Global Passport Index 2023: ਭਾਰਤੀ ਪਾਸਪੋਰਟ ਦੀ ਘਟੀ ਤਾਕਤ ; ਪਾਸਪੋਰਟ ਇੰਡੈਕਸ ਵੱਲੋਂ ਜਾਰੀ ਰੈਂਕਿੰਗ `ਚ ਜਾਣੋ ਕਿਸ ਸਥਾਨ `ਤੇ ਪੁੱਜਾ ਦੇਸ਼
Global Passport Index 2023: ਪਾਸਪੋਰਟ ਇੰਡੈਕਸ ਵੱਲੋਂ ਜਾਰੀ ਰੈਂਕਿੰਗ ਵਿੱਚ ਭਾਰਤ ਦੀ ਸਥਿਤੀ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇਸ ਰੈਂਕਿੰਗ ਵਿੱਚ ਭਾਰਤ ਦਾ ਪ੍ਰਦਰਸ਼ਨ ਕੋਈ ਖਾਸ ਨਹੀਂ ਰਿਹਾ ਹੈ।
Global Passport Index 2023 News: ਪਾਸਪੋਰਟ ਇੰਡੈਕਸ ਨੇ ਆਪਣਾ ਤਾਜ਼ਾ ਅਪਡੇਟ ਪ੍ਰਕਾਸ਼ਿਤ ਕੀਤਾ, ਜਿਸ ਵਿੱਚ ਭਾਰਤ ਦੀ ਸਥਿਤੀ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਭਾਰਤ ਦੇ ਸਕੋਰ ਵਿੱਚ ਇਸ ਸਾਲ ਸਭ ਤੋਂ ਵੱਡੀ ਗਲੋਬਲ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਹੁਣ ਇਹ 70 ਹੋ ਗਿਆ ਹੈ। ਸਾਲ 2022 'ਚ ਜਿੱਥੇ ਭਾਰਤ ਦੀ ਰੈਂਕਿੰਗ 73 ਦੇ ਮੋਬਿਲਿਟੀ ਸਕੋਰ ਨਾਲ 138 'ਤੇ ਸੀ ਉਥੇ ਹੀ 2023 'ਚ ਇਹ ਛੇ ਸਥਾਨ ਖਿਸਕ ਕੇ 144ਵੇਂ ਸਥਾਨ 'ਤੇ ਆ ਗਈ ਹੈ। ਇਹ ਦਰਜਾਬੰਦੀ ਪਾਸਪੋਰਟ ਸੂਚਕਾਂਕ 'ਚ ਨਵੀਂ ਤਕਨੀਕ 'ਟਾਈਮਸ਼ਿਫਟ' ਦੇ ਸ਼ਾਮਲ ਹੋਣ ਤੋਂ ਬਾਅਦ ਜਾਰੀ ਕੀਤੀ ਗਈ ਹੈ। ਇਸ ਵਿਸ਼ੇਸ਼ਤਾ ਦੇ ਜ਼ਰੀਏ ਵੱਖ-ਵੱਖ ਦੇਸ਼ਾਂ ਦੇ ਪਾਸਪੋਰਟਾਂ ਨੂੰ ਸਾਲਾਂ ਦੌਰਾਨ ਉਨ੍ਹਾਂ ਦੀ ਸਮੁੱਚੀ ਕਾਰਗੁਜ਼ਾਰੀ ਨੂੰ ਗੌਰ ਵਿੱਚ ਰੱਖ ਕੇ ਫੈਸਲਾ ਲਿਆ ਜਾਂਦਾ ਹੈ।
