ਦਿੱਲੀ : ਦੇਸ਼ ਵਿੱਚ 2 ਮਹੀਨੇ ਤੋਂ ਲੌਕਡਾਊਨ (Lockdown) ਚੱਲ ਰਿਹਾ ਹੈ, ਹਾਲਾਂਕਿ ਸੋਮਵਾਰ ਤੋਂ ਇਸ ਵਿੱਚ ਢਿੱਲ ਦੇਣ ਦੀ ਸਰਕਾਰ ਤਿਆਰੀ ਕਰ ਰਹੀ ਹੈ, ਫ਼ਿਲਹਾਲ ਸਰਕਾਰ ਨੇ ਆਮ ਜਨਤਾ ਨੂੰ ਆਪਣੇ ਵੱਲੋਂ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ, ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਹੋਵੇ ਜਾਂ ਫਿਰ Rbi ਵੱਲੋਂ ਲੋਨ ਮੋਰਾਟੋਰੀਅਮ ਅਤੇ ਸਰਕਾਰ ਵੱਲੋਂ ਆਤਮਨਿਰਭਰ ਭਾਰਤ ਆਰਥਿਕ ਪੈਕੇਜ, ਇਨ੍ਹਾਂ ਸਭ ਦੇ ਨਾਲ ਸਰਕਾਰ ਲੋਕਾਂ ਦੀ ਕਈ ਤਰ੍ਹਾਂ ਮਦਦ ਕਰ ਰਹੀ ਹੈ


COMMERCIAL BREAK
SCROLL TO CONTINUE READING

ਸਰਕਾਰ ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਕਈ ਵਿੱਤੀ ਡੈਡ ਲਾਈਨ ਜੋ ਕਿ 31 ਮਾਰਚ 2020 ਤੱਕ ਪੂਰੀ ਹੋਣੀ ਸੀ ਉਸ ਦੀ ਆਖ਼ਰੀ ਤਰੀਕ 30 ਜੂਨ ਤੱਕ ਕਰ ਦਿੱਤੀ ਹੈ, ਅੱਜ ਅਸੀਂ ਤੁਹਾਨੂੰ ਵਿੱਤੀ ਡੈਡ ਲਾਈਨ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਇਸ ਤਰੀਕ ਤੱਕ ਹਰ ਹਾਲ ਵਿੱਚ ਪੂਰਾ ਕਰ ਲਓ


ਪੈੱਨ ਨੂੰ ਆਧਾਰ ਨਾਲ ਲਿੰਕ ਕਰਨਾ 


ਸਰਕਾਰ ਨੇ ਪੈੱਨ ਦੇ ਆਧਾਰ ਨਾਲ ਲਿੰਕ ਕਰਨ ਦੀ ਸਮਾਂ ਹੱਦ 31 ਮਾਰਚ ਤੋਂ ਵਧਾ ਕੇ 30 ਜੂਨ ਤੱਕ ਕਰ ਦਿੱਤੀ ਹੈ, ਜੇਕਰ ਤੁਸੀਂ ਆਪਣੇ ਆਧਾਰ ਕਾਰਡ ਨੂੰ ਪੈੱਨ ਕਾਰਡ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਫਿਰ ਅਜਿਹਾ ਕਰ ਲਓ,ਵਰਨਾ 30 ਜੂਨ ਦੇ ਬਾਅਦ ਪੈਨ ਕਾਰਡ ਰੱਦ ਹੋ ਜਾਵੇਗਾ


ਟੈਕਸ ਛੋਟ ਪਾਉਣ ਦੇ ਲਈ ਨਿਵੇਸ਼


ਵਿੱਤ ਸਾਲ 2019-20 ਦੇ ਲਈ ਇਨਕਮ ਟੈਕਸ ਵਿਭਾਗ ਨੇ ITR ਦਾਖ਼ਲ ਕਰਨ ਦੀ ਆਖ਼ਿਰੀ ਤਰੀਕ 31 ਜੁਲਾਈ ਤੋਂ ਵਧਾ ਕੇ 30 ਨੰਬਰ ਕਰ ਦਿੱਤੀ ਹੈ, ਇਸ ਦੇ ਨਾਲ ਟੈਕਸ ਬਚਾਉਣ ਦੇ ਲਈ ਤਰੀਕ 31 ਜੁਲਾਈ ਤੋਂ ਵਧਾ ਕੇ 30 ਨਵੰਬਰ ਕਰ ਦਿੱਤਾ ਗਈ ਹੈ,ਟੈਕਸ ਬਚਾਉਣ ਦੇ ਲਈ ਇਨਕਮ ਟੈਕਸ ਦੀ ਧਾਰਾ 80C,80D,80E ਦੇ ਤਹਿਤ ਨਿਵੇਸ਼ ਕਰਨ ਦਾ ਸਮਾਂ ਹੱਦ 30 ਜੂਨ ਤੱਕ ਵਧਾ ਦਿੱਤਾ ਗਿਆ ਹੈ


