Panchkula News: ਯੂਨੀਕ ਆਈਡੀ ਨੰਬਰ ਕਾਰਨ ਮਹਿਲਾ ਨੂੰ ਗੁਆਚਿਆ ਹੋਇਆ ਬੈਗ ਮਿਲਿਆ
Panchkula News: ਪੰਚਕੂਲਾ ਪੁਲਿਸ ਵੱਲੋਂ ਸਾਰੇ ਆਟੋ ਰਿਕਸ਼ਾ ਅਤੇ ਕੈਬ ਉਪਰ ਯੂਨੀਕ ਆਈਡੀ ਨੰਬਰ ਲਗਾਉਣ ਦੀ ਮੁਹਿੰਮ ਦੇ ਹਾਂਪੱਖੀ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਲੋਕ ਪੁਲਿਸ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਹਨ।
Panchkula News: ਪੰਚਕੂਲਾ ਪੁਲਿਸ ਵੱਲੋਂ ਸਾਰੇ ਆਟੋ ਰਿਕਸ਼ਾ ਅਤੇ ਕੈਬ ਉਪਰ ਯੂਨੀਕ ਆਈਡੀ ਨੰਬਰ ਲਗਾਉਣ ਦੀ ਮੁਹਿੰਮ ਦੇ ਹਾਂਪੱਖੀ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਲੋਕ ਪੁਲਿਸ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਹਨ। ਪੰਚਕੂਲਾ ਵਿੱਚ ਇਸ ਦੀ ਤਾਜ਼ਾ ਉਦਾਹਰਣ ਹਾਲ ਹੀ ਵਿੱਚ ਦੇਖਣ ਨੂੰ ਮਿਲਿਆ ਹੈ। ਬੀਤੇ ਦਿਨੀਂ ਇੱਕ ਔਰਤ ਨੇ ਆਪਣੇ ਮੋਬਾਈਲ ਰਾਹੀਂ ਥਾਣਾ ਸੈਕਟਰ-20 ਪੰਚਕੂਲਾ ਵਿੱਚ ਸੂਚਨਾ ਦਿੱਤੀ ਕਿ ਉਸ ਨੇ 2 ਦਿਨ ਪਹਿਲਾਂ ਇੱਕ ਆਟੋ ਵਿੱਚ ਸਫ਼ਰ ਕੀਤਾ ਸੀ ਅਤੇ ਉਸ ਸਮੇਂ ਆਟੋ ਵਿੱਚ ਉਹ ਆਪਣਾ ਬੈਗ ਭੁੱਲ ਗਈ, ਜਿਸ ਵਿੱਚ ਉਸ ਦੇ ਬਹੁਤ ਹੀ ਜ਼ਰੂਰ ਦਸਤਾਵੇਜ਼ ਅਤੇ ਪੈਸੇ ਸਨ।
ਉਹ ਦੋ ਦਿਨ ਤੋਂ ਉਸ ਆਟੋ ਦੀ ਤਲਾਸ਼ ਕਰ ਰਹੀ ਹੈ ਪਰ ਕੋਈ ਮਦਦ ਨਹੀਂ ਮਿਲ ਪਾ ਰਹੀ ਹੈ। ਉਸ ਨੂੰ ਆਟੋ ਦਾ ਨੰਬਰ ਯਾਦ ਨਹੀਂ ਸੀ ਪਰ ਉਸ ਨੇ ਆਟੋ ਵਿੱਚ ਇੱਕ ਸਟਿੱਕਰ ਲੱਗਿਆ ਦੇਖਿਆ ਸੀ ਜਿਸ ਉਤੇ 1003 ਨੰਬਰ ਲਿਖਿਆ ਹੋਇਆ ਸੀ, ਜਿਸ ਉਤੇ ਥਾਣਾ ਸੈਕਟਰ-20 ਪੰਚਕੂਲਾ ਵਿੱਚ ਤਾਇਨਾਤ ਹੈਡ ਕਾਂਸਟੇਬਲ ਕਰਮ ਸਿੰਘ ਨੇ ਇਸ ਬਾਰੇ ਵਿੱਚ ਏਸੀਪੀ ਟ੍ਰੈਫਿਕ ਦਫਤਰ ਵਿੱਚ ਸੰਪਰਕ ਕੀਤਾ ਅਤੇ ਉਪਰੋਕਤ ਘਟਨਾ ਬਾਰੇ ਦੱਸਿਆ।
ਆਟੋ ਉਤੇ ਲੱਗੇ ਸਟਿੱਕਰ ਨੰਬਰ 1003 ਨੂੰ ਸਿਸਟਮ ਵਿੱਚ ਚੈਕ ਕਰਨ ਉਤੇ ਲੱਗਾ ਕਿ ਸਟਿੱਕਰ ਨੰਬਰ-1003 ਆਟੋ ਨੰਬਰ ਐਚਆਰ68ਬੀ-4266 ਨੂੰ ਜਾਰੀ ਕੀਤਾ ਸੀ ਅਤੇ ਆਟੋ ਦੀ ਜਾਣਕਾਰੀ ਅਤੇ ਚਾਲਕ ਦਾ ਮੋਬਾਈਲ ਨੰਬਰ ਐਮਐਚਸੀ ਥਾਣਾ ਸੈਕਟਰ-20 ਨੂੰ ਨੋਟ ਕਰਵਾਇਆ ਗਿਆ, ਜਿਸ ਉਤੇ ਐਮਐਚਸੀ ਥਾਣਾ ਨੇ ਏਸੀਪੀ ਦਫਤਰ ਟ੍ਰੈਫਿਕ ਵੱਲੋਂ ਦੱਸੇ ਗਏ ਉਸ ਆਟੋ ਚਾਲਕ ਦੇ ਮੋਬਾਈਲ ਨੰਬਰ ਉਤੇ ਗੱਲ ਕੀਤੀ, ਜਿਸ ਨਾਲ ਉਸ ਮਹਿਲਾ ਦਾ ਭੁੱਲਿਆ ਹੋਇਆ ਬੈਗ ਬਰਾਮਦ ਕਰ ਲਿਆ ਗਿਆ ਹੈ।