ਇਸ ਕਾਰਨ ਭਾਰਤ ਦੀ ਰੈਂਕਿੰਗ ਮਹਾਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਕਾਫ਼ੀ ਹੇਠਾਂ ਆ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਭਾਰਤ ਦੀ ਰੈਂਕਿੰਗ 'ਚ ਭਾਰੀ ਗਿਰਾਵਟ ਯੂਰਪੀ ਸੰਘ ਦੀ ਨੀਤੀ ਕਾਰਨ ਆਈ ਹੈ। ਇਸ ਨੀਤੀ ਕਾਰਨ ਹੁਣ 2023 ਵਿੱਚ ਸਰਬੀਆ ਵਰਗੇ ਦੇਸ਼ਾਂ ਵਿੱਚ ਜਾਣ ਵਾਲੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਜ਼ਰੂਰੀ ਹੋ ਗਿਆ ਹੈ। ਅਮਰੀਕਾ ਅਤੇ ਜਰਮਨੀ ਦੇ ਮੁਕਾਬਲੇ ਚੀਨ ਦਾ ਪ੍ਰਦਰਸ਼ਨ ਵੀ ਇਸ ਸੂਚਕਾਂਕ ਵਿੱਚ ਬਹੁਤ ਮਾੜਾ ਰਿਹਾ ਹੈ। ਚੀਨ ਨੇ ਯੂਰਪੀਅਨ ਯੂਨੀਅਨ ਅਤੇ ਭਾਰਤ, ਜਾਪਾਨ ਵਰਗੇ ਆਪਣੇ ਵਿਰੋਧੀ ਦੇਸ਼ਾਂ ਨਾਲ ਮੁਫਤ ਵੀਜ਼ਾ ਸਮਝੌਤਾ ਨਹੀਂ ਕੀਤਾ ਹੈ, ਜਿਸ ਕਾਰਨ ਉਸ ਦੀ ਕਾਰਗੁਜ਼ਾਰੀ ਵਿੱਚ ਗਿਰਾਵਟ ਆਈ ਹੈ। ਪਾਸਪੋਰਟ ਇੰਡੈਕਸ ਵਿੱਚ ਚੀਨ ਦੀ ਰੈਂਕਿੰਗ 118ਵੇਂ ਸਥਾਨ ਉਤੇ ਹੈ।
ਏਸ਼ੀਆ ਦੇ ਦੋ ਦੇਸ਼ਾਂ ਨੇ ਇਸ ਸੂਚਕਾਂਕ ਵਿੱਚ ਬਿਹਤਰ ਸਥਾਨ ਹਾਸਲ ਕੀਤਾ ਹੈ। ਦੱਖਣੀ ਕੋਰੀਆ 174 ਦੇ ਗਤੀਸ਼ੀਲਤਾ ਸਕੋਰ ਦੇ ਨਾਲ 12ਵੇਂ ਸਥਾਨ 'ਤੇ ਹੈ ਜੋ ਏਸ਼ੀਆਈ ਦੇਸ਼ਾਂ ਵਿੱਚ ਸਭ ਤੋਂ ਉੱਚਾ ਹੈ ਅਤੇ ਜਾਪਾਨ 172 ਦੇ ਮੋਬਿਲਿਟੀ ਸਕੋਰ ਨਾਲ 26ਵੇਂ ਸਥਾਨ 'ਤੇ ਹੈ। ਅਫਰੀਕੀ ਦੇਸ਼ਾਂ ਨੇ ਗਤੀਸ਼ੀਲਤਾ ਸਕੋਰ ਵਿੱਚ ਸੁਧਾਰ ਕੀਤਾ ਹੈ। ਇਸ ਸਾਲ ਸਿਰਫ 10 ਦੇਸ਼ਾਂ ਨੇ ਆਪਣੇ ਗਤੀਸ਼ੀਲਤਾ ਸਕੋਰ ਵਿੱਚ ਇਜ਼ਾਫਾ ਕੀਤਾ ਹੈ। ਸਵੀਡਨ ਨੇ ਪਾਸਪੋਰਟ ਦਰਜਾਬੰਦੀ ਵਿੱਚ ਜਰਮਨੀ ਨੂੰ ਪਛਾੜ ਕੇ ਦੂਜਾ ਸਥਾਨ ਹਾਸਲ ਕੀਤਾ ਹੈ। ਰੈਂਕਿੰਗ ਵਿੱਚ ਜਿਨ੍ਹਾਂ ਦੇਸ਼ਾਂ ਦਾ ਗਤੀਸ਼ੀਲਤਾ ਸਕੋਰ ਵਧਿਆ ਹੈ, ਉਨ੍ਹਾਂ ਵਿੱਚੋਂ 40% ਦੇਸ਼ ਅਫਰੀਕਾ ਦੇ ਹਨ। ਅਫਰੀਕੀ ਦੇਸ਼ ਕੀਨੀਆ ਨੇ ਇਸ ਸਾਲ ਸਭ ਤੋਂ ਵੱਧ ਲਾਭ ਦਰਜ ਕਰਦੇ ਹੋਏ ਚਾਰ ਸਥਾਨਾਂ ਦੀ ਛਾਲ ਮਾਰੀ ਹੈ।
