Hemkund Sahib Yatra: ਹੇਮਕੁੰਟ ਸਾਹਿਬ ਅਤੇ ਲਕਸ਼ਮਣ ਮੰਦਰ ਦੇ ਕਿਵਾੜ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸ਼ੁੱਕਰਵਾਰ ਨੂੰ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਤੋਂ ਪੰਜ ਪਿਆਰੇ ਜੋ ਬੋਲੇ ​​ਸੋ ਨਿਹਾਲ ਦੇ ਜੈਕਾਰਿਆਂ ਨਾਲ ਨਿਸ਼ਾਨ ਸਾਹਿਬ ਸਮੇਤ ਸ਼ਰਧਾਲੂ ਘੰਗੜੀਆ ਲਈ ਰਵਾਨਾ ਹੋਏ। ਪਹਿਲੇ ਜਥੇ ਵਿੱਚ ਸੱਤ ਸੌ ਤੋਂ ਵੱਧ ਯਾਤਰੀ ਸ਼ਾਮਲ ਹਨ।


COMMERCIAL BREAK
SCROLL TO CONTINUE READING

ਹੇਮਕੁੰਟ ਸਾਹਿਬ ਲਛਮਣ ਮੰਦਰ ਦੇ ਕਿਵਾੜ ਸ਼ਨਿੱਚਰਵਾਰ ਨੂੰ ਸਵੇਰੇ 10 ਵਜੇ ਖੋਲ੍ਹ ਦਿੱਤੇ ਗਏ। ਗੋਬਿੰਦ ਘਾਟ ਗੁਰਦੁਆਰਾ ਸਾਹਿਬ ਵਿੱਚ ਸ਼ੁੱਕਰਵਾਰ ਨੂੰ ਸ਼ਬਦ ਕੀਰਤਨ ਕੀਤਾ ਗਿਆ। ਇਸ ਤੋਂ ਬਾਅਦ ਗੋਬਿੰਦ ਘਾਟ ਗੁਰਦੁਆਰੇ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਜਥਾ ਘੰਗੜੀਆਂ ਲਈ ਰਵਾਨਾ ਹੋ ਗਿਆ। ਪਹਿਲੇ ਜੱਥੇ ’ਚ 650 ਤੋਂ ਵੱਧ ਯਾਤਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਏ। ਪੰਜ ਪਿਆਰਿਆਂ ਦੀ ਅਗਵਾਈ 'ਚ ਸਵੇਰੇ ਗੋਬਿੰਦਘਾਟ ਤੋਂ ਸ਼ੁਰੂ ਹੋਈ ਯਾਤਰਾ 14 ਕਿਲੋਮੀਟਰ ਪੈਦਲ ਦੂਰੀ ਤੈਅ ਕਰ ਕੇ ਘੰਗੜੀਆਂ ਪਹੁੰਚ ਗਈ ਹੈ। ਫ਼ਿਲਹਾਲ ਬਜ਼ੁਰਗਾਂ ਅਤੇ ਬੱਚਿਆਂ ਨੂੰ ਯਾਤਰਾ ਦੀ ਮਨਾਹੀ ਹੈ।


ਸ੍ਰੀ ਹੇਮਕੁੰਟ ਸਾਹਿਬ ਵਿੱਚ ਕਿਵਾੜ ਖੁੱਲ੍ਹਣ ਮੌਕੇ ਗੁਰਦੁਆਰਾ ਸਾਹਿਬ ਤੇ ਲਕਸ਼ਮਣ ਮੰਦਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਹੇਮਕੁੰਟ ਤੱਕ ਪੈਦਲ ਮਾਰਗ ਦਾ ਰਸਤਾ ਪਹਿਲਾਂ ਤੋਂ ਹੀ ਸੁਚਾਰੂ ਹੈ। ਘੋੜੇ ਖੱਚਰ ਤੋਂ ਯਾਤਰੀ ਅਟਲਾਕੋਟੀ ਤੱਕ ਹੀ ਜਾਣਗੇ। ਇੱਥੋਂ ਯਾਤਰੀਆਂ ਨੂੰ ਪੈਦਲ ਹੀ ਬਰਫ਼ ਵਿਚਾਲੇ ਸਫ਼ਰ ਕਰਨਾ ਪਵੇਾ। ਅਜੇ ਵੀ ਹੇਮਕੁੰਟ ਸਾਹਿਬ ਵਿੱਚ ਬਰਫ਼ ਪਈ ਹੋਈ ਹੈ।


