Ishpreet Singh Cremation: ਗਮਗੀਨ ਮਾਹੌਲ `ਚ ਹੋਇਆ ਨਿਸ਼ਾਨੇਬਾਜ਼ ਇਸ਼ਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ, ਰਵਨੀਤ ਬਿੱਟੂ ਪੁੱਜੇ
Ishpreet Singh Cremation: ਅਚਾਨਕ ਗੋਲੀ ਚੱਲਣ ਕਾਰਨ ਗੋਲਡ ਮੈਡਲ ਜੇਤੂ ਨਿਸ਼ਾਨੇਬਾਜ਼ ਇਸ਼ਪ੍ਰੀਤ ਸਿੰਘ ਦੀ ਮੌਤ ਹੋਣ ਮਗਰੋਂ ਵੀਰਵਾਰ ਨੂੰ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।
Ishpreet Singh Cremation: ਸ਼ੂਟਿੰਗ ਵਿੱਚ ਗੋਲਡ ਮੈਡਲ ਜੇਤੂ ਜਸਦੇਵ ਨਗਰ ਨਿਵਾਸੀ ਇਸ਼ਪ੍ਰੀਤ ਸਿੰਘ (17) ਦੀ ਸੋਮਵਾਰ ਨੂੰ ਘਰ ‘ਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਜਿਸ ਦਾ ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੀ ਇਸ਼ਪ੍ਰੀਤ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਪੁੱਜੇ ਅਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਬਿੱਟੂ ਨੇ ਪ੍ਰਮਾਤਮਾ ਅੱਗੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।
ਕਾਬਿਲੇਗੌਰ ਹੈ ਕਿ ਸ਼ੂਟਿੰਗ ‘ਚ ਸੋਨ ਤਮਗਾ ਜੇਤੂ ਜਸਦੇਵ ਨਗਰ ਨਿਵਾਸੀ ਇਸ਼ਪ੍ਰੀਤ ਸਿੰਘ (17) ਦੀ ਸੋਮਵਾਰ ਨੂੰ ਘਰ ‘ਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਸਕੂਲ ਤੋਂ ਆਉਣ ਤੋਂ ਬਾਅਦ ਇਸ਼ਪ੍ਰੀਤ ਆਪਣੇ ਰਿਟਾਇਰਡ ਸੂਬੇਦਾਰ ਦਾਦਾ ਦਾ ਲਾਇਸੈਂਸੀ ਰਿਵਾਲਵਰ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਗੋਲੀ ਚੱਲ ਕੇ ਸਿੱਧੀ ਉਸ ਦੇ ਸਿਰ ‘ਚ ਜਾ ਲੱਗੀ ਸੀ। ਫਾਇਰਿੰਗ ਦੀ ਆਵਾਜ਼ ਸੁਣ ਕੇ ਜਦੋਂ ਪਰਿਵਾਰ ਕਮਰੇ ‘ਚ ਪਹੁੰਚਿਆ ਤਾਂ ਇਸ਼ਪ੍ਰੀਤ ਖੂਨ ਨਾਲ ਲੱਥਪੱਥ ਪਿਆ ਸੀ। ਉਸ ਨੂੰ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਸੀ। ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ।
ਇਸ਼ਪ੍ਰੀਤ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਸਕੂਲ ਵਿੱਚ ਵੀ ਮਾਤਮ ਛਾਇਆ ਹੋਇਆ ਹੈ। ਇਸ਼ਪ੍ਰੀਤ ਨਨਕਾਣਾ ਸਾਹਿਬ ਪਬਲਿਕ ਸਕੂਲ ਵਿੱਚ 12ਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਕ ਭੈਣ ਵਿਦੇਸ਼ ਵਿਚ ਪੜ੍ਹਦੀ ਹੈ ਅਤੇ ਦੂਜੀ ਉਨ੍ਹਾਂ ਨਾਲ ਰਹਿੰਦੀ ਹੈ। ਇਸ਼ਪ੍ਰੀਤ ਖੁਦ ਇੱਕ ਨਿਸ਼ਾਨੇਬਾਜ਼ ਸੀ ਅਤੇ 20 ਦਿਨ ਪਹਿਲਾਂ ਚੰਡੀਗੜ੍ਹ ਵਿੱਚ ਹੋਈ ਸ਼ੂਟਿੰਗ ਵਿੱਚ ਗੋਲਡ ਮੈਡਲ ਜਿੱਤ ਚੁੱਕਾ ਸੀ। ਇਸ਼ਪ੍ਰੀਤ ਦੇ ਪਿਤਾ ਅਨੂਪ ਸਿੰਘ ਵੀ ਕੁਝ ਦਿਨ ਪਹਿਲਾਂ ਆਪਣੀ ਧੀ ਕੋਲ ਕੈਨੇਡਾ ਗਏ ਸਨ।
ਇਹ ਵੀ ਪੜ੍ਹੋ : Parkash Singh Funeral News: ਸਰਕਾਰੀ ਸਨਮਾਨਾਂ ਨਾਲ ਕੀਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ
ਕਾਬਿਲੇਗੌਰ ਹੈ ਕਿ ਇਸ਼ਪ੍ਰੀਤ ਨੇ ਹਾਲ ਹੀ 'ਚ ਚੰਡੀਗੜ੍ਹ 'ਚ ਹੋਏ ਨਿਸ਼ਾਨੇਬਾਜ਼ੀ ਦੇ ਮੁਕਾਬਲਿਆਂ 'ਚ ਗੋਲਡ ਮੈਡਲ ਜਿੱਤਿਆ ਸੀ , ਜਿਸ ਕਰਕੇ ਉਸ ਦੇ ਘਰ 'ਚ ਖੁਸ਼ੀ ਸੀ ਅਤੇ ਆਪਣੇ ਭਵਿੱਖ ਨੂੰ ਲੈ ਕੇ ਵੀ ਉਹ ਉਤਸ਼ਾਹਿਤ ਵੀ ਸੀ। ਇਸ ਤਰ੍ਹਾਂ ਅਚਾਨਕ ਮੌਤ ਹੋਣ ਤੋਂ ਬਾਅਦ ਉਸ ਦੇ ਪਰਿਵਾਰ ਦੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਸ ਦੇ ਮਾਮੇ ਸੋਹਣ ਸਿੰਘ ਮੁਤਾਬਿਕ ਓਹ ਹਾਲ ਹੀ 'ਚ ਜ਼ਿਲ੍ਹੇ ਪੱਧਰੀ ਖੇਡਾਂ ਚ ਜਿੱਤ ਕੇ ਆਇਆ ਸੀ ਅਤੇ 29 ਤਰੀਕ ਨੂੰ ਉਸ ਨੇ ਨੈਸ਼ਨਲ ਖੇਡਣ ਲਈ ਜਾਣਾ ਸੀ। ਉਨ੍ਹਾ ਦੱਸਿਆ ਕਿ ਪਤਾ ਹੀ ਨਹੀਂ ਲੱਗਾ ਜਦੋਂ ਉਸ ਨਾਲ ਇਹ ਭਾਣਾ ਵਾਪਰ ਗਿਆ।
ਇਹ ਵੀ ਪੜ੍ਹੋ : Boxer Kaur Singh Death News: ਨਹੀਂ ਰਹੇ ਓਲੰਪੀਅਨ ਮੁੱਕੇਬਾਜ ਪਦਮ ਸ਼੍ਰੀ ਕੌਰ ਸਿੰਘ ਖਨਾਲ!