Ludhiana Gas Leak: ਗਿਆਸਪੁਰਾ ਗੈਸ ਲੀਕ ਮਾਮਲੇ `ਚ ਉਦਯੋਗਿਕ ਇਕਾਈਆਂ ਦੀ ਭੂਮਿਕਾ ਦੀ ਜਾਂਚ ਲਈ ਐਸਆਈਟੀ ਦਾ ਗਠਨ
Ludhiana Gas Leak: ਲੁਧਿਆਣਾ ਦੇ ਗਿਆਸਪੁਰਾ ਗੈਸ ਲੀਕ ਮਾਮਲੇ ਵਿੱਚ ਪੁਲਿਸ ਨੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇੱਕ ਐਸਆਈਟੀ ਦਾ ਗਠਨ ਕਰਕੇ ਉਦਯੋਗਿਕ ਇਕਾਈਆਂ ਦੀ ਭੂਮਿਕਾ ਉਤੇ ਜਾਂਚ ਆਰੰਭ ਦਿੱਤੀ ਹੈ।
Ludhiana Gas Leak: ਐਤਵਾਰ ਨੂੰ ਲੁਧਿਆਣਾ ਵਿੱਚ ਗੈਸ ਲੀਕ ਹਾਦਸੇ ਵਿੱਚ ਦੋ ਬੱਚਿਆਂ ਸਮੇਤ 11 ਲੋਕਾਂ ਦੀ ਜਾਨ ਚਲੀ ਗਈ। ਗੈਸ ਲੀਕ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਰਸਾਇਣਕ ਰਹਿੰਦ-ਖੂੰਹਦ ਨੂੰ ਸੀਵਰੇਜ ਲਾਈਨਾਂ ਵਿੱਚ ਡੰਪ ਕਰਨ ਵਾਲੀਆਂ ਉਦਯੋਗਿਕ ਇਕਾਈਆਂ ਦੀ ਭੂਮਿਕਾ ਦੀ ਜਾਂਚ ਲਈ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕਿਸੇ ਉਦਯੋਗਿਕ ਇਕਾਈ ਨੇ ਜ਼ਹਿਰੀਲੇ ਰਸਾਇਣ ਨੂੰ ਮੈਨਹੋਲ ਵਿੱਚ ਸੁੱਟ ਦਿੱਤਾ ਹੋ ਸਕਦਾ ਹੈ ਜਿਸ ਕਾਰਨ ਮੌਤਾਂ ਹੋਈਆਂ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਐਸਆਈਟੀ ਦੀ ਅਗਵਾਈ ਡੀਸੀਪੀ ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਕਰਨਗੇ ਤੇ ਇਸ ਵਿੱਚ ਏਡੀਸੀਪੀ ਸੁਹੇਲ ਕਾਸਿਮ, ਏਡੀਸੀਪੀ ਤੁਸ਼ਾਰ ਗੁਪਤਾ, ਏਸੀਪੀ ਅਤੇ ਇਲਾਕਾ ਐਸਐਚਓ ਸ਼ਾਮਲ ਹੋਣਗੇ। ਐਸਆਈਟੀ ਉਦਯੋਗਿਕ ਇਕਾਈਆਂ ਤੇ ਉਨ੍ਹਾਂ ਦੇ ਕੂੜੇ ਦੇ ਰਸਾਇਣਕ ਨਿਪਟਾਰੇ ਪ੍ਰਣਾਲੀ ਦੀਆਂ ਲਾਈਨਾਂ ਦੀ ਜਾਂਚ ਕਰੇਗੀ।
