Sandeep Singh case : ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਮਾਮਲੇ ਵਿੱਚ ਅੱਜ ਚੰਡੀਗੜ੍ਹ ਅਦਾਲਤ ਵਿੱਚ ਸੁਣਵਾਈ ਹੋਈ। ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਦੇ ਕੇਸ ਦੀ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਸੁਣਵਾਈ ਹੋਈ। ਇਸ ਸਬੰਧੀ ਅਦਾਲਤ ਵਿੱਚ ਉਸ ਵੱਲੋਂ ਦਾਇਰ ਦੋ ਅਰਜ਼ੀਆਂ ਦੀ ਸੁਣਵਾਈ ਹੋਈ ਹੈ। ਮੁਲਜ਼ਮਾਂ ਵੱਲੋਂ ਵਕੀਲ ਦੀਪਾਂਸ਼ੂ ਬਾਂਸਲ ਅਤੇ ਸਮੀਰ ਸੇਠੀ ਅਦਾਲਤ ਵਿੱਚ ਪੇਸ਼ ਹੋਏ।


COMMERCIAL BREAK
SCROLL TO CONTINUE READING

ਮਾਮਲੇ ਦੀ ਅਗਲੀ ਸੁਣਵਾਈ 4 ਨਵੰਬਰ ਨੂੰ ਹੋਵੇਗੀ। ਮੰਤਰੀ 'ਤੇ ਜੂਨੀਅਰ ਮਹਿਲਾ ਕੋਚ ਤੋਂ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਪੀੜਤਾ ਦੇ ਵਕੀਲ ਦੀਪਾਂਸ਼ੂ ਬਾਂਸਲ ਨੇ ਲਿਖਤੀ ਵਿੱਚ ਮੀਡੀਆ ਨੂੰ ਦੱਸਿਆ ਕਿ ਮੁਲਜ਼ਮ ਸੰਦੀਪ ਸਿੰਘ ਨੇ ਅੱਜ ਲਈ ਆਪਣੀ ਰਿਹਾਈ ਲਈ ਅਰਜ਼ੀ ਲਗਾਈ ਹੈ।


ਅਦਾਲਤ ਨੇ ਉਨ੍ਹਾਂ ਵੱਲੋਂ ਦਾਇਰ ਦੋ ਅਰਜ਼ੀਆਂ ਦਾ ਨਿਪਟਾਰਾ ਕਰ ਦਿੱਤਾ ਅਤੇ ਇੱਕ ਹੋਰ ਅਰਜ਼ੀ ਉਪਰ ਸਥਿਤੀ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਹੈ। ਦੋ ਅਰਜ਼ੀਆਂ ਲੰਬਿਤ ਹਨ ਕਿਉਂਕਿ ਮੁਲਜ਼ਮ ਨੇ ਅਜੇ ਤੱਕ ਜਵਾਬ ਦਾਖ਼ਲ ਨਹੀਂ ਕੀਤਾ ਹੈ ਤੇ ਦਾਖ਼ਲ ਕਰਨ ਲਈ ਸਮਾਂ ਮੰਗਿਆ ਹੈ। ਉਥੇ ਚੰਡੀਗੜ੍ਹ ਪੁਲਿਸ ਨੂੰ ਨਿਰਦੇਸ਼ ਜਾਰੀ ਕਰਨ ਲਈ ਸੀਆਰਪੀਸੀ ਦੀ ਧਾਰਾ 157 ਤਹਿਤ ਅਰਜ਼ੀ, ਜਾਂਚ ਅਧਿਕਾਰੀ ਨੂੰ ਸੀਆਰਪੀਸੀ ਦੀ ਧਾਰਾ 173 ਤਹਿਤ ਅੰਤਿਮ ਰਿਪੋਰਟ ਦੇ ਪੂਰੇ ਦਸਤਾਵੇਜ਼ ਦਾਖਲ ਕਰਨ ਲਈ ਕਿਹਾ ਹੈ।


ਵਧੀਕ ਸੈਸ਼ਨ ਜੱਜ ਚੰਡੀਗੜ੍ਹ ਨੇ ਉਨ੍ਹਾਂ ਨੂੰ ਸੰਦੀਪ ਸਿੰਘ) 15.09.2023 ਦੇ ਆਦੇਸ਼ ਤਹਿਤ ਪੇਸ਼ਗੀ ਜ਼ਮਾਨਤ ਦਿੰਦੇ ਹੋਏ ਅੱਜ ਅਦਾਲਤ ਵੱਲੋਂ ਨਿਪਟਾਰਾ ਕਰ ਦਿੱਤਾ। ਅਦਾਲਤ ਨੇ ਅਰੁਣ ਜੋਗੀ ਖਿਲਾਫ਼ ਕਾਰਵਾਈ ਲਈ ਉਨ੍ਹਾਂ ਦੀ ਅਰਜ਼ੀ ਉਪਰ ਪੁਲਿਸ ਤੋਂ ਕਾਰਵਾਈ ਰਿਪੋਰਟ ਵੀ ਮੰਗੀ ਹੈ।


ਇਹ ਵੀ ਪੜ੍ਹੋ : Punjab News: ਟ੍ਰਾਂਸਪੋਰਟ ਵਿਭਾਗ ਦੀ ਵੱਡੀ ਕਾਰਵਾਈ, ਵੱਡੇ ਸਿਆਸੀ ਲੋਕਾਂ ਦੀਆਂ ਬੱਸਾਂ ਦੇ ਪਰਮਿਟ ਕੀਤੇ ਰੱਦ


ਪੂਜਾ ਜੋਗੀ, ਪ੍ਰਥਵੀ ਜੋਗੀ ਤੇ ਹੋਰ ਨੂੰ ਪੀੜਤਾ/ਸ਼ਿਕਾਇਤਕਰਤਾ ਦਾ ਨਾਮ ਉਜਾਗਰ ਕਰਨ ਅਤੇ ਉਸ ਨੂੰ ਜਨਤਕ ਰੂਪ ਨਾਲ ਬਦਨਾਮ ਕਰਨ ਲਈ ਦੋਸ਼ੀ ਠਹਿਰਾਇਆ ਗਿਆ। ਮਾਮਲੇ ਦੀ ਅਗਵਾਈ ਸੁਣਵਾਈ 4 ਨਵੰਬਰ ਨੂੰ ਹੋਵੇਗੀ। ਹਰਿਆਣਾ ਦੇ ਮੰਤਰੀ ਸੰਦੀਪ ਸਿੰਘ 'ਤੇ ਹਰਿਆਣਾ ਦੇ ਕੋਚ ਨੇ ਜਬਰ ਜਨਾਹ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ-26 ਥਾਣੇ ਵਿੱਚ ਸੰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਅਜੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਅਜੇ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ।


ਇਹ ਵੀ ਪੜ੍ਹੋ : Gaganyaan Mission: ISRO ਦੇ ਮਿਸ਼ਨ ਗਗਨਯਾਨ ਦੀ ਹੋਈ ਟੈਸਟ ਲਾਂਚਿੰਗ ! 17 ਕਿਲੋਮੀਟਰ ਦੀ ਉਚਾਈ ਤੱਕ ਜਾਵੇਗਾ