2018-19 ਦਾ ITR 


ਜੇਕਰ ਤੁਸੀਂ ਵਿੱਤ ਸਾਲ 2018-19  ਦੇ ਲਈ ITR ਰਿਟਰਨ ਨੂੰ ਹੁਣ ਤੱਕ ਨਹੀਂ ਭਰਿਆ ਹੈ ਤਾਂ ਇਸ ਨੂੰ ਫਾਈਲ ਕਰ ਸਕਦੇ ਹੋ, ਇਸ ਤੋਂ ਇਲਾਵਾ ITR ਨੂੰ 30 ਜੂਨ ਤੱਕ ਦਾਖ਼ਲ ਕੀਤਾ ਜਾ ਸਕਦਾ ਹੈ,ਇਨ੍ਹਾਂ ITR ਨੂੰ ਫਾਈਲ ਕਰਨ ਦੀ ਅਖੀਰਲੀ ਤਰੀਕ 31 ਮਾਰਚ ਸੀ ਜਿਸ ਨੂੰ ਅੱਗੇ ਵਧਾ ਦਿੱਤਾ ਗਿਆ ਹੈ


ਮੁਲਾਜ਼ਮਾਂ ਨੂੰ ਮਿਲਣ ਵਾਲਾ ਫਾਰਮ-16


ਆਮ ਤੌਰ 'ਤੇ ਮੁਲਾਜ਼ਮਾਂ ਨੂੰ ਕੰਪਨੀ ਵੱਲੋਂ ਫਾਰਮ-16 ਮਈ ਮਹੀਨੇ ਵਿੱਚ ਮਿਲ ਜਾਂਦਾ ਹੈ, ਪਰ ਇਸ ਵਾਰ ਸਰਕਾਰ ਇੱਕ ਆਰਡੀਨੈਂਸ ਦੇ ਜ਼ਰੀਏ ਫਾਰਮ-16 ਨੂੰ ਜਾਰੀ ਕਰਨ ਦੀ ਤਰੀਕ 15 ਜੂਨ ਤੋਂ 30 ਜੂਨ ਦੇ ਵਿੱਚ ਕਰ ਦਿੱਤੀ ਹੈ,ਫਾਰਮ-16 ਇੱਕ ਤਰ੍ਹਾਂ ਦਾ TDS ਸਰਟੀਫਿਕੇਟ ਹੁੰਦਾ ਹੈ ਜਿਸ ਦੀ ITR ਦਾਖ਼ਲ ਕਰਨ ਵੇਲੇ ਜ਼ਰੂਰਤ ਪੈਂਦੀ ਹੈ


ਸਮਾਲ ਸੇਵਿੰਗ ਐਕਾਉਂਟ ਵਿੱਚ ਰਕਮ ਜਮਾ ਕਰਨਾ 


ਜੇਕਰ ਤੁਹਾਡੇ PPF ਜਾਂ ਫਿਰ ਸੁਕਨਿਆ ਸਿਮਰੀਦੀ ਖਾਤੇ ਵਿੱਚ 31 ਮਾਰਚ 2020 ਤੱਕ ਕਿਸੀ ਤਰ੍ਹਾਂ ਦੀ ਘੱਟੋ ਘੱਟ ਰਕਮ ਜਮਾਂ ਨਹੀਂ ਕਰਵਾਈ ਗਈ ਹੈ ਤਾਂ ਫਿਰ ਇਹ ਕੰਮ 30 ਜੂਨ ਤੱਕ ਕਰ ਸਕਦੇ ਹੋ,ਘੱਟੋ-ਘੱਟ ਰਕਮ ਜਮਾ ਨਾ ਕਰਵਾਉਣ  'ਤੇ ਜੁਰਮਾਨਾ ਲੱਗ ਸਕਦਾ ਹੈ, ਜਿਸ ਨੂੰ ਡਾਕ ਵਿਭਾਗ ਨੇ ਫ਼ਿਲਹਾਲ ਹਟਾ ਲਿਆ ਹੈ


PPF ਖਾਤਾ ਹੋ ਗਿਆ ਹੈ ਮੈਚੋਰ 


ਜੇਕਰ ਤੁਹਾਡਾ PPF ਖ਼ਾਤਾ 31 ਮਾਰਚ ਨੂੰ ਮੈਚੋਰ ਹੋ ਗਿਆ ਹੈ ਤਾਂ ਅਜਿਹੇ ਖ਼ਾਤੇ ਅਗਲੇ 5 ਸਾਲਾਂ ਦੇ ਲਈ ਐਕਸਟੈਂਡ ਕਰਵਾਉਣਾ ਹੋਵੇਗਾ, ਇਸ ਨੂੰ 30 ਜੂਨ ਤੱਕ ਕਰਵਾ ਸਕਦੇ ਹੋ, ਡਾਕ ਵਿਭਾਗ ਨੇ ਇਸ ਸਬੰਧ ਵਿੱਚ 11 ਅਪ੍ਰੈਲ ਨੂੰ ਇੱਕ ਸਰਕੁਲਰ ਕੱਢਿਆ ਹੈ