Tajinder Pal Singh Bagga: ਰਿਐਲਿਟੀ ਸ਼ੋਅ 'Bigg Boss 18 Season' ਦੇ ਗ੍ਰੈਂਡ ਪ੍ਰੀਮੀਅਰ ‘ਚ ਹੁਣ ਕੁਝ ਹੀ ਘੰਟੇ ਬਾਕੀ ਹਨ। ‘ਬਿੱਗ ਬੌਸ 18’ 6 ਅਕਤੂਬਰ ਤੋਂ ਕਲਰਸ ਟੀਵੀ 'ਤੇ ਸ਼ੁਰੂ ਹੋ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਕ ਵਾਰ ਫਿਰ ਸਲਮਾਨ ਖ਼ਾਨ ਇਸ ਸ਼ੋਅ ਦੀ ਮੇਜ਼ਬਾਨੀ ਕਰ ਰਹੇ ਹਨ। ਇਸ ਵਾਰ ਵੀ ਕਈ ਵੱਡੇ ਚਿਹਰੇ ਇਸ ਸ਼ੋਅ 'ਚ ਪ੍ਰਤੀਯੋਗੀ ਦੇ ਰੂਪ 'ਚ ਨਜ਼ਰ ਆਉਣ ਵਾਲੇ ਹਨ।


COMMERCIAL BREAK
SCROLL TO CONTINUE READING

ਇਨ੍ਹਾਂ 'ਚ ਸਿਆਸਤ ਨਾਲ ਜੁੜੇ ਤਜਿੰਦਰ ਪਾਲ ਸਿੰਘ ਬੱਗਾ ਦਾ ਨਾਂਅ ਵੀ ਹੈ। ਤਜਿੰਦਰ ਪਾਲ ਸਿੰਘ ਬੱਗਾ ਭਾਜਪਾ ਆਗੂ ਹਨ ਅਤੇ ਸੋਸ਼ਲ ਮੀਡੀਆ ‘ਤੇ ਵੀ ਸਰਗਰਮ ਹਨ। ਉਨ੍ਹਾਂ ਦਾ ਜਨਮ 24 ਸਤੰਬਰ 1985 ਨੂੰ ਹੋਇਆ ਸੀ। ਉਹ ਦਿੱਲੀ ਦੇ ਤਿਲਕ ਨਗਰ ਦੇ ਰਹਿਣ ਵਾਲੇ ਹਨ।


ਜਦੋਂ ਤਜਿੰਦਰ 16 ਸਾਲਾਂ ਦੇ ਸੀ, ਉਹ ਭਾਜਪਾ ਦੇ ਯੂਥ ਵਿੰਗ, ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐਮ) 'ਚ ਸ਼ਾਮਲ ਹੋ ਗਏ। ਸਾਲ 2017 'ਚ ਉਹ ਦਿੱਲੀ ਭਾਜਪਾ ਦੇ ਬੁਲਾਰੇ ਵੀ ਬਣੇ ਅਤੇ ਫਿਰ 2020 'ਚ ਉਹ ਚੋਣ ਮੈਦਾਨ 'ਚ ਉਤਰੇ। ਭਾਜਪਾ ਨੇ ਉਨ੍ਹਾਂ ਨੂੰ ਦਿੱਲੀ ਵਿਧਾਨ ਸਭਾ ਚੋਣਾਂ 'ਚ ਹਰੀ ਨਗਰ ਸੀਟ ਤੋਂ ਮੈਦਾਨ 'ਚ ਉਤਾਰਿਆ ਸੀ। ਹਾਲਾਂਕਿ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਾਲ 2021 'ਚ ਭਾਜਪਾ ਨੇ ਉਨ੍ਹਾਂ ਨੂੰ ਬੀ. ਜੇ. ਵਾਈ. ਐੱਮ. ਦਾ ਰਾਸ਼ਟਰੀ ਸਕੱਤਰ ਬਣਾਇਆ।


ਤਜਿੰਦਰ ਪਾਲ ਸਿੰਘ ਬੱਗਾ ਨੇ ਚੀਨ ਤੋਂ ਪੜ੍ਹਾਈ ਕੀਤੀ ਹੈ


ਇਗਨੂ ਤੋਂ ਪੜ੍ਹਾਈ ਦੇ ਨਾਲ-ਨਾਲ ਤਜਿੰਦਰ ਬੱਗਾ ਨੇ ਚੀਨ ਦੀ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਤੋਂ ਵੀ ਪੜ੍ਹਾਈ ਕੀਤੀ ਹੈ। ਉਸਨੇ ਇੱਥੋਂ ਨੈਸ਼ਨਲ ਡਿਵੈਲਪਮੈਂਟ ਵਿੱਚ ਇੱਕ ਮਹੀਨੇ ਦਾ ਡਿਪਲੋਮਾ ਕੋਰਸ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਮਸ਼ਹੂਰ ਭਾਰਤੀ ਸ਼ੈੱਫ ਸੰਜੀਵ ਕੁਮਾਰ ਦੀ ਅਕੈਡਮੀ ਤੋਂ ਕੁਕਿੰਗ ਦਾ ਕੋਰਸ ਵੀ ਕੀਤਾ ਹੈ।


ਤਜਿੰਦਰ ਪਾਲ ਸਿੰਘ ਬੱਗਾ ਸੋਸ਼ਲ ਮੀਡੀਆ ‘ਤੇ ਵੀ ਸਰਗਰਮ ਰਹਿੰਦੇ ਹਨ ਅਤੇ ਵੱਖ-ਵੱਖ ਮੁੱਦਿਆਂ ‘ਤੇ ਟਿੱਪਣੀ ਕਰਦੇ ਰਹਿੰਦੇ ਹਨ। ਇੰਸਟਾਗ੍ਰਾਮ ‘ਤੇ ਉਸ ਦੇ 1 ਲੱਖ 27 ਹੋਰ ਫਾਲੋਅਰਜ਼ ਹਨ। ਜਦੋਂ ਕਿ ਐਕਸ (ਪਹਿਲਾਂ ਟਵਿੱਟਰ) ‘ਤੇ 1.2 ਮਿਲੀਅਨ ਯਾਨੀ 12 ਲੱਖ ਲੋਕ ਉਸ ਨੂੰ ਫਾਲੋ ਕਰਦੇ ਹਨ।