ਨਵੀਂ ਦਿੱਲੀ: ਭਾਰਤ ਨੂੰ ਆਜ਼ਾਦ ਹੋਇਆ 73 ਸਾਲ ਦਾ ਸਮਾਂ ਪੂਰਾ ਹੋ ਗਿਆ ਹੈ ਤੇ ਹੁਣ ਅਸੀਂ ਆਜ਼ਾਦੀ ਦਾ 74ਵਾਂ ਦਿਹਾੜਾ ਮਨਾ ਰਹੇ ਹਾਂ, ਭਾਵੇ ਕਿ ਕੋਰੋਨਾ ਦੇ ਕਾਰਨ ਇਸ ਵਾਰ ਸੱਭਿਆਚਾਰਕ ਪ੍ਰੋਗਰਾਮ ਉਲੀਕੇ ਨਹੀਂ ਗਏ, ਪਰ ਲੋਕਾਂ 'ਚ ਇਸ ਦਿਨ ਨੂੰ ਲੈ ਕੇ ਭਾਰੀ ਉਤਸ਼ਾਹ ਹੈ। 


COMMERCIAL BREAK
SCROLL TO CONTINUE READING

ਇਸ ਦਰਮਿਆਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ 'ਚ ਕਿਹਾ ਕਿ ਇਸ ਸਾਲ ਕੋਰੋਨਾ ਵਾਇਰਸ ਕਾਰਨ ਆਜ਼ਾਦੀ ਦਿਵਸ ਦੇ ਉਤਸਵਾਂ ਵਿਚ ਹਮੇਸ਼ਾ ਵਾਂਗ ਧੂਮ ਧਾਮ ਨਹੀਂ ਹੋਵੇਗੀ। 


ਇਸ ਦੌਰਾਨ ਉਨ੍ਹਾਂ ਨੇ ਚੀਨ ਨੂੰ ਵੀ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜੋ ਅਸ਼ਾਂਤੀ ਪੈਦਾ ਕਰੇਗਾ, ਉਸ ਨੂੰ ਮਾਕੂਲ ਜਵਾਬ ਦਿੱਤਾ ਜਾਵੇਗਾ। ਰਾਸ਼ਟਰਪਤੀ ਨੇ ਰਾਸ਼ਟਰ ਉਨ੍ਹਾਂ ਸਾਰਿਆਂ ਡਾਕਟਰਾਂ, ਨਰਸਾਂ ਤੇ ਹੋਰ ਸਿਹਤ ਕਰਮਚਾਰੀਆਂ ਦਾ ਧੰਨਵਾਦੀ ਹੈ, ਜੋ ਕੋਰੋਨਾ ਵਾਇਰਸ ਦੇ ਖਿਲਾਫ ਇਸ ਲੜਾਈ ਵਿਚ ਮੂਹਰਲੀ ਕਤਾਰ ਦੇ ਯੋਧਾ ਰਹੇ ਹਨ।


Watch Live Tv-