ਇਹ ਵੀ ਪੜ੍ਹੋ : Indore Temple Incident News: ਰਾਮਨੌਮੀ ਮੌਕੇ ਮੰਦਰ ਦੀ ਛੱਤ ਡਿੱਗਣ ਕਾਰਨ 13 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ
ਪਾਸਪੋਰਟ ਇੰਡੈਕਸ ਦੇ ਸਹਿ-ਸੰਸਥਾਪਕ ਹੰਟ ਬੋਗੋਸੀਅਨ ਨੇ ਭਾਰਤ ਦੀ ਰੈਂਕਿੰਗ ਗਿਰਾਵਟ ਬਾਰੇ ਕਿਹਾ, 'ਮਹਾਮਾਰੀ ਦੌਰਾਨ ਕਈ ਦੇਸ਼ਾਂ ਨੇ ਵੀਜ਼ਾ ਨਿਯਮਾਂ ਨੂੰ ਸਖਤ ਕਰ ਦਿੱਤਾ ਸੀ। ਪਿਛਲੇ ਦੋ ਸਾਲਾਂ ਵਿੱਚ ਇਸ ਵਿੱਚ ਢਿੱਲ ਦਿੱਤੀ ਗਈ ਸੀ ਜਿਸ ਕਾਰਨ ਦੇਸ਼ਾਂ ਨੇ ਗਲੋਬਲ ਗਤੀਸ਼ੀਲਤਾ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਇਸ ਸਾਲ ਹੁਣ ਤੱਕ ਇਸ ਵਿੱਚ ਗਿਰਾਵਟ ਦੇਖੀ ਗਈ ਹੈ। ਚੀਨ ਅਤੇ ਭਾਰਤ ਦੋਵਾਂ ਨੇ ਆਪਣੇ ਪਾਸਪੋਰਟ ਦੀ ਗਤੀਸ਼ੀਲਤਾ ਵਿੱਚ ਕਮੀ ਦੇਖੀ ਹੈ। ਭਾਰਤ ਨੇ ਹੈਨਲੇ ਪਾਸਪੋਰਟ ਇੰਡੈਕਸ 2023 ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਹੈ। ਭਾਰਤ ਦਾ ਪਾਸਪੋਰਟ ਇਸ ਸਾਲ ਜਨਵਰੀ ਵਿੱਚ ਜਾਰੀ ਹੈਨਲੇ ਪਾਸਪੋਰਟ ਸੂਚਕਾਂਕ ਵਿੱਚ 85ਵੇਂ ਸਥਾਨ 'ਤੇ ਸੀ। ਪਿਛਲੇ ਸਾਲ ਇਸ ਸੂਚਕਾਂਕ ਵਿੱਚ ਭਾਰਤ ਦੀ ਰੈਂਕਿੰਗ 87 ਸੀ, ਜਿਸ ਵਿੱਚ ਇਸ ਸਾਲ ਦੋ ਅੰਕਾਂ ਦਾ ਸੁਧਾਰ ਹੋਇਆ ਹੈ। ਇਹ ਹੈਨਲੇ ਇੰਡੈਕਸ ਅੰਤਰਰਾਸ਼ਟਰੀ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਤੋਂ ਉਪਲਬਧ ਅੰਕੜਿਆਂ ਦੇ ਆਧਾਰ 'ਤੇ ਦੇਸ਼ਾਂ ਦੇ ਪਾਸਪੋਰਟਾਂ ਦੀ ਦਰਜਾਬੰਦੀ ਕਰਦਾ ਹੈ।
ਇਹ ਵੀ ਪੜ੍ਹੋ : Amritpal Singh News Update: ਕਿੱਥੇ ਹੈ ਅੰਮ੍ਰਿਤਪਾਲ ਸਿੰਘ? 15 ਵਾਰ ਬਦਲੀ ਲੋਕੇਸ਼ਨ, 10 ਫੋਟੋਆਂ ਤੇ ਕਈ ਵੀਡੀਓ ਆਈਆਂ ਸਾਹਮਣੇ