Sidhu Moose Wala New Song: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇਸ ਦੁਨੀਆ 'ਚ ਨਹੀਂ ਰਹੇ, ਪਰ ਲੋਕ ਸਿੱਧੂ ਦੇ ਕਈ ਹਿੱਟ ਗੀਤਾਂ ਕਾਰਨ ਉਨ੍ਹਾਂ ਨੂੰ ਯਾਦ ਕਰਦੇ ਹਨ। ਸਿੱਧੂ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।


COMMERCIAL BREAK
SCROLL TO CONTINUE READING

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਗੀਤ ਆਉਣ ਵਾਲਾ ਹੈ। ਜੋ ਕਿ ਸਿੱਧੂ ਮੂਸੇਵਾਲਾ ਦੇ ਫੈਨਜ਼ ਦੇ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਹੈ। ਨਵੇਂ ਗੀਤ ਸਬੰਧੀ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਖਾਤੇ 'ਤੇ ਦਿੱਤੀ ਗਈ ਹੈ। 


ਨਵੇਂ ਗੀਤ ਦਾ ਨਾਮ ATTACH ਹੈ ਜੋ 30 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ।ਇਸ ਵਿੱਚ ਮੂਸੇਵਾਲ ਦੇ ਨਾਲ ਸਟੀਲ ਬੈਂਗਲੇਜ਼ (STEEL BANGLEZ) ਫਰੈਡੋ (FREDO) ਵੀ ਨਜ਼ਰ ਆਉਣਗੇ।  ਇਸ ਸਾਲ ਉਨ੍ਹਾਂ ਦਾ ਤੀਜਾ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦੀ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਐਕਾਉਂਟ ’ਤੇ ਦਿੱਤੀ ਗਈ ਹੈ।  


ਗੀਤ 'ਅਟੈਚ' ਦਾ ਪੋਸਟਰ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, READY? ATTACH Releasing on Aug 30.. ਤੁਹਾਨੂੰ ਦੱਸ ਦੇਈਏ ਕਿ ਇਹ ਗਾਇਕ ਦੀ ਮੌਤ ਤੋਂ ਬਾਅਦ ਦਾ 9ਵਾਂ ਗੀਤ ਹੈ। 


ਇਸ ਸਾਲ ਸਿੱਧੂ ਮੂਸੇਵਾਲਾ ਦਾ ਪਹਿਲਾਂ ਗਾਣਾ ਸੰਨੀ ਮੈਲਟਨ ਦੇ ਨਾਲ ਆਇਆ ਸੀ। ਇਸ ਗਾਣੇ ਦਾ ਨਾਂ ‘410’ ਸੀ। ਇਸ ਤੋਂ ਬਾਅਦ ਇਸੇ ਸਾਲ ਜੂਨ ਮਹੀਨੇ ਦੇ ਅੰਦਰ ਮੂਸੇਵਾਲਾ ਦਾ ਨਵਾਂ ਗਾਣਾ ਡਿਲੀਮਾ ‘Dilemma’ ਆਇਆ ਸੀ। ਇਹ ਗਾਣਾ ਬ੍ਰਿਟਿਸ਼ ਰੈਪਰ ਸਟੈਫਲੋਨ ਡਾਨ (Stefflon Don) ਦੇ ਰਿਲੀਜ਼ ਕੀਤਾ ਸੀ। ਮੌਤ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਦੇ ਕਈ ਗਾਣੇ ਰਿਲੀਜ਼ ਹੋ ਚੁੱਕੇ ਹਨ। ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਸਿੱਧੂ ਮਰਨ ਤੋਂ ਪਹਿਲਾਂ ਇੰਨੇ ਗਾਣੇ ਗਾ ਕੇ ਗਿਆ ਹੈ ਕਿ ਉਹ 10 ਸਾਲ ਤੱਕ ਰਿਲੀਜ਼ ਕਰ ਸਕਦੇ ਹਨ।