ਦੱਸ ਦੇਈਏ ਕਿ 60 ਸਾਲ ਤੋਂ ਵੱਧ ਉਮਰ ਦੇ ਬਿਮਾਰ ਲੋਕ ਹੇਮਕੁੰਟ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਣਗੇ। ਚਮੋਲੀ ਜ਼ਿਲ੍ਹਾ ਪ੍ਰਸ਼ਾਸਨ ਦੀ ਅਪੀਲ 'ਤੇ ਅਜਿਹੇ ਯਾਤਰੀਆਂ ਨੂੰ ਰਿਸ਼ੀਕੇਸ਼ 'ਚ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਰੋਕਿਆ ਜਾਵੇਗਾ। ਹਾਲਾਂਕਿ ਅਜਿਹੇ ਯਾਤਰੀਆਂ ਨੂੰ ਹੇਮਕੁੰਟ ਸਾਹਿਬ ਵਿਖੇ ਬਰਫ ਪਿਘਲਣ ਤੋਂ ਬਾਅਦ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।


ਇਹ ਵੀ ਪੜ੍ਹੋ : Demonetisation News: 2000 ਦੇ ਨੋਟਾਂ 'ਤੇ ਸਵਾਲ ਤੇ ਜਵਾਬ: ਕੀ ਕਰਨਾ ਹੈ ਇੰਨ੍ਹਾਂ ਨੋਟਾਂ ਦਾ? ਇੱਥੇ ਪੜ੍ਹੋ ਪੂਰੀ ਡਿਟੇਲ


ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੈਨੇਜਰ ਦਰਸ਼ਨ ਸਿੰਘ ਨੇ ਹਾਲ ਹੀ ਵਿੱਚ ਦੱਸਿਆ ਸੀ ਕਿ ਸ੍ਰੀ ਹੇਮਕੁੰਟ ਸਾਹਿਬ ਨੂੰ ਜਾਣ ਵਾਲੇ ਰਸਤੇ ਵਿੱਚ ਅੱਠ ਫੁੱਟ ਬਰਫ਼ ਪਈ ਹੈ। ਅਜਿਹੇ 'ਚ ਇਸ ਸਮੇਂ ਉੱਥੇ ਆਕਸੀਜਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਕਾਰਨ 60 ਸਾਲ ਤੋਂ ਵੱਧ ਉਮਰ ਦੇ ਲੋਕ ਜੋ ਹਾਈ ਬਲੱਡ ਪ੍ਰੈਸ਼ਰ, ਦਮਾ ਅਤੇ ਸ਼ੂਗਰ ਤੋਂ ਪੀੜਤ ਹਨ, ਨੂੰ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਫਿਲਹਾਲ ਸਫਰ 'ਚ ਬੱਚਿਆਂ ਨੂੰ ਲੈ ਕੇ ਜਾਣ 'ਤੇ ਪਾਬੰਦੀ ਹੋਵੇਗੀ। ਹਾਲਾਂਕਿ ਇਹ ਲੋਕ ਬਰਫ ਪਿਘਲਣ ਤੋਂ ਬਾਅਦ ਯਾਤਰਾ ਕਰ ਸਕਦੇ ਹਨ।


ਇਹ ਵੀ ਪੜ੍ਹੋ : Punjab News: ਅਪਰਾਧੀਆਂ 'ਤੇ ਵੱਡੀ ਕਾਰਵਾਈ: ਪੰਜਾਬ ਭਰ 'ਚ 3000 ਦੇ ਕਰੀਬ ਪੁਲਿਸ ਟੀਮਾਂ ਤੇ ਜਵਾਨਾਂ ਨੇ ਕੀਤੀ ਛਾਪੇਮਾਰੀ