Uorfi Javed Health News: ਉਰਫੀ ਜਾਵੇਦ ਦੀ ਵਿਗੜੀ ਸਿਹਤ, ਸੁੱਜੇ ਬੁੱਲ, ਅਦਾਕਾਰਾ ਨੇ ਕਿਹਾ- `ਕੋਵਿਡ ਹੈ ਜਾਂ ਵਾਇਰਲ`
Urfi Javed News: ਕੁਝ ਸਮਾਂ ਪਹਿਲਾਂ ਉਰਫੀ ਜਾਵੇਦ ਨੇ ਸੋਸ਼ਲ ਮੀਡੀਆ `ਤੇ ਇੱਕ ਵੀਡੀਓ ਰਾਹੀਂ ਦੱਸਿਆ ਸੀ ਕਿ ਉਸ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਰਫੀ ਜਾਵੇਦ ਨੇ ਵੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
Urfi Javed News: ਸੋਸ਼ਲ ਮੀਡੀਆ 'ਤੇ ਆਪਣੇ ਕੱਪੜਿਆਂ ਨੂੰ ਲੈਕੇ ਚਰਚਾ ਵਿੱਚ ਰਹਿਣ ਵਾਲੀ ਉਰਫ਼ੀ ਜਾਵੇਦ (Urfi Javed) ਕਿਸੇ ਪਹਿਚਾਣ ਦੀ ਮੋਹਤਾਜ ਨਹੀਂ ਹੈ। ਉਰਫ਼ੀ ਜਾਵੇਦ (Urfi Javed) ਅਕਸਰ ਆਪਣੇ ਡਰੈਸਿੰਗ ਸੈਂਸ ਅਤੇ ਬੇਬਾਕ ਬਿਆਨਾਂ ਕਰਕੇ ਸੁਰਖਿਇਆਂ ਵਿੱਚ ਬਣੀ ਰਹਿੰਦੀ ਹੈ ਪਰ ਇਸ ਵਾਰ ਉਰਫ਼ੀ ਜਾਵੇਦ (Urfi Javed)ਦੇ ਸੁਰਖੀਆਂ ਵਿੱਚ ਆਉਣ ਦਾ ਕਾਰਨ ਉਸਦੇ ਕੱਪੜੇ ਨਹੀਂ ਬਲਕਿ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਸੀ। ਉਸ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਨੀਰਜ ਪਾਂਡੇ ਦੇ ਦਫ਼ਤਰ ਤੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।'
ਦੱਸ ਦੇਈਏਕਿ ਆਪਣੇ ਵਿਲੱਖਣ ਪਹਿਰਾਵੇ ਨਾਲ ਜਾਣੀ ਜਾਂਦੀ ਉਰਫੀ ਜਾਵੇਦ (Urfi Javed)ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਇਨ੍ਹੀਂ ਦਿਨੀਂ ਉਨ੍ਹਾਂ ਦੀ ਸਿਹਤ ਖਰਾਬ ਹੈ। ਉਹ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਹਰ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਦੱਸਿਆ ਕਿ ਖਰਾਬ ਸਿਹਤ ਕਾਰਨ ਉਨ੍ਹਾਂ ਦੇ ਬੁੱਲ੍ਹਾਂ ਨੂੰ ਕੀ ਹੋਇਆ ਹੈ। ਅਦਾਕਾਰਾ ਨੇ ਆਪਣੀ ਤਸਵੀਰ ਵੀ ਸ਼ੇਅਰ ਕੀਤੀ ਹੈ।
