Toll Tax Hike In Punjab News: ਪੰਜਾਬ ਦੇ ਨੈਸ਼ਨਲ ਹਾਈਵੇ ਉਤੇ ਚੱਲਣ ਵਾਲੇ ਵਾਹਨ ਚਾਲਕਾਂ ਨੂੰ 31 ਮਾਰਚ ਰਾਤ ਤੋਂ ਮਹਿੰਗਾਈ ਦਾ ਝਟਕਾ ਲੱਗਾ ਹੈ। ਨੈਸ਼ਨਲ ਹਾਈਵੇ 'ਤੇ ਬਣੇ ਟੋਲ ਪਲਾਜ਼ਾ ਦਾ ਟੈਕਸ ਮਹਿੰਗਾ ਹੋ ਗਿਆ ਹੈ। 31 ਮਾਰਚ ਤੋਂ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਸਾਰੇ ਵਾਹਨਾਂ ਨੂੰ ਵਧੀਆਂ ਦਰਾਂ ਨਾਲ ਟੈਕਸ ਦੇਣਾ ਪੈ ਰਿਹਾ ਹੈ। ਵਾਹਨਾਂ 'ਤੇ ਟੈਕਸ 5 ਰੁਪਏ ਤੋਂ ਵਧਾ ਕੇ 10 ਰੁਪਏ ਕਰ ਦਿੱਤਾ ਗਿਆ ਹੈ। ਵਧੀਆਂ ਹੋਈਆਂ ਦਰਾਂ 31 ਮਾਰਚ ਦੀ ਅੱਧੀ ਰਾਤ 12 ਤੋਂ ਲਾਗੂ ਹੋ ਚੁੱਕੀਆਂ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਨੈਸ਼ਨਲ ਹਾਈਵੇਅ ਉਤੇ ਲੱਗੇ ਟੋਲ ਬੂਥਾਂ ਉਤੇ ਜਿੱਥੇ ਛੋਟੇ ਵਾਹਨਾਂ ਦਾ ਟੈਕਸ 100 ਰੁਪਏ ਸੀ, ਹੁਣ 105 ਰੁਪਏ ਹੋ ਗਿਆ ਹੈ। ਜਦੋਂ ਕਿ ਵੱਡੇ ਵਾਹਨਾਂ ਲਈ 210 ਰੁਪਏ ਦੀ ਬਜਾਏ 220 ਰੁਪਏ ਦੇਣੇ ਪੈਣਗੇ।


COMMERCIAL BREAK
SCROLL TO CONTINUE READING

ਇਸ ਦੀ ਪੁਸ਼ਟੀ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਵੀ ਕੀਤੀ ਹੈ। ਜੇ ਅਸੀਂ ਲੁਧਿਆਣਾ-ਜਗਰਾਉਂ ਰੋਡ 'ਤੇ ਚੌਕੀਮਾਨ ਟੋਲ ਪਲਾਜ਼ਾ ਦੀ ਗੱਲ ਕਰੀਏ ਤਾਂ ਲੁਧਿਆਣਾ ਸਾਊਥ ਸਿਟੀ-ਲਾਡੋਵਾਲ ਬਾਈਪਾਸ ਟੋਲ ਪਲਾਜ਼ਾ ਤੋਂ ਇਲਾਵਾ 5, ਬਠਿੰਡਾ-ਚੰਡੀਗੜ੍ਹ ਰੋਡ 'ਤੇ 5, ਬਠਿੰਡਾ-ਅੰਮ੍ਰਿਤਸਰ ਰੋਡ 'ਤੇ 3, ਬਠਿੰਡਾ-ਮਲੋਟ ਰੋਡ 'ਤੇ 1 ਟੋਲ ਪਲਾਜ਼ਾ ਤੇ ਪੰਜਾਬ 'ਚ ਹੋਰ ਹਨ। ਟੋਲ ਪਲਾਜ਼ਾ 'ਤੇ ਵਧੀਆਂ ਦਰਾਂ 'ਤੇ ਟੋਲ ਟੈਕਸ ਅਦਾ ਕਰਨਾ ਹੋਵੇਗਾ।


