ਚੰਡੀਗੜ੍ਹ 'ਚ 92 ਸਾਲਾ ਬਜ਼ੁਰਗ ਦੀ ਕੋਰੋਨਾ ਨਾਲ ਹੋਈ ਮੌਤ; 6 ਮਹੀਨੇ ਬਾਅਦ ਆਇਆ ਅਜਿਹਾ ਕੇਸ
Advertisement
Article Detail0/zeephh/zeephh1581567

ਚੰਡੀਗੜ੍ਹ 'ਚ 92 ਸਾਲਾ ਬਜ਼ੁਰਗ ਦੀ ਕੋਰੋਨਾ ਨਾਲ ਹੋਈ ਮੌਤ; 6 ਮਹੀਨੇ ਬਾਅਦ ਆਇਆ ਅਜਿਹਾ ਕੇਸ

Chandigarh Corona Death: ਕੋਵਿਡ ਤੋਂ ਬਚਾਅ ਲਈ ਕੋਰੋਨਾ ਦੀਆਂ ਦੋਵੇਂ ਡੋਜ਼ ਦੇ ਨਾਲ ਬੂਸਟਰ ਡੋਜ਼ ਵੀ ਲਈ ਸੀ। ਹਾਲਾਂਕਿ, ਉਸਦੀ ਗੰਭੀਰ ਬਿਮਾਰੀ ਕਾਰਨ, ਕੋਵਿਡ ਦੀ ਸਥਿਤੀ ਵੀ ਬਣੀ ਰਹੀ।

 

ਚੰਡੀਗੜ੍ਹ 'ਚ 92 ਸਾਲਾ ਬਜ਼ੁਰਗ ਦੀ ਕੋਰੋਨਾ ਨਾਲ ਹੋਈ ਮੌਤ; 6 ਮਹੀਨੇ ਬਾਅਦ ਆਇਆ ਅਜਿਹਾ ਕੇਸ

Chandigarh Corona Death: ਜਿੱਥੇ ਇੱਕ ਪਾਸੇ ਹੁਣ ਕੋਰੋਨਾ ਦੇ ਮਾਮਲੇ ਆਉਣੇ ਘੱਟ ਹੋ ਗਏ ਹਨ। ਉੱਥੇ ਹੀ ਬੇਹੱਦ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਇੱਕ 92 ਸਾਲਾ ਬਜ਼ੁਰਗ ਦੀ ਕੋਰੋਨਾ ਨਾਲ ਮੌਤ ਹੋ ਗਈ। ਚੰਡੀਗੜ੍ਹ ਸਿਹਤ ਵਿਭਾਗ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਪਤਾ ਲੱਗਾ ਹੈ ਕਿ ਕਰੀਬ 6 ਮਹੀਨਿਆਂ ਬਾਅਦ ਸ਼ਹਿਰ ਵਿੱਚ ਕੋਵਿਡ ਨਾਲ ਇੱਕ ਮਰੀਜ਼ ਦੀ ਮੌਤ ਹੋ ਗਈ ਹੈ।

ਇਹ ਬਜ਼ੁਰਗ ਸੈਕਟਰ 15 ਦਾ ਰਹਿਣ (Chandigarh Corona Death)ਵਾਲਾ ਹੈ ਅਤੇ ਇਹ ਬਜ਼ੁਰਗ ਗੰਭੀਰ ਬਿਮਾਰੀ ਤੋਂ ਪੀੜਤ ਸੀ। ਉਸ ਨੂੰ ਪ੍ਰੋਸਟੇਟ ਕੈਂਸਰ ਸੀ । ਉੱਥੇ ਉਸ ਨੂੰ ਨਿਮੋਨੀਆ ਵੀ ਹੋ ਗਿਆ ਸੀ। ਉਹ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ।

ਇਹ ਵੀ ਪੜ੍ਹੋ: Khanna Accident News: ਹਾਈਵੇ 'ਤੇ ਖੜ੍ਹੇ ਟਰਾਲੇ ਨਾਲ ਟਕਰਾਈ ਕਾਰ; ਪਤੀ-ਪਤਨੀ ਦੀ ਮੌਕੇ 'ਤੇ ਮੌਤ

 ਬਜ਼ੁਰਗ ਨੇ ਕੋਵਿਡ ਤੋਂ ਬਚਾਅ ਲਈ ਕੋਵਿਡ ਦੀਆਂ ਦੋਵੇਂ ਖੁਰਾਕਾਂ ਦੇ (Chandigarh Corona Death) ਨਾਲ ਬੂਸਟਰ ਡੋਜ਼ ਵੀ ਲਈ ਸੀ। ਹਾਲਾਂਕਿ, ਉਸਦੀ ਗੰਭੀਰ ਬਿਮਾਰੀ ਕਾਰਨ, ਕੋਵਿਡ ਦੀ ਸਥਿਤੀ ਵੀ ਬਣੀ ਰਹੀ।

ਗੌਰਤਲਬ ਹੈ ਕਿ ਪਿਛਲੇ ਸਾਲ 26 ਅਗਸਤ ਨੂੰ ਸ਼ਹਿਰ (Chandigarh Corona case) ਵਿੱਚ ਕੋਵਿਡ ਕਾਰਨ ਇੱਕ ਜਾਨ ਚਲੀ ਗਈ ਸੀ। ਇਸ ਦੇ ਨਾਲ ਹੀ, ਨਵੰਬਰ 2022 ਤੋਂ, ਸ਼ਹਿਰ ਵਿੱਚ ਕੋਵਿਡ ਦੇ ਮਾਮਲੇ ਘਟਣੇ ਸ਼ੁਰੂ ਹੋ ਗਏ ਸਨ। ਇਸ ਮਹੀਨੇ ਹੁਣ ਤੱਕ ਸ਼ਹਿਰ ਵਿੱਚ ਕੋਵਿਡ ਦੇ ਸਿਰਫ਼ 4 ਮਾਮਲੇ ਸਾਹਮਣੇ ਆਏ ਹਨ। ਜਨਵਰੀ ਵਿੱਚ ਕੋਵਿਡ ਦੇ 9 ਮਾਮਲੇ ਸਾਹਮਣੇ ਆਏ ਸਨ।

Trending news