Plot on Moon News: ਪਤੀ ਨੇ ਪਤਨੀ ਲਈ ਚੰਨ `ਤੇ ਖ਼ਰੀਦੀ ਜ਼ਮੀਨ, ਵਿਆਹ ਦੀ 25ਵੀਂ ਵਰ੍ਹੇਗੰਢ `ਤੇ ਕੀਤੀ ਗਿਫਟ
Plot on Moon News: ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦਾ ਇੱਕ ਸਖ਼ਸ਼ ਵੱਲੋਂ ਆਪਣੀ ਪਤਨੀ ਨੂੰ ਵਿਆਹ ਦੀ ਵਰ੍ਹੇਗੰਢ ਉਤੇ ਚੰਦਰਮਾ ਉਪਰ ਜ਼ਮੀਨ ਖ਼ਰੀਦ ਕੇ ਦੇਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
Plot on Moon News: ਕਈ ਪਤੀ ਆਪਣੀ ਵਿਆਹ ਦੀ ਵਰ੍ਹੇਗੰਢ 'ਤੇ ਪਤਨੀ ਨੂੰ ਕਾਰ, ਬੰਗਲਾ, ਗਹਿਣੇ, ਕੱਪੜੇ ਤੇ ਹੋਰ ਮਹਿੰਗਾ ਸਾਮਾਨ ਦਿੰਦੇ ਹਨ ਪਰ ਹਰਿਆਣਾ ਦੇ ਇੱਕ ਸਖ਼ਸ਼ ਨੇ ਆਪਣੀ ਪਤਨੀ ਨੂੰ ਅਜਿਹਾ ਤੋਹਫਾ ਦਿੱਤਾ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਕ੍ਰਿਸ਼ਨ ਕੁਮਾਰ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਉਤੇ ਪਤਨੀ ਨੂੰ ਅਜਿਹਾ ਤੋਹਫਾ ਦਿੱਤਾ ਜਿਸ ਨੂੰ ਲੈ ਕੇ ਹਰ ਕੋਈ ਹੈਰਾਨ ਹੈ। ਜਿਸ ਨੇ ਆਪਣੀ ਪਤਨੀ ਨਾਲ ਚੰਦ-ਤਾਰੇ ਤੋੜਨ ਦਾ ਵਾਅਦਾ ਹੀ ਨਹੀਂ ਕੀਤਾ ਸਗੋਂ ਪੂਰਾ ਵੀ ਕੀਤਾ ਹੈ। ਕ੍ਰਿਸ਼ਨ ਨੇ ਆਪਣੀ 25ਵੀਂ ਵਿਆਹ ਦੀ ਵਰ੍ਹੇਗੰਢ ਮੌਕੇ ਆਪਣੀ ਪਤਨੀ ਲਈ ਚੰਦਰਮਾ 'ਤੇ ਜ਼ਮੀਨ ਖ਼ਰੀਦੀ ਹੈ। ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ 3 ਅਪ੍ਰੈਲ ਨੂੰ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਸੀ। ਉਹ ਆਪਣੀ ਪਤਨੀ ਸਰਿਤਾ ਲਈ ਕੁਝ ਖਾਸ ਕਰਨਾ ਚਾਹੁੰਦਾ ਸੀ।
