ਨਵੀਂ ਦਿੱਲੀ :  (CORNONA VIRU) ਕੋਰੋਨਾ ਵਾਈਰਸ ਦੇ ਲਗਾਤਾਰ ਵਧ ਰਹੇ ਮਾਮਲਿਆਂ ਤੋਂ ਬਾਅਦ WHO ਨੇ  ਕੋਰੋਨਾ ਵਾਈਰਸ ਨੂੰ ਮਹਾਂਮਾਰੀ ਐਲਾਨ ਦਿੱਤਾ ਹੈ,ਭਾਰਤ ਸਰਕਾਰ ਨੇ ਵੀ (CORNONA VIRU) ਵਾਈਰਸ ਨੂੰ ਲੈਕੇ ਵੱਡਾ ਫ਼ੈਸਲਾ ਲਿਆ ਹੈ, ਭਾਰਤ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਐਂਟਰੀ ਪੂਰੀ ਤਰਾਂ ਨਾਲ ਬੰਦ ਕਰ ਦਿੱਤੀ ਹੈ 13 ਮਾਰਚ ਸ਼ਾਮ ਸਾਢੇ ਪੰਜ ਵਜੇ ਤੋਂ ਬਾਅਦ ਅਗਲੇ  35 ਦਿਨਾਂ ਦੇ ਲਈ ਪੂਰੀ ਦੁਨੀਆ ਤੋਂ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ,ਸਿਰਫ਼ ਡਿਪਲੋਮੈਟਿਕ ਅਤੇ EMPLOYMENT ਵੀਜ਼ਾ ਵਿੱਚ ਛੋਟ ਦਿੱਤੀ ਗਈ ਹੈ, ਭਾਰਤ ਸਰਕਾਰ ਨੇ ਅਪੀਲ ਕੀਤੀ ਹੈ ਕੀ ਭਾਰਤੀ ਵਿਦੇਸ਼ ਜਾਣ ਤੋਂ ਬਚਣ, ਭਾਰਤ ਵਿੱਚ ਰਹਿ ਰਹੇ ਸਾਰੇ ਵਿਦੇਸ਼ੀਆਂ ਦੇ ਵੀਜ਼ਾ ਜਾਰੀ ਰਹਿਣਗੇ 


