PRTC Bus Found in Manli: ਮਨਾਲੀ `ਚ ਬਿਆਸ ਦਰਿਆ `ਚੋਂ ਬਰਾਮਦ ਹੋਈ ਪੀਆਰਟੀਸੀ ਦੀ ਬੱਸ
PRTC Bus Found in Manli: ਪਿਛਲੇ ਦਿਨੀਂ ਮਨਾਲੀ ਵਿਚੋਂ ਲਾਪਤਾ ਹੋਈ ਪੀਆਰਟੀਸੀ ਦੀ ਬੱਸ ਅੱਜ ਬਿਆਸ ਦਰਿਆ ਵਿਚੋਂ ਬਰਾਮਦ ਹੋ ਗਈ ਹੈ। ਹਾਲਾਂਕਿ ਮੌਸਮ ਖ਼ਰਾਬ ਹੋਣ ਦੇ ਮੱਦੇਨਜ਼ਰ ਨੂੰ ਦਰਿਆ ਵਿਚੋਂ ਕੱਢਿਆ ਨਹੀਂ ਜਾ ਸਕਿਆ ਹੈ।
PRTC Bus Found in Manli: ਸੈਲਾਨੀ ਨਗਰੀ ਮਨਾਲੀ ਵਿੱਚ ਬਿਆਸ ਦਰਿਆ ਵਿਚੋਂ ਪੀਆਰਟੀਸੀ ਦੀ ਬੱਸ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਅੱਜ ਮਨਾਲੀ ਪ੍ਰਸ਼ਾਸਨ ਦੀ ਦੇਖਰੇਖ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਆਲੂ ਗਰਾਊਂਡ ਦੇ ਗ੍ਰੀਨ ਟੈਕਸ ਬੈਰੀਅਰ ਦੇ ਲਗਭਗ ਤਿੰਨ ਸੌ ਮੀਟਰ ਥੱਲੇ ਦਰਿਆ ਵਿੱਚ ਦੱਬੀ ਬੱਸ ਦੀ ਸ਼ਨਾਖ਼ਤ ਹੋ ਗਈ ਹੈ। ਪੰਜਾਬ ਰੋਡਵੇਜ ਦੇ ਅਧਿਕਾਰੀਆਂ ਨੇ ਬੱਸ ਪੀਆਰਟੀਸੀ ਹੋਣ ਦੀ ਪੁਸ਼ਟੀ ਕੀਤੀ ਹੈ।
ਐਸਡੀਐਮ ਮਨਾਲੀ ਰਮਨ ਸ਼ਰਮਾ ਤੇ ਡੀਐਸਪੀ ਮਨਾਲੀ ਕੇਡੀ ਸ਼ਰਮਾ ਦੀ ਦੇਖਰੇਖ ਵਿੱਚ ਜੇਬੀਸੀ ਦਰਿਆ ਦੇ ਵਿਚਕਾਰ ਉੱਤੀ ਅਤੇ ਦਿਸ ਰਹੀ ਗੱਡੀ ਦੇ ਮਲਬੇ ਨੂੰ ਹਟਾਉਣ ਦਾ ਕੰਮ ਸ਼ੁਰੂ ਕੀਤਾ। ਲਗਭਗ ਦੋ ਘੰਟੇ ਦੀ ਕੜੀ ਮੁਸ਼ੱਕਤ ਤੋਂ ਬਾਅਦ ਬੱਸ ਦਾ ਕੁਝ ਹਿੱਸਾ ਮਿਲ ਗਿਆ। ਕਾਬਿਲੇਗੌਰ ਹੈ ਕਿ ਡਰਾਈਵਰ ਤੇ ਕੰਡਕਟਰ ਦੀ ਲਾਸ਼ ਪਹਿਲਾਂ ਹੀ ਬਰਾਮਦ ਹੋ ਚੁੱਕੀਆਂ ਸਨ।
