Dia Mirza Twitter Blue Tick: ਟਵਿੱਟਰ ਦੇ ਨਿਯਮ ਵੀ ਅਨੋਖੇ ਹਨ। ਜਦੋਂ ਤੋਂ ਐਲੋਨ ਮਾਸਕ ਨੇ ਟਵਿੱਟਰ ਦੇ ਹੈੱਡ ਬਣੇ ਹਨ ਉਦੋਂ ਤੋਂ ਯੂਜ਼ਰ ਨੂੰ ਆਏ ਦਿਨ ਕੋਈ ਨਾ ਕੋਈ ਚੁਣੌਤੀ ਦਾ ਸਾਹਮਣਾ ਕਰਨਾ ਪਾ ਰਿਹਾ ਹੈ। ਕਦੇ ਉਨ੍ਹਾਂ ਦੇ ਬਲੂ ਟਿੱਕ ਹਟਾ ਦਿੱਤੇ ਜਾਂਦੇ ਹਨ ਕਦੇ ਸਬਸਕ੍ਰਿਪਸ਼ਨ ਮਾਡਲ ਲਾਗੂ ਕਰ ਦਿੱਤਾ ਜਾਂਦਾ ਹੈ। ਟਵਿੱਟਰ ਦੀ ਇਸ ਪਾਲਿਸੀ ਦਾ ਸਭ ਤੋਂ ਪਹਿਲਾਂ ਅਮਿਤਾਭ ਬਚਨ ਸ਼ਿਕਾਰ ਹੋਏ ਸਨ। ਇਸ ਦੌਰਾਨ ਬਿੱਗ ਬੀ ਨੇ ਟਵੀਟ ਕਰਕੇ ਬਲੂ ਟਿੱਕ ਵਾਪਸ ਮੰਗਿਆ ਸੀ। ਇਸ ਦਰਮਿਆਨ ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ। ਅਦਾਕਾਰਾ ਦਾ ਅਕਾਊਂਟ 2010 ਤੋਂ ਤਸਦੀਕ ਹੋ ਚੁੱਕਾ ਹੈ। ਅਜਿਹੇ ਵਿੱਚ ਨਵੇਂ ਸਬਸਕ੍ਰਿਪਸ਼ਨ ਮਾਡਲ ਤਹਿਤ ਅਦਾਕਾਰਾ ਦੇ ਟਵਿੱਟਰ ਅਕਾਊਂਟ ਤੋਂ ਵੀ ਬਲੂ ਟਿੱਕ ਹਟਾ ਦਿੱਤਾ ਗਿਆ ਹੈ।


COMMERCIAL BREAK
SCROLL TO CONTINUE READING

ਦੀਆ ਮਿਰਜ਼ਾ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇੱਕ ਟਵੀਟ ਕੀਤਾ। ਅਦਾਕਾਰਾ ਨੇ ਟਵਿੱਟਰ ਦੀ ਮਦਦ ਮੰਗਦੇ ਹੋਏ ਲਿਖਿਆ ਕਿ ਉਨ੍ਹਾਂ ਦੀ ਸਬਸਕ੍ਰਿਪਸ਼ਨ ਲੈਣ ਤੋਂ ਬਾਅਦ ਵੀ ਅਜੇ ਤੱਕ ਉਨ੍ਹਾਂ ਨੂੰ ਬਲੂ ਟਿੱਕ ਨਹੀਂ ਦਿੱਤਾ ਗਿਆ ਹੈ। ਅਦਾਕਾਰਾ ਨੇ ਲਿਖਿਆ ਕਿ 2010 ਤੋਂ ਉਸ ਦਾ ਅਕਾਊਂਟ ਵੈਰੀਫਾਈਡ ਹੈ। ਸਬਸਕ੍ਰਿਪਸ਼ਨ ਲੈਣ ਤੋਂ ਬਾਅਦ ਵੀ ਉਸ ਦਾ ਬਲੂ ਟਿੱਕ ਵਾਪਸ ਨਹੀਂ ਕੀਤਾ ਗਿਆ। ਇਸ ਤਰ੍ਹਾਂ ਕਿਉਂ?


ਇਹ ਵੀ ਪੜ੍ਹੋ : Punjab News: ਸਿੱਖਿਆ ਮੰਤਰੀ ਨੇ ਅਧਿਆਪਕਾਂ ਦੀਆਂ ਬਦਲੀਆਂ ਬਾਰੇ ਦਿੱਤਾ ਵੱਡਾ ਬਿਆਨ; ਜਾਣੋ ਕੀ?


ਅਦਾਕਾਰਾ ਨੇ ਟਵੀਟ ਵਿੱਚ ਲਿਖਿਆ ਕਿ ਸਬਸਕ੍ਰਿਪਸ਼ਨ ਲੈਣ ਤੋਂ ਬਾਅਦ ਸਾਰੇ ਫੀਚਰਸ ਕੰਮ ਕਰ ਰਹੇ ਹਨ, ਜਿਸ ਤਰ੍ਹਾਂ ਲੰਮੇ ਟਵੀਟ ਲਿਖਣਾ। ਕੀ ਤੁਸੀਂ ਇਸ ਸਮੱਸਿਆ ਨੂੰ ਠੀਕ ਕਰ ਸਕਦੇ ਹਨ ਟਵਿੱਟਰ? ਅਜਿਹੇ ਵਿੱਚ ਉਨ੍ਹਾਂ ਦੇ ਟਵੀਟ ਉਪਰ ਇੱਕ ਵਿਅਕਤੀ ਨੇ ਰਿਪਲਾਈ ਕਰ ਉਨ੍ਹਾਂ ਨੂੰ ਦੱਸਿਆ ਕਿ ਜੇ ਤੁਸੀਂ ਆਪਣੀ ਪ੍ਰੋਫਾਈਲ ਪਿੱਕ ਚੇਂਜ ਕੀਤੀ ਹੈ ਤਾਂ ਬਲੂ ਟਿੱਕ ਮਿਲਣ ਵਿੱਚ ਸਮਾਂ ਲੱਗ ਸਕਦਾ ਹੈ। ਅਦਾਕਾਰਾ ਨੇ ਵੀ ਜਵਾਬ ਦਿੱਤਾ ਕਿ ਉਨ੍ਹਾਂ ਨੇ ਅਜੇ ਤੱਕ ਕੋਈ ਪ੍ਰੋਫਾਈਲ ਨਹੀਂ ਬਦਲੀ ਹੈ।


ਇਹ ਵੀ ਪੜ੍ਹੋ : Jalandhar News: 2 ਘੰਟੇ ਤਾਰਾਂ 'ਤੇ ਲਟਕਦਾ ਰਿਹਾ ਲਾਈਨਮੈਨ: ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਮੌਤ