IAS Sonal Goel News: ਦੇਸ਼ ਦੀ ਸਭ ਤੋਂ ਚਰਚਿਤ ਮਹਿਲਾ ਆਈਏਐਸ ਅਫਸਰਾਂ ਵਿਚੋਂ ਸੋਨਲ ਗੋਇਲ ਦਾ ਵੀ ਨਾਮ ਲਿਆ ਜਾਂਦਾ ਹੈ। 'ਬਿਊਟੀ ਵਿੱਦ ਬ੍ਰੇਨ' ਸੋਨਲ ਗੋਇਲ ਹਾਲ ਹੀ ਵਿੱਚ ਲਾਲ ਸਾੜੀ ਵਿੱਚ ਰੈਂਪ ਵਾਕ ਕਰਦੀ ਹੋਈ ਨਜ਼ਰ ਆਈ ਸੀ। ਫੈਸ਼ਨ ਈਵੈਂਟ ਦਾ ਉਨ੍ਹਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਆਈਏਐਸ ਸੋਨਲ ਗੋਇਲ 2008 ਬੈਚ ਦੀ ਅਫ਼ਸਰ ਹੈ। ਉਨ੍ਹਾਂ ਦਾ ਜਨਮ ਹਰਿਆਣਾ ਦੇ ਪਾਣੀਪਤ ਵਿੱਚ ਹੋਇਆ ਸੀ ਅਤੇ ਪੜ੍ਹਾਈ-ਲਿਖਾਈ ਦਿੱਲੀ ਤੋਂ 12ਵੀਂ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਸ੍ਰੀਰਾਮ ਕਾਲਜ ਆਫ ਕਾਮਰਸ ਤੋਂ ਗ੍ਰੈਜੂਏਸ਼ਨ ਕੀਤਾ ਸੀ। ਸੀਐਸ ਦੀ ਪੜ੍ਹਾਈ ਦੌਰਾਨ ਉਨ੍ਹਾਂ ਨੇ ਸਿਵਲ ਸੇਵਾ ਦੀ ਤਿਆਰੀ ਕਰਨ ਦਾ ਫ਼ੈਸਲਾ ਕੀਤਾ ਸੀ। ਸੋਨਲ ਗੋਇਲ ਨੇ ਬਤੌਰ ਕੰਪਨੀ ਸਕੱਤਰ ਇਕ ਫਰਮ ਵਿੱਚ ਨੌਕਰੀ ਵੀ ਕੀਤੀ ਸੀ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ: ਜੇਲ੍ਹ ਤੋਂ ਲਾਈਵ ਹੋ ਕੇ ਲਾਰੈਂਸ ਬਿਸ਼ਨੋਈ ਨੇ ਕੀਤੇ ਹੈਰਾਨੀਜਨਕ ਖੁਲਾਸੇ, ਸਿੱਧੂ ਦੇ ਕਤਲ ਬਾਰੇ ਕਹੀ ਇਹ ਵੱਡੀ ਗੱਲ


ਆਈਏਐਸ ਸੋਨਲ ਗੋਇਲ ਨੇ ਆਪੇ ਸੋਸ਼ਲ ਮੀਡੀਆ ਅਕਾਊਂਟ ਉਤੇ ਇੱਕ ਵੀਡੀਓ ਅਤੇ ਕੁਝ ਫੁਟੇਜ ਸਾਂਝੀਆਂ ਕੀਤੀਆਂ ਹਨ। ਇਹ ਫ਼ੈਸ਼ਨ ਈਵੈਂਟ IASOWA ਟੀਮ ਤੇ ਮਿਸ ਸ਼ਾਇਨਾ ਐਨਸੀ ਨੇ ਕਰਵਾਇਆ ਸੀ। ਇਸ ਦਾ ਨਾਮ ‘Walk For A Cause’ ਰੱਖਿਆ ਗਿਆ ਸੀ ਤੇ ਇਸ ਰਾਹੀਂ ਜਮ੍ਹਾ ਹੋਈ ਰਾਸ਼ੀ ਦਾ ਇਸਤੇਮਾਲ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਵਿੱਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਐਲਐਲਬੀ ਦੀ ਡਿਗਰੀ ਵੀ ਕੀਤੀ। ਸੋਨਲ ਇੱਕ ਫਰਮ ਵਿੱਚ ਕੰਪਨੀ ਸੈਕਟਰੀ ਵਜੋਂ ਵੀ ਕੰਮ ਕਰਦੀ ਸੀ। ਆਈਏਐਸ ਸੋਨਲ ਗੋਇਲ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਉਸ ਦੇ ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਫਾਲੋਅਰਜ਼ ਦੀ ਗਿਣਤੀ 12 ਲੱਖ ਤੋਂ ਵੱਧ ਹੈ।


ਇਹ ਵੀ ਪੜ੍ਹੋ: Lawrence Bishnoi On Salman Khan: ਸਲਮਾਨ ਖਾਨ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਨੇ ਆਖੀ ਵੱਡੀ ਗੱਲ! ਸੁਣ ਕੇ ਉੱਡ ਜਾਣਗੇ ਹੋਸ਼