ਬੱਸ ਭਾਰੀ ਬਾਰਿਸ਼ ਕਾਰਨ ਐਤਵਾਰ 10 ਜੁਲਾਈ ਨੂੰ ਮਨਾਲੀ ਦੇ ਨੇੜੇ ਹੜ੍ਹ ਦੀ ਲਪੇਟ ਵਿੱਚ ਆ ਗਈ ਸੀ। ਹਾਲਾਂਕਿ ਅਜੇ ਇਹ ਪਤਾ ਨਹੀਂ ਚੱਲ ਸਕਿਆ ਕਿ ਬੱਸ ਵਿੱਚ ਯਾਤਰੀ ਮੌਜੂਦ ਸਨ ਜਾਂ ਨਹੀਂ। ਪੰਜਾਬ ਰੋਡਵੇਜ ਦੇ ਅਧਿਕਾਰੀਆਂ ਅਨੁਸਾਰ ਇਹ ਬੱਸ 10 ਜੁਲਾਈ ਐਤਵਾਰ ਨੂੰ 2.40 ਉਤੇ ਬੱਸ ਨੰਬਰ PB65BB4893) ਚੰਡੀਗੜ੍ਹ ਸੈਕਟਰ 43 ਤੋਂ ਮਨਾਲੀ ਲਈ ਨਿਕਲੀ ਸੀ।
ਇਹ ਵੀ ਪੜ੍ਹੋ : Punjab News: ਪੰਜਾਬ ਦੇ 72 ਸਕੂਲਾਂ ਦੇ ਪ੍ਰਿੰਸੀਪਲ ਸਿੰਗਾਪੁਰ ਲਈ ਹੋਏ ਰਵਾਨਾ; CM ਮਾਨ ਅਤੇ ਸਿੱਖਿਆ ਮੰਤਰੀ ਨੇ ਦਿੱਤੀਆਂ ਸ਼ੁਭ ਕਾਮਨਾਵਾਂ
ਬੱਸ ਵਿੱਚ ਇੱਕ ਹੀ ਪਰਿਵਾਰ ਦੇ 11 ਲੋਕ ਸਫਰ ਕਰ ਰਹੇ ਸਨ। ਇਸ ਤੋਂ ਇਲਾਵਾ ਕੁਝ ਹੋਰ ਯਾਤਰੀਆਂ ਦੇ ਵੀ ਬੱਸ ਦੇ ਨਾਲ ਰੁੜਨ ਦਾ ਖ਼ਦਸ਼ਾ ਹੈ। ਆਗਾਮੀ ਦੋ ਦਿਨ ਤੱਕ ਭਾਰੀ ਬਾਰਿਸ਼ ਦੀ ਚਿਤਾਵਨੀ ਨੂੰ ਦੇਖਦੇ ਹੋਏ ਬੱਸ਼ ਨੂੰ ਕੱਢਣ ਦੀ ਕੋਸ਼ਿਸ਼ ਨਹੀਂ ਹੋ ਸਕਣਗੇ। ਐਸਡੀਐਮ ਮਨਾਲੀ ਰਮਨ ਕੁਮਾਰ ਸ਼ਰਮਾ ਤੇ ਡੀਐਸਪੀ ਮਨਾਲੀ ਕੇਡੀ ਸ਼ਰਮਾ ਨੇ ਦੱਸਿਆ ਕਿ ਬੱਸ ਨੂੰ ਟ੍ਰੇਸ ਕਰ ਲਿਆ ਗਿਆ ਹੈ। ਬੱਸ ਮਲਬੇ ਥੱਲੇ ਦੱਬੀ ਹੋਈ। ਇਸ ਕਾਰਨ ਬੱਸ ਨੂੰ ਕੱਢਿਆ ਨਹੀਂ ਜਾ ਸਕਿਆ ਹੈ। ਮੌਸਮ ਸਾਫ ਹੋਣ ਤੇ ਪਾਣੀ ਦਾ ਪੱਧਰ ਘੱਟ ਹੋਣ ਤੋਂ ਬਾਅਦ ਕੱਢ ਲਿਆ ਜਾਵੇਗਾ। ਬੱਸ ਦੇ ਨਾਲ ਲਾਪਤਾ ਲੋਕਾਂ ਦਾ ਵੀ ਇਸ ਦੇ ਨਾਲ ਹੀ ਪਤਾ ਚੱਲ ਸਕੇਗਾ।
ਇਹ ਵੀ ਪੜ੍ਹੋ : Education News: ਪੰਜਾਬ ਦੇ ਇਸ ਸਕੂਲ 'ਚ ਪੰਜਾਬੀ ਲਾਜ਼ਮੀ ਨਹੀਂ, ਸਰਕਾਰ ਨੇ ਠੋਕਿਆ ਮੋਟਾ ਜ਼ੁਰਮਾਨਾ
ਮਨਾਲੀ ਤੋਂ ਸੰਦੀਪ ਸਿੰਘ ਦੀ ਰਿਪੋਰਟ