Morinda beadbi News: ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਹੋਈ ਬੇਅਦਬੀ ਦੇ ਮੁਲਜ਼ਮ ਜਸਬੀਰ ਸਿੰਘ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੂਪਨਗਰ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਪਾਰੁਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਜਸਬੀਰ ਸਿੰਘ ਦਾ ਹੁਣ ਤੱਕ ਦੋ-ਦੋ ਦਿਨ ਦਾ ਪੁਲਿਸ ਰਿਮਾਂਡ ਦੇ ਚੁੱਕੀ ਹੈ। ਅਦਾਲਤ ਨੇ ਅੱਜ ਤੀਜੀ ਵਾਰ ਮੁਲਜ਼ਮ ਨੂੰ ਚੌਦਾਂ ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਉਪਰ ਭੇਜ ਦਿੱਤਾ ਹੈ।


COMMERCIAL BREAK
SCROLL TO CONTINUE READING

ਹੁਣ ਤੱਕ ਇਸ ਮਾਮਲੇ ਦੀ ਜਾਂਚ ਮਗਰੋਂ ਪੁਲਿਸ ਨੇ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਮੈਨੇਜਰ ਤੇ ਸੇਵਾਦਾਰ ਖਿਲਾਫ਼ ਸੰਗਤ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ 'ਚ ਵੱਖਰਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਦਾਲਤ ਅੰਦਰ ਮੁਲਜ਼ਮ ਜਸਬੀਰ ਸਿੰਘ 'ਤੇ ਪਿਸਤੌਲ ਤਾਣਨ ਵਾਲੇ ਵਕੀਲ ਸਾਹਿਬ ਸਿੰਘ ਖੁਰਾਲ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।


ਸ਼ੁੱਕਰਵਾਰ ਮੁਲਜ਼ਮ ਵਕੀਲ ਸਾਹਿਬ ਸਿੰਘ ਖੁਰਲ ਦੀ ਗ੍ਰਿਫ਼ਤਾਰੀ ਮਗਰੋਂ ਵਕੀਲਾਂ ਵੱਲੋਂ ਕੰਮਕਾਜ ਠੱਪ ਕਰ ਦਿੱਤਾ ਗਿਆ ਸੀ ਤੇ ਬਾਰ ਐਸੋ. ਦੇ ਪ੍ਰਧਾਨ ਅਮਰੀਕ ਸਿੰਘ ਕਟਵਾਲ ਦੀ ਅਗਵਾਈ ਹੇਠ ਵਕੀਲਾਂ ਦਾ ਵਫ਼ਦ ਸਾਹਿਬ ਸਿੰਘ ਖੁਰਲ ’ਤੇ ਲੱਗੀ ਧਾਰਾ 307 ਨੂੰ ਹਟਾਉਣ ਲਈ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲਿਆ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਵਕੀਲਾਂ ਵੱਲੋਂ ਵਕੀਲ ਸਾਹਿਬ ਸਿੰਘ ਖੁਰਲ ਦੀ ਰਿਹਾਈ ਲਈ ਨਾਅਰੇਬਾਜ਼ੀ ਵੀ ਕੀਤੀ ਗਈ।


ਇਹ ਵੀ ਪੜ੍ਹੋ : Punjab News: ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰ ਕੀਤਾ ਇਹ ਕਾਰਾ... ਜਾਣੋ ਪੂਰਾ ਮਾਮਲਾ


ਕਾਬਿਲੇਗੌਰ ਹੈ ਕਿ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਨੌਜਵਾਨ ਸਿੱਖ ਵੱਲੋਂ ਗੁਰਦੁਆਰਾ ਸਾਹਿਬ 'ਚ ਦਾਖ਼ਲ ਹੋ ਕੇ ਪਾਠ ਕਰ ਰਹੇ ਪਾਠੀ ਸਿੰਘਾਂ ਨਾਲ ਕੁੱਟਮਾਰ ਕੀਤੀ ਗਈ ਸੀ। ਨੌਜਵਾਨ ਨੇ ਪਾਵਨ ਸਰੂਪਾਂ ਨਾਲ ਵੀ ਛੇੜਛਾੜ ਕੀਤੀ ਸੀ। ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ 'ਚ ਹੋਈ ਬੇਅਦਬੀ ਮਗਰੋਂ ਗੁੱਸੇ 'ਚ ਆਏ ਲੋਕਾਂ ਨੇ ਮੋਰਿੰਡਾ ਦੇ ਕੈਨੌਰ ਚੌਕ 'ਚ ਜਾਮ ਲਗਾ ਦਿੱਤਾ। ਪ੍ਰਦਰਸ਼ਨਕਾਰੀ ਜ਼ਮੀਨ 'ਤੇ ਬੈਠ ਗਏ ਤੇ ਸਤਿਨਾਮ-ਵਾਹਿਗੁਰੂ ਦੇ ਜਾਪ ਸ਼ੁਰੂ ਕਰ ਦਿੱਤੇ ਸਨ।


ਇਹ ਵੀ ਪੜ੍ਹੋ : Weather Update Today: ਫਿਰ ਬਦਲ ਜਾਵੇਗਾ ਮੌਸਮ! ਹਿਮਾਚਲ 'ਚ ਬਰਫ਼ਬਾਰੀ ਹੋਣ ਕਰਕੇ ਸੂਬਿਆਂ 'ਚ ਬਾਰਿਸ਼ ਦਾ ਅਲਰਟ ਜਾਰੀ