H3N2 in India News: ਕੇਂਦਰ ਨੇ H3N2 ਦੇ ਵਧਦੇ ਮਾਮਲਿਆਂ ਨੂੰ ਕੰਟਰੋਲ ਕਰਨ ਲਈ ਰਾਜਾਂ ਨੂੰ ਦਿੱਤੇ ਨਿਰਦੇਸ਼
Central Government instructions to state on H3N2 : ਕੇਂਦਰ ਨੇ H3N2 ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਸੂਬਿਆਂ ਨੂੰ ਹਦਾਇਤਾਂ ਦੀ ਪਾਲਣਾ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਪਾਜ਼ੇਟਿਵ ਦਰ ਉਤੇ ਨਜ਼ਰ ਰੱਖਣ ਦੀਆਂ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ।
Central Government instructions to state on H3N2 : ਕੇਂਦਰ ਨੇ ਸ਼ਨਿੱਚਰਵਾਰ ਨੂੰ ਮੌਸਮੀ (seasonal) ਇਨਫਲੂਐਜ਼ਾਂ ਦੇ ਸਬ ਕੈਟਾਗਿਰੀ H3N2 ਦੇ ਮਾਮਲਿਆਂ ਦਰਮਿਆਨ ਕੁਝ ਸੂਬਿਆਂ ਵਿਚ ਕੋਵਿਡ-19 ਦੀ ਪਾਜ਼ੇਟਿਵ ਦਰ ਵਿੱਚ ਹੋ ਰਹੇ ਇਜ਼ਾਫੇ ਉਤੇ ਚਿੰਤਾ ਜ਼ਾਹਿਰ ਕੀਤੀ ਤੇ ਕਿਹਾ ਕਿ ਇਸ ਉਤੇ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਹੈ। ਮੌਸਮੀ ਫਲੂ ਉਪ-ਕਿਸਮ H3N2 ਦੇ ਮਾਮਲਿਆਂ 'ਚ ਵਾਧੇ ਦਰਮਿਆਨ ਕੇਂਦਰ ਨੇ ਕੁਝ ਰਾਜਾਂ ਵਿੱਚ ਕੋਵਿਡ -19 ਪਾਜ਼ੇਟਿਵ ਦਰ ਵਿੱਚ ਹੌਲੀ-ਹੌਲੀ ਵਾਧੇ 'ਤੇ ਚਿੰਤਾ ਜ਼ਾਹਰ ਕੀਤੀ ਤੇ ਕਿਹਾ ਕਿ ਇਸ ਨਾਲ ਤੁਰੰਤ ਨਜਿੱਠਣ ਦੀ ਜ਼ਰੂਰਤ ਹੈ।
ਕੇਂਦਰ ਨੇ ਸਾਰੇ ਸੂਬਿਆਂ ਅਤੇ ਕੇਂਦਰੀ ਸਾਸ਼ਤ ਪ੍ਰਦੇਸ਼ਾਂ ਨੂੰ ਇਨਫਲੂਐਜ਼ਾਂ ਵਰਗੀ ਬਿਮਾਰੀ (ILI) ਜਾਂ SARI ਦੇ ਮਾਮਲਿਆਂ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ। ਕੇਂਦਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਨੂੰ ਹਸਪਤਾਲਾਂ ਵਿੱਚ ਕੋਵਿਡ-19 ਅਤੇ ਇਨਫਲੂਐਜ਼ਾਂ ਖ਼ਿਲਾਫ਼ ਟੀਕਾਕਰਨ ਕਵਰੇਜ, ਦਵਾਈਆਂ ਤੇ ਮੈਡੀਕਲ ਆਕਸੀਜਨ ਦੀ ਉਪਲਬੱਧਤਾ ਵਰਗੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੀ ਵੀ ਅਪੀਲ ਕੀਤੀ।
