Sid Kiara News: ਨਵੀਂ ਵਿਆਹੀ ਜੋੜੀ ਅਤੇ ਬਾਲੀਵੁੱਡ ਸਟਾਰ ਸਿਧਾਰਥ ਮਲਹੋਤਰਾ (Sidharth Malhotra) ਅਤੇ (Kiara Advani) ਕਿਆਰਾ ਅਡਵਾਨੀ ਇੰਨ੍ਹੀਂ ਦਿਨੀਂ ਇਕ-ਦੂਜੇ ਨਾਲ ਵਧੀਆ ਸਮਾਂ ਬਤੀਤ ਕਰ ਰਹੇ ਹਨ। ਹਾਲ ਹੀ 'ਚ ਇਸ ਜੋੜੇ ਨੂੰ ਏਅਰਪੋਰਟ 'ਤੇ ਦੇਖਿਆ ਗਿਆ ਸੀ ਪਰ ਕਿਆਰਾ ਅਡਵਾਨੀ ਨੂੰ ਦੇਖ ਕੇ ਲੋਕ  (Kiara Advani)  ਹੈਰਾਨ ਰਹਿ ਗਏ। ਨਵੀਂ ਦੁਲਹਨ ਕਿਆਰਾ ਅਡਵਾਨੀ ਪੁਰਾਣੇ ਬੋਲਡ ਅਵਤਾਰ 'ਚ ਨਜ਼ਰ ਆਈ। 


COMMERCIAL BREAK
SCROLL TO CONTINUE READING

ਕਿਆਰਾ ਨੂੰ ਬਿਨਾਂ ਸਿੰਦੂਰ ਅਤੇ ਮੰਗਲਸੂਤਰ  (Kiara Advani)  ਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਹੁਣ ਉਸ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ (Kiara Advani Trolled) ਜਾ ਰਿਹਾ ਹੈ। ਇਸ ਦੇ ਨਾਲ ਹੀ ਸਿਧਾਰਥ ਮਲਹੋਤਰਾ ਆਪਣੀ ਪਤਨੀ ਕਿਆਰਾ ਦਾ ਹੱਥ ਫੜ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆਏ।



ਇਹ ਵੀ ਪੜ੍ਹੋ: ਚੰਡੀਗੜ੍ਹ 'ਚ 92 ਸਾਲਾ ਬਜ਼ੁਰਗ ਦੀ ਕੋਰੋਨਾ ਨਾਲ ਹੋਈ ਮੌਤ; 6 ਮਹੀਨੇ ਬਾਅਦ ਆਇਆ ਅਜਿਹਾ ਕੇਸ

ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੀਆਂ (Kiara Advani latest look Trolled)ਇਹ ਤਸਵੀਰਾਂ ਮੁੰਬਈ ਏਅਰਪੋਰਟ ਦੀਆਂ ਹਨ। ਜਿੱਥੇ ਇਹ ਜੋੜਾ ਬੇਹੱਦ ਸਿੰਪਲ ਲੁੱਕ 'ਚ ਨਜ਼ਰ ਆਇਆ। ਤਸਵੀਰਾਂ 'ਚ ਕਿਆਰਾ ਅਡਵਾਨੀ ਆਲ ਵ੍ਹਾਈਟ ਲੁੱਕ 'ਚ ਨਜ਼ਰ ਆ ਰਹੀ ਹੈ। ਉਸ ਨੇ ਸਫੇਦ ਟੀ-ਸ਼ਰਟ ਦੇ ਨਾਲ ਸਫੇਦ ਟਰੈਕ ਪੈਂਟ ਪਾਈ ਹੋਈ ਸੀ। ਅਭਿਨੇਤਰੀ ਨੇ ਖੁੱਲ੍ਹੇ ਵਾਲਾਂ, ਸੁਨਹਿਰੀ ਚੱਪਲਾਂ, ਗੋਲਡਨ ਸਲਿੰਗ ਬੈਗ ਅਤੇ ਬਲੈਕ ਸ਼ੇਡਜ਼ ਨਾਲ ਆਪਣਾ ਲੁੱਕ ਪੂਰਾ ਕੀਤਾ। ਇਸ ਦੌਰਾਨ ਸਿਧਾਰਥ ਪਰਪਲ ਟੀ-ਸ਼ਰਟ ਦੇ ਨਾਲ ਸਫੇਦ ਪੈਂਟ 'ਚ ਕਾਫੀ ਸਟਾਈਲਿਸ਼ ਲੱਗ ਰਹੇ ਸਨ।


ਦੱਸ ਦੇਈਏ ਕਿ ਸਿਡ-ਕਿਆਰਾ ਦਾ 7 ਫਰਵਰੀ ਨੂੰ (Kiara Sidharth Pics) ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਸ਼ਾਹੀ ਵਿਆਹ ਹੋਇਆ ਸੀ। ਉਨ੍ਹਾਂ ਨੇ ਦਿੱਲੀ ਅਤੇ ਮੁੰਬਈ ਵਿੱਚ ਦੋ ਰਿਸੈਪਸ਼ਨ ਪਾਰਟੀਆਂ ਦਿੱਤੀਆਂ। ਕਰੀਨਾ ਕਪੂਰ, ਕਾਜੋਲ, ਕਰਨ ਜੌਹਰ, ਆਲੀਆ ਭੱਟ, ਗੌਰੀ ਖਾਨ, ਸੰਜੇ ਲੀਲਾ ਭੰਸਾਲੀ, ਵਿੱਕੀ ਕੌਸ਼ਲ ਅਤੇ ਅਭਿਸ਼ੇਕ ਬੱਚਨ ਸਮੇਤ ਕਈ ਮਸ਼ਹੂਰ ਹਸਤੀਆਂ ਨੇ 12 ਫਰਵਰੀ ਨੂੰ ਵਿਆਹ ਦੀ ਰਿਸੈਪਸ਼ਨ ਵਿੱਚ ਸ਼ਿਰਕਤ ਕੀਤੀ।


ਸੈਲੀਬ੍ਰੇਸ਼ਨ 'ਚ ਕੈਪਟਨ ਵਿਕਰਮ ਬੱਤਰਾ ਦਾ ਪਰਿਵਾਰ ਵੀ ਸ਼ਾਮਲ ਹੋਇਆ। ਦੱਸ ਦੇਈਏ ਕਿ ਜੋੜੇ ਦੀਆਂ ਇਹ ਤਸਵੀਰਾਂ  (Kiara Sidharth Pics)  ਏਅਰਪੋਰਟ ਤੋਂ ਬਾਹਰ ਆਉਣ ਦੇ ਸਮੇਂ ਦੀਆਂ ਹਨ। ਜਿੱਥੇ ਦੋਵਾਂ ਨੇ ਪਾਪਰਾਜ਼ੀ ਲਈ ਪੋਜ਼ ਵੀ ਦਿੱਤੇ।