COMMERCIAL BREAK
SCROLL TO CONTINUE READING

10 ਗੁਣਾਂ ਖ਼ਤਰਨਾਕ ਹੈ ਕੋਰੋਨਾ 


ਕੋਰੋਨਾ ਵਾਈਰਸ ਨੂੰ ਤੁਸੀਂ ਜਿਨ੍ਹਾਂ ਖ਼ਤਰਨਾਕ ਸਮਝਦੇ ਹੋ ਉਸ ਤੋਂ ਕਈ ਗੁਣਾਂ ਜ਼ਿਆਦਾ ਖ਼ਤਰਨਾਕ ਹੈ ਕੋਰੋਨਾ ਵਾਈਰਸ, ਅਮਰੀਕਾ ਦੇ ਇੱਕ ਸਾਈਡ ਨੇ ਦਾਅਵਾ ਕੀਤਾ ਹੈ ਕੀ ਕੋਰੋਨਾ ਵਾਈਰਸ ਦੁਨੀਆ ਵਿੱਚ ਮੌਜੂਦ ਸੀਜ਼ਨਲ ਫਲੂ ਤੋਂ 10 ਗੁਣਾਂ ਜ਼ਿਆਦਾ ਖ਼ਤਰਨਾਕ ਹੈ, ਇੱਕ ਵਿਗਿਆਨਿਕ ਨੇ ਕੋਰੋਨਾ ਵਾਈਰਸ ਦੇ ਬਾਰੇ ਅਜਿਹੀ ਜਾਣਕਾਰੀ ਦਿੱਤਾ ਹੈ ਜਿਸਨੂੰ ਸੁਣਕੇ ਤੁਹਾਡੇ ਹੱਥ ਪੈਰ ਫੁੱਲ ਜਾਣਗੇ, ਅਮਰੀਕਾ ਦੇ ਨੈਸ਼ਲਨ ਇੰਸਟ੍ਰੀਟਿਊਟ ਆਫ਼ ਐਲਰਜੀ ਐਂਡ ਇੰਫੈਕਸ਼ਨ DCC ਦੇ ਡਾਈਰੈਕਟਰ ਐਂਥਨੀ ਫਾਉਸੀ ਨੇ ਦੱਸਿਆ ਕੀ ਕੋਰੋਨਾ ਵਾਈਰਸ ਫਿਲਹਾਲ ਖ਼ਤਮ ਨਹੀਂ ਹੋਣ ਵਾਲਾ ਹੈ, ਅਮਰੀਕੀ ਸਮੇਤ ਪੂਰੀ ਦੁਨੀਆ ਵਿੱਚ ਕੋਰੋਨਾ ਵਾਈਰਸ ਘਟਣ ਦੀ ਥਾਂ ਹੋਰ ਵਧੇਗੀ, ਵਿਗਿਆਨਿਕਾਂ ਦਾ ਕਹਿਣਾ ਹੈ ਇੱਕ ਸਾਲ ਤੋਂ ਪਹਿਲਾਂ ਕੋਰੋਨਾ ਵਾਈਰਸ ਦੀ ਦਵਾਈ  ਨਹੀਂ ਬਣ ਸਕੇਗੀ,ਕੋਰੋਨਾ ਵਾਈਰਸ ਤੋਂ ਬਚਣ ਦੇ ਲਈ ਦੁਨੀਆ ਭਰ ਦੇ ਵਿਗਿਆਨਿਕ ਦਵਾਈ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ 


ਭਾਰਤ ਵਿੱਚ ਕੋਰੋਨਾ ਵਾਈਰਸ ਦੇ ਮਾਮਲੇ


ਕੋਰੋਨਾ ਵਾਈਰਸ ਹੁਣ ਭਾਰਤ ਨੂੰ ਵੀ ਪਰੇਸ਼ਾਨ ਕਰ ਰਿਹਾ ਹੈ, ਇੱਕ ਮਹੀਨੇ ਦੇ ਅੰਦਰ ਭਾਰਤ ਵਿੱਚ 69 ਕੋਰੋਨਾ ਵਾਈਰਸ ਦੇ ਮਾਮਲੇ ਆ ਚੁੱਕੇ ਨੇ, ਪੰਜਾਬ ਵਿੱਚ 1 ਮਰੀਜ਼ ਕੋਰੋਨਾ ਵਾਈਰਸ ਦਾ ਪੋਜ਼ੀਟਿਵ ਹੈ, ਜਦਕਿ 10 ਮਰੀਜ਼ਾ ਦਾ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ, ਅੰਮ੍ਰਿਤਸਰ ਵਿੱਚ 7 ਕੋਰੋਨਾ ਵਾਈਰਸ ਦੇ ਮਰੀਜ਼ਾ ਦਾ ਇਲਾਜ ਚਲ ਰਿਹਾ ਹੈ, ਪੰਜਾਬ ਸਰਕਾਰ ਨੇ ਕੋਰੋਨਾ ਵਾਈਰਸ ਦੀ ਜਾਂਚ ਦੇ ਲਈ 1 ਹਜ਼ਾਰ KIT ਆਰਡਰ ਕੀਤੀ ਹੈ, ਪੰਜਾਬ ਸਰਕਾਰ ਨੇ ਕੋਰੋਨਾ ਵਾਈਰਸ ਨੂੰ 5 ਮੰਤਰੀਆਂ ਦੀ ਇੱਕ ਕਮੇਟੀ ਬਣਾਈ ਹੈ ਜੋ ਰੋਜਾਨਾ ਕੋਰੋਨਾ ਵਾਈਰਸ 'ਤੇ ਨਜ਼ਰ ਰੱਖਣਗੇ