ਕੇਂਦਰ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸ਼ਨਿੱਚਰਵਾਰ ਨੂੰ ਸੂਬਿਆਂ ਅਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਨੂੰ ਭੇਜੇ ਇੱਕ ਪੱਤਰ ਵਿੱਚ ਕਿਹਾ ਕਿ ਜਦਕਿ ਪਿਛਲੇ ਕੁਝ ਮਹੀਨਿਆਂ ਵਿਚ ਕੋਵਿਡ-19 ਵਿੱਚ ਕਾਫੀ ਕਮੀ ਆਈ ਹੈ ਪਰ ਕੁਝ ਸੂਬਿਆਂ ਵਿੱਚ ਕੋਵਿਡ-19 ਟੈਸਟਿੰਗ ਪਾਜ਼ੇਟਿਵ ਦਰ ਵਿੱਚ ਵਾਧਾ ਇੱਕ ਚਿੰਤਾਜਨਕ ਮੁੱਦਾ ਹੈ,ਜਿਸ ਉਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਰਾਜੇਸ਼ ਭੂਸ਼ਣ ਨੇ ਕਿਹਾ ਕਿ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (IDSP) ਦੇ ਤਹਿਤ, ILI, SARI ਦੇ ਵਧਦੇ ਰੁਝਾਨ ਨੂੰ ਦੇਸ਼ ਭਰ ਵਿੱਚ ਦੇਖਿਆ ਜਾ ਰਿਹਾ ਹੈ, ਜਿਵੇਂ ਕਿ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਰਿਪੋਰਟ ਕੀਤਾ ਗਿਆ ਹੈ।
ਮੌਜੂਦਾ ਸੀਜ਼ਨ ਵਿੱਚ ਫਲੂ ਇਕ ਮੌਸਮੀ ਵਰਤਾਰਾ ਹੈ। ਕਈ ਤਰ੍ਹਾਂ ਦੀਆਂ ਮੌਸਮੀ ਸਥਿਤੀਆਂ ਤੇ ਵਿਵਹਾਰ ਦੇ ਕਾਰਨ ਨਿੱਜੀ ਸਫ਼ਾਈ ਵੱਲ ਨਾਕਾਫ਼ੀ ਧਿਆਨ, ਢੁਕਵੀਂ ਸੁਰੱਖਿਆ ਤੋਂ ਬਿਨਾਂ ਖੰਘ, ਲੋਕਾਂ ਦਾ ਘਰ ਦੇ ਅੰਦਰ ਬੰਦ ਹੋਣਾ ਆਦਿ ਇਨਫਲੂਐਂਜ਼ਾ ਏ (H1N1, H3N2 ਆਦਿ) ਵਰਗੇ ਬਹੁਤ ਸਾਰੇ ਵਾਇਰਲ ਸਾਹ ਸੰਬੰਧੀ ਜਰਾਸੀਮ ਦਾ ਫੈਲਣ ਤੇ ਵਾਇਰਸ ਕਾਰਨ ਹੋ ਸਕਦਾ ਹੈ।
ਇਹ ਵੀ ਪੜ੍ਹੋ : Manisha Gulati News : ਮਨੀਸ਼ਾ ਗੁਲਾਟੀ ਨੂੰ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਅਹੁਦੇ ਤੋਂ ਮੁੜ ਹਟਾਇਆ
ਉਨ੍ਹਾਂ ਕਿਹਾ ਕਿ ਵੱਖ-ਵੱਖ ਪ੍ਰਯੋਗਸ਼ਾਲਾਵਾਂ ਵਿੱਚ ਵਿਸ਼ਲੇਸ਼ਣ ਕੀਤੇ ਜਾ ਰਹੇ ਨਮੂਨਿਆਂ ਵਿੱਚ ਇਨਫਲੂਐਂਜ਼ਾ ਏ (ਐਚ3ਐਨ2) ਦਾ ਪ੍ਰਚਲਨ ਖਾਸ ਤੌਰ 'ਤੇ ਚਿੰਤਾ ਦਾ ਵਿਸ਼ਾ ਹੈ। H1N1, H3N2, ਐਡੀਨੋਵਾਇਰਸ ਆਦਿ ਲਈ ਇਹ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਕਿ ਛੋਟੇ ਬੱਚੇ, ਬਜ਼ੁਰਗ ਅਤੇ ਸਹਿ-ਰੋਗ ਵਾਲੇ ਲੋਕ ਖਾਸ ਤੌਰ 'ਤੇ ਕਮਜ਼ੋਰ ਲੋਕ ਹੁੰਦੇ ਹਨ ਜੋ ਵਧੇਰੇ ਜੋਖਮ ਵਾਲੇ ਹੁੰਦੇ ਹਨ। ਇਨ੍ਹਾਂ ਨੂੰ ਖਾਸ ਮੈਡੀਕਲ ਨਿਗਰਾਨੀ ਹੇਠ ਰੱਖਿਆ ਜਾਵੇ।
ਇਹ ਵੀ ਪੜ੍ਹੋ : Petrol-Diesel Price Hike in Punjab News: ਮਹਿੰਗਾਈ ਦੀ ਵੱਡੀ ਮਾਰ; ਪੰਜਾਬ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਇਜ਼ਾਫ਼ਾ