Indore Temple Incident News: ਮੱਧ ਪ੍ਰਦੇਸ਼ ਦੇ ਇੰਦੌਰ ਦੇ ਬੇਲੇਸ਼ਵਰ ਮਹਾਦੇਵ ਝੁਲੇਲਾਲ ਮੰਦਰ 'ਚ ਰਾਮ ਨੌਮੀ 'ਤੇ ਵੱਡਾ ਹਾਦਸਾ ਵਾਪਰ ਗਿਆ। ਛੱਤ ਡਿੱਗਣ ਕਾਰਨ 30 ਤੋਂ ਵੱਧ ਲੋਕ 40 ਫੁੱਟ ਡੂੰਘੇ ਬਣੇ ਖੱਡੇ ਵਿੱਚ ਡਿੱਗ ਪਏ। ਇਸ ਘਟਨਾ ਵਿੱਚ 13 ਲੋਕਾਂ ਦੀ ਮੌਤ ਹੋ ਗਈ। ਬਚਾਅ ਦਲ ਨੇ 20 ਲੋਕਾਂ ਨੂੰ ਕੜੀ ਮੁਸ਼ੱਕਤ ਮਗਰੋਂ ਖੱਡੇ ਵਿੱਚੋਂ ਬਾਹਰ ਕੱਢ ਲਿਆ ਹੈ। ਖੱਡੇ ਵਿੱਚ ਚਾਰ ਤੋਂ ਪੰਜ ਫੁੱਟ ਪਾਣੀ ਸੀ, ਜਿਸ ਕਾਰਨ ਬਚਾਅ ਕਾਰਜ ਵਿੱਚ ਕਾਫੀ ਦਿੱਕਤ ਆਈ।


COMMERCIAL BREAK
SCROLL TO CONTINUE READING

ਇੰਦੌਰ ਦੇ ਕੁਲੈਕਟਰ ਇਲਿਆ ਰਾਜਾ ਨੇ ਕਿ ਇਸ ਮਾਮਲੇ ਦੀ ਨਿਆਇਕ ਜਾਂਚ ਹੋਵੇਗੀ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੰਦੌਰ ਦੇ ਕੁਲੈਕਟਰ ਨਾਲ ਗੱਲ ਕੀਤੀ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਅਤੇ ਜ਼ਖਮੀਆਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਹਾਦਸੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ 20 ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ।


ਚਸ਼ਮਦੀਦਾਂ ਮੁਤਾਬਕ ਇਹ ਹਾਦਸਾ ਸਪਨਾ ਸੰਗੀਤਾ ਰੋਡ 'ਤੇ ਸਥਿਤ ਸਨੇਹ ਨਗਰ 'ਚ ਹਵਨ ਦੌਰਾਨ ਵਾਪਰਿਆ। ਪੂਜਨ ਪ੍ਰੋਗਰਾਮ ਦੌਰਾਨ ਮੰਦਰ 'ਚ ਕਾਫੀ ਭੀੜ ਸੀ। ਛੱਤ 'ਤੇ 30 ਤੋਂ ਜ਼ਿਆਦਾ ਲੋਕ ਬੈਠੇ ਸਨ। ਜਿਸ ਕਾਰਨ ਇਸ ਦੀ ਛੱਤ ਉਪਰ ਜ਼ਿਆਦਾ ਭਾਰ ਹੋਣ ਕਾਰਨ ਟੁੱਟ ਗਈ। ਲੋਕ 40 ਫੁੱਟ ਹੇਠਾਂ ਡਿੱਗ ਪਏ। ਇਹ ਮੰਦਰ ਕਰੀਬ 60 ਸਾਲ ਪੁਰਾਣਾ ਹੈ।
ਮੰਦਰ ਕੰਪਲੈਕਸ ਵਿੱਚ ਨਿਰਮਾਣ ਤੇ ਖੁਦਾਈ ਦਾ ਕੰਮ ਚੱਲ ਰਿਹਾ ਹੈ। ਮੰਦਰ ਦੀ ਚਾਰਦੀਵਾਰੀ 'ਚ ਚੱਲ ਰਹੇ ਨਿਰਮਾਣ ਕਾਰਜ ਕਾਰਨ ਖੱਡੇ ਦੀ ਕੰਧ ਧੱਸਣ ਕਾਰਨ ਫਰਸ਼ ਡਿੱਗਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਚੂਹਿਆਂ ਕਾਰਨ ਖੂਹ ਖੋਖਲਾ ਹੋ ਗਿਆ ਹੈ। ਹਾਲਾਂਕਿ ਅਜੇ ਤੱਕ ਕਿਸੇ ਅਧਿਕਾਰੀ ਨੇ ਹਾਦਸੇ ਦੇ ਕਾਰਨਾਂ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ।


ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੰਦੌਰ ਦੇ ਕੁਲੈਕਟਰ ਅਤੇ ਇੰਦੌਰ ਦੇ ਕਮਿਸ਼ਨਰ ਨਾਲ ਫੋਨ 'ਤੇ ਚਰਚਾ ਕਰਕੇ ਬਚਾਅ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਦਫ਼ਤਰ ਇੰਦੌਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹੈ। ਇੰਦੌਰ ਪੁਲਿਸ ਦੇ ਉੱਚ ਅਧਿਕਾਰੀ, ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ 'ਤੇ ਮੌਜੂਦ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇੰਦੌਰ ਹਾਦਸੇ ਬਾਰੇ ਸੀਐਮ ਸ਼ਿਵਰਾਜ ਤੋਂ ਜਾਣਕਾਰੀ ਲਈ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਕਿ ਉਹ ਇੰਦੌਰ ਦੀ ਘਟਨਾ ਤੋਂ ਬਹੁਤ ਦੁਖੀ ਹਨ ਹਨ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਗੱਲ ਕੀਤੀ ਅਤੇ ਸਥਿਤੀ ਬਾਰੇ ਜਾਣਕਾਰੀ ਲਈ। ਸੂਬਾ ਸਰਕਾਰ ਬਚਾਅ ਅਤੇ ਰਾਹਤ ਕਾਰਜਾਂ 'ਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਮੇਰੀਆਂ ਪ੍ਰਾਰਥਨਾਵਾਂ ਸਾਰੇ ਪ੍ਰਭਾਵਿਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ।


ਇਹ ਵੀ ਪੜ੍ਹੋ : CM ਭਗਵੰਤ ਮਾਨ ਦੀ ਬੇਟੀ ਨੂੰ ਅਮਰੀਕਾ 'ਚ ਖਾਲਿਸਤਾਨ ਸਮਰਥਕਾਂ ਨੇ ਕੱਢੀਆਂ ਗਾਲ੍ਹਾਂ! ਦਿੱਤੀ ਇਹ ਧਮਕੀ
ਦੂਜੇ ਪਾਸੇ ਇੰਦੌਰ ਹਾਦਸੇ ਨੂੰ ਲੈ ਕੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਖੂਹ 'ਚ ਫਸੇ ਲੋਕਾਂ ਦੇ ਸੁਰੱਖਿਅਤ ਬਾਹਰ ਨਿਕਲਣ ਦੀ ਅਰਦਾਸ ਕੀਤੀ ਹੈ। ਉਨ੍ਹਾਂ ਲਿਖਿਆ ਕਿ ਇੰਦੌਰ (ਮੱਧ ਪ੍ਰਦੇਸ਼) ਵਿੱਚ ਹੋਏ ਹਾਦਸੇ ਕਾਰਨ ਮੈਨੂੰ ਡੂੰਘਾ ਸਦਮਾ ਲੱਗਾ ਹੈ। ਸੂਬਾ ਸਰਕਾਰ ਵੱਲੋਂ ਰਾਹਤ ਅਤੇ ਬਚਾਅ ਕਾਰਜ ਪੂਰੀ ਤਿਆਰੀ ਨਾਲ ਕੀਤੇ ਜਾ ਰਹੇ ਹਨ। ਜੋ ਲੋਕ ਅਜੇ ਵੀ ਇਸ ਹਾਦਸੇ ਵਿੱਚ ਫਸੇ ਹੋਏ ਹਨ, ਮੈਂ ਉਨ੍ਹਾਂ ਦੀ ਤੰਦਰੁਸਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ।


ਇਹ ਵੀ ਪੜ੍ਹੋ : Amritpal Singh News Update: ਕਿੱਥੇ ਹੈ ਅੰਮ੍ਰਿਤਪਾਲ ਸਿੰਘ? 15 ਵਾਰ ਬਦਲੀ ਲੋਕੇਸ਼ਨ, 10 ਫੋਟੋਆਂ ਤੇ ਕਈ ਵੀਡੀਓ ਆਈਆਂ ਸਾਹਮਣੇ