Haryana News:  ਹਰਿਆਣਾ ਦੇ ਮੇਵਾਤ ’ਚ ਭਗਵਾ ਯਾਤਰਾ ਦੌਰਾਨ ਪਥਰਾਅ ਅਤੇ ਅਗਜ਼ਨੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰ ਦਿੱਤੀ ਹੈ, ਜਦਕਿ ਜ਼ਿਲ੍ਹੇ ਵਿੱਚ ਇੰਟਰਨੈਟ ਸੇਵਾਵਾਂ 2 ਅਗਸਤ ਤੱਕ ਮੁਅੱਤਲ ਕਰ ਦਿੱਤੀਆਂ ਹਨ। ਇਸ ਹਿੰਸਕ ਝੜਪ ’ਚ ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਹੈ, ਜਦਕਿ ਪੂਰੇ ਜ਼ਿਲ੍ਹੇ ’ਚ ਮਾਹੌਲ ਤਣਾਅਪੂਰਨ ਹੈ।


COMMERCIAL BREAK
SCROLL TO CONTINUE READING

ਨੂਹ ਸ਼ੋਭਾ ਯਾਤਰਾ ’ਚ ਹਿੰਸਾ ਦੌਰਾਨ 20 ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਨੂਹ ਦੇ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਪੰਵਾਰ ਨੇ ਜ਼ਿਲ੍ਹਾ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਆਪਸੀ ਭਾਈਚਾਰਕ ਸਾਂਝ ਨਾਲ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬ੍ਰਿਜ ਮੰਡਲ ਧਾਰਮਿਕ ਯਾਤਰਾ ਦੌਰਾਨ ਵਾਪਰੀ ਹਿੰਸਕ ਘਟਨਾ ਨਿੰਦਣਯੋਗ ਹੈ, ਅਜਿਹੇ 'ਚ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਅਮਨ-ਕਾਨੂੰਨ ਬਣਾਈ ਰੱਖਣ 'ਚ ਸਹਿਯੋਗ ਕਰਨ ਦੀ ਅਪੀਲ ਕਰਦਾ ਹੈ।


ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਧਾਰਾ-144 ਲਾਗੂ ਕਰ ਦਿੱਤੀ ਗਈ ਹੈ। ਫਿਲਹਾਲ ਜ਼ਿਲ੍ਹੇ ਵਿੱਚ ਸਥਿਤੀ ਕਾਬੂ ਹੇਠ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਰਨਾਂ ਜ਼ਿਲ੍ਹਿਆਂ ਤੋਂ ਵੀ ਵਾਧੂ ਪੁਲਿਸ ਫੋਰਸ ਪਹੁੰਚ ਗਈ ਹੈ ਅਤੇ ਸਥਿਤੀ ਹੌਲੀ-ਹੌਲੀ ਸੁਧਰ ਰਹੀ ਹੈ।  ਵਿਸ਼ਵ ਹਿੰਦੂ ਪ੍ਰੀਸ਼ਦ ਤੇ ਮਾਤਰੁੱਖੀ ਦੁਰਗਾ ਵਾਹਿਨੀ ਵੱਲੋਂ ਕੱਢੀ ਜਾ ਰਹੀ ਯਾਤਰਾ ਦੌਰਾਨ ਨੂਹ ’ਚ ਹੰਗਾਮਾ ਹੋ ਗਿਆ। ਇਸ ਦੌਰਾਨ ਕਈ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ। ਪੁਲਿਸ ਉਪਰ ਪਥਰਾਅ ਵੀ ਹੋਇਆ।


ਇਸ ’ਚ ਕੁਝ ਲੋਕਾਂ ਦੇ ਜ਼ਖਮੀ ਹੋ ਗਏ ਹਨ। ਪੁਲਿਸ ਤੋਂ ਇਲਾਵਾ ਨੂਹ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਸਥਿਤੀ ’ਤੇ ਕਾਬੂ ਪਾਉਣ ’ਚ ਲੱਗੇ ਹੋਏ ਹਨ। ਹਰ ਸਾਲ ਦੀ ਤਰ੍ਹਾਂ ਬ੍ਰਿਜ ਮੰਡਲ ਜਲਾਭਿਸ਼ੇਕ ਯਾਤਰਾ ਕੱਢੀ ਗਈ ਹੈ। ਗੁਰੂਗ੍ਰਾਮ ਤੋਂ ਸੈਂਕੜੇ ਵਾਹਨਾਂ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਕਾਰਕੁੰਨ ਵੀ ਭਗਵਾਨ ਸ਼ਿਵ ਦੇ ਜਲਾਭਿਸ਼ੇਕ ਕਰਨ ਲਈ ਸ਼ਿਵ ਮੰਦਰ ਗਏ ਸਨ।


ਇਹ ਵੀ ਪੜ੍ਹੋ : Sports News: ਖੇਡ ਮੰਤਰੀ ਦਾ ਵੱਡਾ ਐਲਾਨ; ਓਲੰਪਿਕ ਮੈਡਲ ਜੇਤੂਆਂ ਨੂੰ ਮਿਲਣਗੇ ਕ੍ਰਮਵਾਰ ਤਿੰਨ, ਦੋ ਤੇ ਇੱਕ ਕਰੋੜ ਰੁਪਏ


ਯਾਤਰਾ 'ਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪ੍ਰਾਂਤ ਸੰਚਾਲਕ ਪ੍ਰਤਾਪ ਸਿੰਘ ਵੀ ਮੌਜੂਦ ਸਨ। ਯਾਤਰਾ ਸ਼ਿਵ ਮੰਦਰ ਨਲ ਹੁੱਡ ਪੁੱਜੇ ਤਾਂ ਇਸ ਦੇ ਨਾਲ ਹੀ ਸ਼ਰਾਰਤੀ ਅਨਸਰਾਂ ਨੇ ਯਾਤਰਾ 'ਤੇ ਪਥਰਾਅ ਸ਼ੁਰੂ ਕਰ ਦਿੱਤਾ ਤੇ ਕਈ ਵਾਹਨਾਂ ਨੂੰ ਅੱਗ ਲਾ ਦਿੱਤੀ।


ਇਹ ਵੀ ਪੜ੍ਹੋ : Shaheed Udham Singh news: ਬਦਲਾ 21 ਸਾਲ ਬਾਅਦ! ਮਹਾਨ ਯੋਧੇ ਸ਼ਹੀਦ ਊਧਮ ਸਿੰਘ ਨੂੰ ਨਿੱਘੀ ਸ਼ਰਧਾਜ਼ਲੀ