ਇਸ ਦੌਰਾਨ ਸਿੱਧੂ ਨੇ ਕਿਹਾ, ''ਅਜਿਹੀਆਂ ਰਿਪੋਰਟਾਂ ਆਈਆਂ ਹਨ ਕਿ ਕੁਝ ਉਦਯੋਗਿਕ ਇਕਾਈਆਂ ਲੰਬੇ ਸਮੇਂ ਤੋਂ ਰਸਾਇਣਕ ਰਹਿੰਦ-ਖੂੰਹਦ ਨੂੰ ਸੀਵਰੇਜ ਲਾਈਨਾਂ ਵਿੱਚ ਡੰਪ ਕਰ ਰਹੀਆਂ ਹਨ। ਜੇਕਰ ਇਹ ਸੱਚ ਹੈ ਤਾਂ ਪੀਪੀਸੀਬੀ ਦੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਆ ਜਾਵੇਗੀ। ਜੇਕਰ ਕੋਈ ਅਧਿਕਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।'' ਇਸ ਦੌਰਾਨ ਲੁਧਿਆਣਾ ਦੀ ਡੀਸੀ ਸੁਰਭੀ ਮਲਿਕ ਨੇ ਕਿਹਾ ਕਿ ਕੁਝ ਫੈਕਟਰੀਆਂ ਦੇ ਸੈਂਪਲ ਲਏ ਗਏ ਹਨ ਅਤੇ ਗਿਆਸਪੁਰਾ ਦੇ ਮੈਨਹੋਲ ਦੇ ਨਮੂਨਿਆਂ ਨਾਲ ਮਿਲਾਏ ਜਾਣਗੇ।
ਇਹ ਵੀ ਪੜ੍ਹੋ : PM Modi Security Breach: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ! ਰੋਡ ਸ਼ੋਅ ਦੌਰਾਨ ਵਿਅਕਤੀ ਨੇ ਫੁੱਲ ਨਾਲ ਸੁੱਟਿਆ ਮੋਬਾਈਲ
ਸੋਮਵਾਰ ਸ਼ਾਮ ਤੱਕ ਰਿਪੋਰਟਾਂ ਆਉਣ ਦੀ ਸੰਭਾਵਨਾ ਹੈ। ਡੀਸੀ ਨੇ ਕਿਹਾ ਕਿ ਕਿਉਂਕਿ ਮੈਨਹੋਲ ਵਿੱਚ ਹਾਈਡ੍ਰੋਜਨ ਸਲਫਾਈਡ ਦੇ ਪੱਧਰ ਵਿੱਚ ਮਹੱਤਵਪੂਰਨ ਗਿਰਾਵਟ ਆਈ ਹੈ, ਅਧਿਕਾਰੀਆਂ ਨੇ ਘੇਰਾਬੰਦੀ ਵਾਲੇ ਖੇਤਰ ਨੂੰ 250 ਮੀਟਰ ਤੋਂ ਘਟਾ ਕੇ 25 ਮੀਟਰ ਕਰ ਦਿੱਤਾ ਹੈ। ਇਸ ਦੌਰਾਨ 13ਵੀਂ ਬਟਾਲੀਅਨ ਦੇ ਡਿਪਟੀ ਕਮਾਂਡੈਂਟ ਦੇਵ ਰਾਜ ਨੇ ਦੱਸਿਆ ਕਿ ਐਨ.ਡੀ.ਆਰ.ਐਫ ਵੱਲੋਂ ਗਿਆਸਪੁਰਾ ਵਿਖੇ ਕਈ ਮੈਨਹੋਲਾਂ ਦੀ ਗੈਸ ਮਾਪ ਯੰਤਰ ਨਾਲ ਕੀਤੀ ਗਈ ਤਾਜ਼ਾ ਜਾਂਚ ਤੋਂ ਪਤਾ ਚੱਲਦਾ ਹੈ ਕਿ ਹਾਈਡ੍ਰੋਜਨ ਸਲਫਾਈਡ ਦਾ ਪੱਧਰ ਜ਼ੀਰੋ 'ਤੇ ਆ ਗਿਆ ਹੈ। ਘਟਨਾ ਦੇ ਸਮੇਂ ਇਹ 400 ਤੋਂ 500 ਕਣ ਪ੍ਰਤੀ ਮਿੰਟ ਦੇ ਵਿਚਕਾਰ ਦੱਸਿਆ ਗਿਆ ਸੀ।
ਇਹ ਵੀ ਪੜ੍ਹੋ : Centre blocks Mobile Messenger Apps: ਕੇਂਦਰ ਸਰਕਾਰ ਨੇ 14 ਮੋਬਾਈਲ ਐਪਸ ਨੂੰ ਕੀਤਾ ਬਲਾਕ! ਜਾਣੋ ਕਿਉਂ