Himachal High Court:ਹਿਮਾਚਲ ਹਾਈ ਕੋਰਟ ਨੇ ਮਨੀਕਰਨ, ਮਨਾਲੀ ਤੇ ਬਿਲਾਸਪੁਰ `ਚ ਹੁੱਲੜਬਾਜ਼ੀ ਦਾ ਲਿਆ ਨੋਟਿਸ
Himachal High Court Notice on Manikaran conflict News: ਸਿੱਖਾਂ ਦੇ ਧਾਰਮਿਕ ਸਥਾਨ ਉਤੇ ਹੋਈ ਹੁੱਲੜਬਾਜ਼ੀ ਦਾ ਹਿਮਾਚਲ ਹਾਈ ਕੋਰਟ ਨੇ ਨੋਟਿਸ ਲੈਂਦੇ ਹੋਏ ਹਿਮਾਚਲ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ ਜਾਂਚ ਦੀ ਸਟੇਟਸ ਰਿਪੋਰਟ ਮੰਗੀ ਹੈ।
Himachal High Court Notice on Manikaran conflict News: ਪੰਜਾਬ ਦੇ ਸੈਲਾਨੀਆਂ ਵੱਲੋਂ ਹਿਮਾਚਲ ਪ੍ਰਦੇਸ਼ ਦੇ ਕੱਲੂ ਜ਼ਿਲ੍ਹੇ ਦੇ ਮਨੀਕਰਨ ਤੇ ਹੋਰ ਥਾਵਾਂ ਉਤੇ ਦੁਕਾਨਾਂ ਤੇ ਘਰਾਂ ਦੀ ਭੰਨਤੋੜ ਕਰਨ ਦਾ ਨੋਟਿਸ ਲੈਂਦੇ ਹੋਏ ਹਿਮਾਚਲ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਰਾਜ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤੇ ਕਿ ਇਹ ਥਾਂ ਸਿੱਖ ਧਾਰਮਿਕ ਸਥਾਨ ਲਈ ਪ੍ਰਸਿੱਧ ਹਨ। ਅਦਾਲਤ ਨੇ ਰਾਜ ਸਰਕਾਰ ਤੋਂ ਹੁਣ ਤੱਕ ਦੀ ਕੀਤੀ ਜਾਂਚ ਦੀ ਰਿਪੋਰਟ ਮੰਗੀ ਹੈ।
ਫਾਈਲ ਸਟੇਟਸ ਰਿਪੋਰਟ ਵਿੱਚ ਮਾਮਲੇ ਦੀ ਅਗਲੀ ਸੁਣਵਾਈ 13 ਮਾਰਚ ਨੂੰ ਰੱਖੀ ਗਈ ਹੈ। ਅਦਾਲਤ ਨੇ ਹੁੱਲੜਬਾਜ਼ੀ ਲਈ ਮੁੱਖ ਸਕੱਤਰ, ਪ੍ਰਮੁੱਖ ਸਕੱਤਰ (ਗ੍ਰਹਿ), ਪੁਲਿਸ ਡਾਇਰੈਕਟਰ ਜਨਰਲ, ਡਿਪਟੀ ਕਮਿਸ਼ਨਰ ਕੁੱਲੂ ਅਤੇ ਬਿਲਾਸਪੁਰ ਅਤੇ ਹੋਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਹਨ। ਐਕਟਿੰਗ ਚੀਫ਼ ਜਸਟਿਸ ਸਬੀਨਾ ਅਤੇ ਜਸਟਿਸ ਸਤਯੇਨ ਵੈਦਿਆ ਦੇ ਬੈਂਚ ਨੇ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਜਨਹਿਤ ਪਟੀਸ਼ਨ ਦੇ ਰੂਪ ਵਿਚ ਸਵੈ-ਪ੍ਰੇਰਨਾ ਤੋਂ ਲਈ ਗਈ ਇਕ ਰਿੱਟ ਪਟੀਸ਼ਨ ਉਤੇ ਇਹ ਹੁਕਮ ਸੁਣਾਏ ਹਨ।
ਬੀਤੇ ਐਤਵਾਰ ਨੂੰ ਮਨਾਲੀ ਵਿੱਚ ਸੈਲਾਨੀਆਂ ਨੇ ਗ੍ਰੀਨ ਟੈਕਸ ਬੈਰੀਅਰ ਦੇ ਨੇੜੇ ਜਮ ਕੇ ਹੰਗਾਮਾ ਕੀਤਾ ਸੀ। ਇਸ ਦੌਰਾਨ ਕਰੀਬ 100 ਮੋਟਰਸਾਈਕਲ ਚਾਲਕਾਂ ਨੇ ਬੈਰੀਅਰ ਕੋਲ ਹੁੱਲੜਬਾਜ਼ੀ ਅਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਬੈਰੀਅਰ ਦੇ ਦੋਵੇਂ ਪਾਸੇ ਲੰਬੀਆਂ ਲਾਈਨਾਂ ਲੱਗ ਗਈਆਂ ਸਨ। ਬਾਅਦ ਵਿੱਚ ਐਸਡੀਐਮ ਮਨਾਲੀ ਨੇ ਪੁਲਿਸ ਦੇ ਸਹਿਯੋਗ ਨਾਲ ਸਥਿਤੀ ਨੂੰ ਕੰਟਰੋਲ ਕੀਤਾ। ਸੈਲਾਨੀ ਗ੍ਰੀਨ ਟੈਕਸ ਦੇ ਭੁਗਤਾਨ ਨੂੰ ਲੈ ਕੇ ਹੰਗਾਮਾ ਕਰ ਰਹੇ ਸਨ।
ਇਹ ਵੀ ਪੜ੍ਹੋ : ਜਾਨਲੇਵਾ ਹੋਇਆ H3N2 Influenza virus... 2 ਮਰੀਜਾਂ ਦੀ ਹੋਈ ਮੌਤ, ਜਾਣੋ ਕਿਹੜੇ ਸੂਬਿਆਂ 'ਚ ਹੋਈਆਂ ਮੌਤਾਂ
ਇਸ ਤਰ੍ਹਾਂ ਸੋਮਵਾਰ ਰਾਤ ਜ਼ਿਲ੍ਹਾ ਕੱਲੂ ਦੇ ਧਾਰਮਿਕ ਸਥਾਨ ਮਨੀਕਰਨ ਵਿਖੇ ਮਾਹੌਲ ਤਣਾਅਪੂਰਨ ਹੋ ਗਿਆ ਸੀ। ਇਸ ਤਰ੍ਹਾਂ ਮਾਤਾ ਨੈਣਾਂ ਦੇਰੀ ਰੋਡ ਉਤੇ ਸੈਲਾਨੀਆਂ ਨੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਗੰਭੀਰ ਮਾਮਲਿਆਂ ਨੂੰ ਲੈ ਕੇ ਹਿਮਾਚਲ ਹਾਈ ਕੋਰਟ ਨੇ ਸਰਾਰ ਤੋਂ ਜਵਾਬ ਤਲਬ ਕੀਤਾ ਹੈ।