Kala Chana Ke Benefits: ਛੋਟੇ-ਛੋਟੇ ਦਿਸਣ ਵਾਲੇ ਛੋਲੇ ਵੱਡੇ ਗੁਣਾਂ ਨਾਲ ਹੁੰਦੇ ਭਰਪੂਰ; ਸਰੀਰ `ਚ ਪਾਉਣ ਨਵੀਂ ਜਾਨ
Kala Chana Ke Benefits: ਆਮ ਲੋਕਾਂ ਵਿੱਚ ਇਹ ਧਾਰਨਾ ਹੈ ਕਿ ਸਰੀਰ ਨੂੰ ਮਜ਼ਬੂਤ ਬਣਾਉਣ ਲਈ ਮਾਸ-ਮੱਛੀ ਹੀ ਬਿਹਤਰ ਬਦਲ ਹੈ ਪਰ ਉਹ ਇਸ ਗੱਲ ਤੋਂ ਅਣਜਾਣ ਹਨ ਕਿ ਸ਼ਾਕਾਹਾਰੀ ਭੋਜਨ ਵਿੱਚ ਵੀ ਸਰੀਰ ਨੂੰ ਤਾਕਤਵਰ ਬਣਾਉਣ ਵਾਲੇ ਤੱਤ ਹੁੰਦੇ ਹਨ।
Kala Chana Benefits: ਆਮ ਲੋਕਾਂ ਵਿੱਚ ਇਹ ਧਾਰਨਾ ਹੈ ਕਿ ਸਰੀਰ ਨੂੰ ਮਜ਼ਬੂਤ ਬਣਾਉਣ ਲਈ ਮਾਸ-ਮੱਛੀ ਹੀ ਬਿਹਤਰ ਬਦਲ ਹੈ ਪਰ ਉਹ ਇਸ ਗੱਲ ਤੋਂ ਅਣਜਾਣ ਹਨ ਕਿ ਸ਼ਾਕਾਹਾਰੀ ਭੋਜਨ ਵਿੱਚ ਵੀ ਸਰੀਰ ਨੂੰ ਤਾਕਤਵਰ ਬਣਾਉਣ ਵਾਲੇ ਤੱਤ ਹੁੰਦੇ ਹਨ। ਅਜੋਕੀ ਪੀੜ੍ਹੀ ਭਾਵੇਂ ਇਸ ਤੋਂ ਜਾਣੂ ਨਹੀਂ ਹੈ ਪਰ ਸਾਡੇ ਬਜ਼ੁਰਗ ਇਨ੍ਹਾਂ ਦੀ ਖ਼ੁਰਾਕੀ ਅਹਿਮੀਅਤ ਤੋਂ ਬਾਖੂਬੀ ਜਾਣੂ ਸਨ। ਇਸ ਕਾਰਨ ਉਨ੍ਹਾਂ ਨੇ ਦਾਲਾਂ ਨੂੰ ਆਪਣੀ ਰੋਜ਼ਾਨਾ ਖ਼ੁਰਾਕ ਦਾ ਹਿੱਸਾ ਬਣਾਇਆ। ਇਸ ਕਾਰਨ ਉਹ ਹੱਡਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਥੱਕਦੇ ਨਹੀਂ ਸਨ ਤੇ ਨਵੀਂ ਊਰਜਾ ਨਾਲ ਭਰਪੂਰ ਰਹਿੰਦੇ ਸਨ। ਇਨ੍ਹਾਂ ਹੀ ਦਾਲਾਂ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਕਾਲੇ ਛੋਲੇ।
ਕਾਲੇ ਛੋਲੇ ਖਾਣ ਨਾਲ ਵੀ ਸਰੀਰ ਨੂੰ ਤਾਕਤਵਰ ਬਣਾਉਂਦੇ ਹਨ। ਛੋਟੇ-ਛੋਟੇ ਦਿਸਣ ਵਾਲੇ ਛੋਲਿਆਂ ਵਿੱਚ ਅਨੇਕਾਂ ਗੁਣ ਹੁੰਦੇ ਹਨ। ਕਾਲੇ ਛੋਲੇ ( Soaked Black Gram) ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਫਾਈਬਰ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।
ਕਾਲੇ ਛੋਲਿਆਂ ਨੂੰ ਸਹੀ ਢੰਗ ਨਾਲ ਖਾਣ ਨਾਲ ਇਨ੍ਹਾਂ ਤੋਂ ਅਨੇਕਾ ਫਾਇਦੇ ਮਿਲਦੇ ਹਨ।
1. ਪਾਚਨ
ਛੋਲਿਆਂ ਨੂੰ ਫਾਈਬਰ ਦਾ ਚੰਗਾ ਸ੍ਰੋਤ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਪਾਚਨ ਸਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਛੋਲਿਆਂ ਨੂੰ ਰਾਤ ਭਰ ਭਿਓਂ ਕੇ ਰੱਖੋ ਅਤੇ ਅਗਲੀ ਸਵੇਰ ਖਾਲੀ ਪੇਟ ਇਸ ਨੂੰ ਛਿਲਕਿਆਂ ਸਮੇਤ ਖਾਓ। ਇਸ ਨਾਲ ਪਾਚਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਮਿਲ ਸਕਦੀ ਹੈ।
2. ਸ਼ੂਗਰ
ਭਿੱਜੇ ਹੋਏ ਕਾਲੇ ਛੋਲਿਆਂ ਦਾ ਸੇਵਨ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਇਨ੍ਹਾਂ 'ਚ ਫਾਈਬਰ ਤੇ ਪ੍ਰੋਟੀਨ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ।
3. ਚਮੜੀ
ਤੁਸੀਂ ਆਪਣੀ ਚਮੜੀ ਨੂੰ ਕਈ ਸਮੱਸਿਆਵਾਂ ਤੋਂ ਬਚਾਉਣ ਲਈ ਕਾਲੇ ਛੋਲਿਆਂ ਦਾ ਸੇਵਨ ਕਰ ਸਕਦੇ ਹੋ। ਕਾਲੇ ਛੋਲਿਆਂ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਚਿਹਰੇ ਦੀ ਚਮਕ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ।
4. ਦਿਲ
ਕਾਲੇ ਛੋਲਿਆਂ ਵਿੱਚ ਐਂਟੀਆਕਸੀਡੈਂਟ, ਸਾਈਨਾਡਿਨ, ਪੇਟੁਨਿਡਿਨ ਗੁਣ ਪਾਏ ਜਾਂਦੇ ਹਨ, ਜੋ ਖ਼ੂਨ ਦੀਆਂ ਨਾੜੀਆਂ ਨੂੰ ਮਜ਼ਬੂਤ ਤੇ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ। ਇਸ ਨਾਲ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲ ਸਕਦੀ ਹੈ।
5. ਮੋਟਾਪਾ
ਛੋਲੇ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੋਣ ਕਾਰਨ ਇਸ ਦੇ ਸੇਵਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਹੁੰਦਾ ਹੈ ਤੇ ਅਸੀਂ ਜਲਦੀ ਖਾਣ ਤੋਂ ਬਚਦੇ ਹਾਂ। ਜਿਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ।
ਇਹ ਵੀ ਪੜ੍ਹੋ: Morning Exercise Benefits: ਰੋਜ਼ ਸਵੇਰੇ ਉੱਠਣ ਤੋਂ ਬਾਅਦ ਕਸਰਤ ਕਿਉਂ ਕਰਨੀ ਚਾਹੀਦੀ ਹੈ? ਜਾਣੋ ਇਸਦੇ ਫਾਇਦੇ