਂਤੀ।"
ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਸਿਧਾਂਤ ਦੀ ਜਿਮ ਕਰਦੇ ਸਮੇਂ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਿਧਾਂਤ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ।
ਹੋਰ ਪੜ੍ਹੋ: ਦਿੱਲੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਡੇਰਾ ਪ੍ਰੇਮੀ ਪਰਦੀਪ ਦੇ 3 ਕਾਤਲਾਂ ਨੂੰ ਕੀਤਾ ਕਾਬੂ
ਦੱਸ ਦਈਏ ਕਿ ਸਿਧਾਂਤ ਨੇ 'ਕੁਸੁਮ', 'ਕ੍ਰਿਸ਼ਨਾ ਅਰਜੁਨ', 'ਕਸੌਟੀ ਜ਼ਿੰਦਗੀ ਕੀ' ਵਰਗੇ ਟੀਵੀ ਸੀਰੀਅਲਾਂ 'ਚ ਕੰਮ ਕੀਤਾ ਸੀ ਤੇ ਹਾਲ ਹੀ ਵਿੱਚ ਉਨ੍ਹਾਂ ਨੇ 'ਜ਼ਿੱਦੀ ਦਿਲ ਮਾਨੇ ਨਾ' ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।
ਇਸ ਤੋਂ ਪਹਿਲਾਂ ਭਾਰਤ ਦੇ ਪ੍ਰਸਿੱਧ ਕਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਵੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ। ਰਾਜੂ ਸ਼੍ਰੀਵਾਸਤਵ ਨੂੰ ਵੀ ਜਿਮ ਦੌਰਾਨ ਹੀ ਦਿਲ ਦਾ ਦੌਰਾ ਪਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ। ਉਨ੍ਹਾਂ ਦਾ ਇਲਾਜ ਤਕਰੀਬਨ ਮਹੀਨੇ ਤੱਕ ਚੱਲਿਆ ਤੇ ਕੁਝ ਸਮੇਂ ਮਗਰੋਂ ਬਾਅਦ ਉਨ੍ਹਾਂ ਨੇ ਦਮ ਤੋੜ ਦਿੱਤਾ ਸੀ।
ਹੋਰ ਪੜ੍ਹੋ: ਚੋਣ ਕਮਿਸ਼ਨ ਦਾ ਵੱਡਾ ਐਲਾਨ, ਗੁਜਰਾਤ ਅਤੇ ਹਿਮਾਚਲ ’ਚ ਨਤੀਜਿਆਂ ਤੋਂ ਪਹਿਲਾਂ ਐਗਜ਼ਿਟ ਪੋਲ਼ ’ਤੇ ਰੋਕ