ਕ੍ਰਿਸ਼ਨ ਨੇ ਦੱਸਿਆ ਕਿ ਉਹ ਕੁਝ ਅਨੋਖਾ ਕਰਨਾ ਚਾਹੁੰਦਾ ਸੀ ਤਾਂ ਉਸ ਨੇ ਆਪਣੀ ਪਤਨੀ ਸਰਿਤਾ ਲਈ ਚੰਦਰਮਾ 'ਤੇ ਜ਼ਮੀਨ ਖ਼ਰੀਦਣ ਬਾਰੇ ਸੋਚਿਆ। ਇਸ ਨੂੰ ਦੇਖਦੇ ਹੋਏ ਉਸ ਨੇ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਸਥਿਤ ਇੱਕ ਫਰਮ ਲੂਨਰ ਸੁਸਾਇਟੀ ਇੰਟਰਨੈਸ਼ਨਲ ਨਾਲ ਸੰਪਰਕ ਕੀਤਾ। ਉਸ ਦੇ ਜ਼ਰੀਏ ਉੱਥੇ ਜ਼ਮੀਨ ਖਰੀਦੀ ਅਤੇ ਆਪਣੀ ਪਤਨੀ ਸਰਿਤਾ ਨੂੰ ਇਹ ਖਾਸ ਸਰਪ੍ਰਾਈਜ਼ ਦਿੱਤਾ। ਉਸ ਨੇ ਦੱਸਿਆ ਕਿ ਇਹ ਤੋਹਫਾ ਮਿਲਣ ਤੋਂ ਬਾਅਦ ਸਰਿਤਾ ਦੇ ਚਿਹਰੇ 'ਤੇ ਇੱਕ ਵੱਖਰੀ ਹੀ ਖੁਸ਼ੀ ਸੀ। ਸਰਿਤਾ ਨੇ ਦੱਸਿਆ ਕਿ ਉਸ ਨੂੰ ਉਮੀਦ ਨਹੀਂ ਸੀ ਕਿ ਕਦੇ ਅਜਿਹਾ ਤੋਹਫਾ ਮਿਲੇਗਾ। ਤੋਹਫ਼ੇ ਵਜੋਂ ਉਸ ਦੇ ਪਤੀ ਨੇ ਉਸ ਨੂੰ ਚੰਦਰਮਾ 'ਤੇ ਖ਼ਰੀਦੀ ਜ਼ਮੀਨ ਦੇ ਦਸਤਾਵੇਜ਼ ਦਿੱਤੇ ਹਨ। ਕ੍ਰਿਸ਼ਨ ਕੁਮਾਰ ਵੱਲੋਂ ਚੁੱਕੇ ਗਏ ਇਸ ਕਦਮ ਦੀ ਇਲਾਕੇ ਵਿੱਚ ਕਾਫੀ ਚਰਚਾ ਹੋ ਰਹੀ ਹੈ। ਹਰ ਕੋਈ ਇਸ ਗੱਲ ਤੋਂ ਹੈਰਾਨ ਹੈ।
ਇਹ ਵੀ ਪੜ੍ਹੋ : Coronavirus Punjab: ਪੰਜਾਬ 'ਚ ਦੋ ਕੋਰੋਨਾ ਪੀੜਤਾਂ ਦੀ ਮੌਤ, ਜਾਣੋ ਕੀ ਕਹਿੰਦੇ ਨੇ ਪੰਜਾਬ ਦੇ ਅੰਕੜੇ
ਇਸ ਤੋਂ ਪਹਿਲਾਂ ਵੀ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਇੱਕ ਵਿਅਕਤੀ ਨੇ ਚੰਦਰਮਾ 'ਤੇ ਜ਼ਮੀਨ ਵੀ ਖਰੀਦੀ ਸੀ। ਟੋਹਾਣਾ ਦੇ ਵਰੁਣ ਸੈਣੀ ਨੇ ਆਪਣੇ ਬੇਟੇ ਨੂੰ ਜਨਮਦਿਨ 'ਤੇ ਇਹ ਖਾਸ ਤੋਹਫਾ ਦਿੱਤਾ ਸੀ। ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਅਤੇ ਮਰਹੂਮ ਸੁਸ਼ਾਂਤ ਸਿੰਘ ਰਾਜਪੂਤ ਨੇ ਵੀ ਚੰਦਰਮਾ 'ਤੇ ਜ਼ਮੀਨ ਖਰੀਦੀ ਹੈ।
ਇਹ ਵੀ ਪੜ੍ਹੋ : Jasneet Kaur arrested News: ਕਾਰੋਬਾਰੀ ਨੂੰ ਬਲੈਕਮੇਲ ਕਰਨ ਦੇ ਦੋਸ਼ 'ਚ ਇੰਸਟਾਗ੍ਰਾਮ ਇੰਫਲੂਐਂਸਰ ਜਸਨੀਤ ਕੌਰ ਗ੍ਰਿਫ਼ਤਾਰ