ਇਹ ਵੀ ਪੜ੍ਹੋ: Gangster Lawrence Bishnoi News: ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਤੋਂ ਦਿੱਲੀ ਲੈ ਕੇ ਜਾ ਰਹੀ ਹੈ ਪੁਲਿਸ; ਹੋ ਸਕਦੇ ਹਨ ਅਹਿਮ ਖੁਲਾਸੇ
ਉਰਫੀ ਜਾਵੇਦ ਦੀ ਸਿਹਤ ਠੀਕ ਨਹੀਂ ਹੈ। ਉਸਨੇ ਕੋਵਿਡ ਟੈਸਟ ਵੀ ਕਰਵਾਇਆ ਹੈ। ਅਦਾਕਾਰਾ ਨੇ ਇੰਸਟਾ ਸਟੋਰੀ 'ਤੇ ਆਪਣੇ ਬੁੱਲ੍ਹਾਂ ਦੀ ਤਸਵੀਰ ਸ਼ੇਅਰ ਕੀਤੀ ਹੈ। ਸੈਲਫੀ 'ਚ ਉਸ ਦੇ ਬੁੱਲ੍ਹ ਕਾਫੀ ਸੁੱਜੇ ਨਜ਼ਰ ਆ ਰਹੇ ਹਨ। ਅਦਾਕਾਰਾ ਨੇ ਫੋਟੋ ਸ਼ੇਅਰ ਕਰਕੇ ਕੈਪਸ਼ਨ 'ਚ ਆਪਣੀ ਹਾਲਤ ਦੱਸੀ ਹੈ। ਉਸਨੇ ਲਿਖਿਆ, “ਜਦੋਂ ਮੈਂ ਬੀਮਾਰ ਹੁੰਦੀ ਹਾਂ ਤਾਂ ਮੇਰੇ ਨਾਲ ਅਜਿਹਾ ਹੁੰਦਾ ਹੈ। ਮੇਰੇ ਬੁੱਲ ਬਤਖ ਵਾਂਗ ਸੁੱਜ ਗਏ। ਕੋਵਿਡ ਹੈ ਜਾਂ ਵਾਇਰਲ, ਅੱਜ ਪਤਾ ਲੱਗੇਗਾ।
ਦੱਸ ਦੇਈਏ ਕਿ ਉਰਫੀ ਜਾਵੇਦ (Urfi Javed) ਨੇ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ। ਵੀਡੀਓ 'ਚ ਉਰਫੀ ਕਾਰ 'ਚ ਬੈਠੀ ਨਜ਼ਰ ਆ ਰਹੀ ਹੈ ਅਤੇ ਉਸ ਨੇ ਆਪਣੇ ਚਿਹਰੇ 'ਤੇ ਮਾਸਕ ਵੀ ਪਾਇਆ ਹੋਇਆ ਹੈ। ਵੀਡੀਓ 'ਚ ਉਰਫੀ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਉਹ 'ਬਹੁਤ ਬੀਮਾਰ ਹੈ ਅਤੇ ਫਿਰ ਵੀ ਉਸ ਨੂੰ ਇੱਥੇ ਥਾਣੇ ਆਉਣਾ ਪਿਆ'। ਉਰਫੀ ਕਹਿੰਦੀ ਹੈ, 'ਉਸ ਨੂੰ ਕੱਪੜਿਆਂ ਲਈ ਜਾਨੋਂ ਮਾਰਨ ਦੀ ਧਮਕੀ ਵਾਲਾ ਫ਼ੋਨ ਆਇਆ ਸੀ। ਫੋਨ ਕਰਨ ਵਾਲੇ ਨੇ ਉਸਨੂੰ ਇਹ ਵੀ ਦੱਸਿਆ ਕਿ ਉਸਦੇ ਕੋਲ ਉਸਦੀ ਕਾਰ ਦਾ ਨੰਬਰ ਵੀ ਹੈ...'
ਦੱਸਣਯੋਗ ਹੈ ਕਿ ਹਾਲ ਹੀ ਵਿੱਚ ਉਰਫੀ ਜਾਵੇਦ (Urfi Javed) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਕੁਝ ਸਮਾਂ ਪਹਿਲਾਂ ਆ ਪੋਸਟ ਰਾਹੀਂ ਦੱਸਿਆ ਸੀ ਕਿ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਉਰਫ਼ੀ ਵੱਲੋਂ ਦੱਸਿਆ ਗਿਆ ਕਿ ਧਮਕੀ ਦੇਣ ਵਾਲੇ ਨੇ ਖੁਦ ਨੂੰ ਨਿਰਦੇਸ਼ਕ ਨੀਰਜ ਪਾਂਡੇ ਦਾ ਸਹਾਇਕ ਹੋਣ ਦਾ ਦਾਅਵਾ ਕੀਤਾ ਹੈ।