ਇਸ ਉਪਰ ਮਹਿਲਾ ਨੇ ਪੁਲਿਸ ਅਤੇ ਆਟੋ ਚਾਲਕ ਦੋਵਾਂ ਦਾ ਧੰਨਵਾਦ ਕੀਤਾ। ਸਟਿੱਕਰ ਨੰਬਰ ਨੋਟ ਕਰਨ ਬਾਰੇ ਪੁੱਛੇ ਜਾਣ 'ਤੇ ਔਰਤ ਨੇ ਦੱਸਿਆ ਕਿ ਉਸ ਨੇ ਸੁਣਿਆ ਸੀ ਕਿ ਪੁਲਿਸ ਆਟੋ 'ਤੇ ਯੂਨੀਕ ਨੰਬਰ ਦੇ ਸਟਿੱਕਰ ਲਗਾ ਰਹੀ ਹੈ। ਜਦੋਂ ਉਹ ਆਟੋ ਵਿੱਚ ਬੈਠੀ ਤਾਂ ਉਸ ਨੇ ਦੇਖਿਆ ਕਿ ਆਟੋ ਵਿੱਚ ਸਟਿੱਕਰ ਲੱਗਾ ਹੋਇਆ ਸੀ ਤੇ ਉਸ ਨੂੰ ਉਹ ਸਟਿੱਕਰ ਨੰਬਰ ਯਾਦ ਆ ਗਿਆ ਜਿਸ ਦੀ ਮਦਦ ਨਾਲ ਉਸ ਨੂੰ ਆਪਣਾ ਬੈਗ ਬਰਾਮਦ ਹੋਇਆ।
ਪੰਚਕੂਲਾ ਦੇ ਪੁਲਿਸ ਕਮਿਸ਼ਨਰ ਸਿਬਾਸ ਕਵੀਰਾਜ ਨੇ ਦੱਸਿਆ ਕਿ ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਦੀ ਅਗਵਾਈ ਹੇਠ ਇਹ ਨਵੀਂ ਪਹਿਲ ਸ਼ੁਰੂ ਕੀਤੀ ਗਈ ਹੈ। ਜਦੋਂ ਵੀ ਕੋਈ ਯਾਤਰੀ ਆਟੋ 'ਚ ਬੈਠਦਾ ਹੈ ਤਾਂ ਉਸ ਦੀ ਨਜ਼ਰ ਉਸ ਸਟਿੱਕਰ 'ਤੇ ਪੈਂਦੀ ਹੈ, ਜਿਸ ਕਾਰਨ ਜ਼ਿਆਦਾਤਰ ਲੋਕਾਂ ਨੂੰ ਉਹ ਨੰਬਰ ਯਾਦ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਪੁਲਿਸ ਆਮ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਕਿਸੇ ਵੀ ਆਟੋ ਜਾਂ ਕੈਬ ਵਿੱਚ ਬੈਠਣ ਸਮੇਂ ਯੂਨੀਕ ਨੰਬਰ ਯਾਦ ਰੱਖਣ ਜਾਂ ਇਸਦੀ ਫੋਟੋ ਖਿੱਚ ਲੈਣ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਿਸ ਦੀ ਇਸ ਮੁਹਿੰਮ ਨਾਲ ਜੁੜ ਕੇ ਲੋਕਾਂ ਨੂੰ ਨਾ ਸਿਰਫ਼ ਖ਼ੁਦ ਜਾਗਰੂਕ ਹੋਣਾ ਚਾਹੀਦਾ ਹੈ, ਸਗੋਂ ਦੂਜਿਆਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਾਹਨ ਦਾ ਨੰਬਰ ਯਾਦ ਰੱਖਣਾ ਮੁਕਾਬਲਤਨ ਔਖਾ ਹੈ ਪਰ ਵਿਲੱਖਣ ਨੰਬਰ ਆਸਾਨੀ ਨਾਲ ਯਾਦ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : NGT News: ਹਵਾ ਪ੍ਰਦੂਸ਼ਣ ਨੂੰ ਲੈ ਕੇ ਐਨਜੀਟੀ ਦਾ ਖ਼ੁਲਾਸਾ; ਕਈ ਰਾਜਾਂ ਨੇ ਫੰਡ ਦਾ ਨਹੀਂ ਕੀਤਾ ਇਸਤੇਮਾਲ