ਇਹ ਵੀ ਪੜ੍ਹੋ : Punjab news: ਫਿਰੋਜ਼ਪੁਰ 'ਚ ਵਾਪਰਿਆ ਵੱਡਾ ਸੜਕ ਹਾਦਸਾ; ਮਹਿਲਾ ਪੁਲਿਸ ਮੁਲਾਜ਼ਮ ਦੀ ਹੋਈ ਮੌਤ


ਜਿੱਥੇ ਪਹਿਲਾਂ ਕਾਰ ਜਾਂ ਜੀਪ ਲਈ 115 ਰੁਪਏ ਦੇਣੇ ਪੈਂਦੇ ਸਨ, ਹੁਣ 120 ਰੁਪਏ ਦੇਣੇ ਪੈਣਗੇ। ਹਲਕੇ ਵਪਾਰਕ ਵਾਹਨਾਂ ਨੂੰ ਪਹਿਲਾਂ 185 ਰੁਪਏ ਦੀ ਬਜਾਏ 195 ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਬੱਸਾਂ ਤੇ ਟਰੱਕਾਂ ਦੀ ਫੀਸ ਜੋ ਪਹਿਲਾਂ 385 ਰੁਪਏ ਸੀ, ਹੁਣ 405 ਰੁਪਏ ਹੋ ਜਾਵੇਗੀ। ਵਪਾਰਕ ਵਾਹਨਾਂ ਨੂੰ ਹੁਣ 420 ਰੁਪਏ ਦੀ ਬਜਾਏ 440 ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਭਾਰੀ ਉਸਾਰੀ ਵਾਲੀ ਮਸ਼ੀਨਰੀ ਨੂੰ ਹੁਣ 605 ਰੁਪਏ ਦੀ ਬਜਾਏ 635 ਰੁਪਏ ਦੇਣੇ ਪੈਣਗੇ। ਵੱਡੀਆਂ ਗੱਡੀਆਂ ਲਈ ਹੁਣ 735 ਰੁਪਏ ਦੀ ਬਜਾਏ 770 ਰੁਪਏ ਦੇਣੇ ਪੈਣਗੇ। ਇਸ ਤੋਂ ਬਾਅਦ ਜੇਕਰ ਕੋਈ ਫਾਸਟੈਗ ਤੋਂ ਬਿਨਾਂ ਟੋਲ ਤੋਂ ਬਾਹਰ ਆਉਂਦਾ ਹੈ ਤਾਂ ਉਸ ਨੂੰ ਜੁਰਮਾਨੇ ਵਜੋਂ ਡਬਲ ਟੋਲ ਦੇਣਾ ਪਵੇਗਾ। ਦੱਸ ਦੇਈਏ ਕਿ ਕਿਸਾਨ ਅੰਦੋਲਨ ਦੌਰਾਨ ਟੋਲ ਵੀ ਬੰਦ ਹੋਏ ਸਨ, ਜਿਸ ਤੋਂ ਬਾਅਦ ਪੰਜਾਬ ਵਿੱਚ ਟੋਲ ਪਲਾਜ਼ਿਆਂ ਦੀਆਂ ਕੀਮਤਾਂ ਵੀ ਵਧ ਗਈਆਂ ਸਨ।


ਇਹ ਵੀ ਪੜ੍ਹੋ : Liquor Rates Increased News: ਸ਼ਰਾਬ ਦੇ ਸ਼ੌਕੀਨਾਂ ਲਈ ਵੱਡਾ ਝਟਕਾ, ਪੰਜਾਬ 'ਚ ਅੱਜ ਤੋਂ ਮਹਿੰਗੀ ਹੋਵੇਗੀ ਸ਼ਰਾਬ