SBI News: ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ 2000 ਰੁਪਏ ਦੇ ਨੋਟ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਦਿਸ਼ਾ-ਨਿਰਦੇਸ਼ ਆਉਣੇ ਸ਼ੁਰੂ ਹੋ ਗਏ ਹਨ। ਇਸ ਸਿਲਸਿਲੇ 'ਚ ਭਾਰਤੀ ਸਟੇਟ ਬੈਂਕ (SBI) ਨੇ 2000 ਦੇ ਨੋਟਾਂ ਨੂੰ ਬਦਲਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਭਾਰਤ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਨੇ ਕਿਹਾ ਹੈ ਕਿ ਨੋਟ ਬਦਲਣ ਲਈ ਨਾ ਤਾਂ ਕਿਸੇ ਪਛਾਣ ਪੱਤਰ ਅਤੇ ਨਾ ਹੀ ਕਿਸੇ ਫਾਰਮ ਦੀ ਲੋੜ ਹੋਵੇਗੀ।


COMMERCIAL BREAK
SCROLL TO CONTINUE READING

ਐਸਬੀਆਈ ਨੇ ਸਾਫ਼ ਕਿਹਾ ਕਿ ਇੱਕ ਵਾਰ ਵਿੱਚ 10 ਨੋਟ ਬਦਲੇ ਜਾ ਸਕਦੇ ਹਨ। ਐਤਵਾਰ ਨੂੰ ਸਟੇਟ ਬੈਂਕ ਆਫ ਇੰਡੀਆ ਨੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਵੱਖ-ਵੱਖ ਅਫਵਾਹਾਂ 'ਤੇ ਪੂਰੀ ਤਰ੍ਹਾਂ ਰੋਕ ਲਗਾਉਂਦੇ ਹੋਏ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟ ਬਦਲਣ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲਗਾਤਾਰ ਵੱਖ-ਵੱਖ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਹਨ। ਇੱਥੋਂ ਤੱਕ ਕਿ ਕਿਹਾ ਜਾ ਰਿਹਾ ਸੀ ਕਿ 2000 ਰੁਪਏ ਦੇ ਨੋਟ ਵਾਪਸ ਕਰਨ ਲਈ ਤੁਹਾਨੂੰ ਆਈਡੀ ਕਾਰਡ ਤੇ ਕਈ ਫਾਰਮ ਭਰਨੇ ਪੈਣਗੇ। ਇੱਥੋਂ ਤੱਕ ਕਿ ਤੁਹਾਨੂੰ ਕਿਸੇ ਕਿਸਮ ਦੀ ਫੀਸ ਵੀ ਨਹੀਂ ਦੇਣੀ ਪਵੇਗੀ।


ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਆਪਣੇ ਸਾਰੇ ਮੁੱਖ ਦਫ਼ਤਰਾਂ ਨੂੰ ਭੇਜੇ ਪੱਤਰ ਵਿੱਚ ਸਾਫ਼ ਕਰ ਦਿੱਤਾ ਹੈ ਕਿ 2000 ਰੁਪਏ ਦੇ ਨੋਟ ਬਦਲਵਾਉਣ ਲਈ ਆਏ ਵਿਅਕਤੀਆਂ ਨੂੰ ਕਿਸੇ ਤਰ੍ਹਾਂ ਦੀ ਪਰਚੀ ਭਰਨ ਲਈ ਨਾ ਕਿਹਾ ਜਾਵੇ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ੁੱਕਰਵਾਰ ਨੂੰ ਅਚਾਨਕ ਲਏ ਫੈਸਲੇ ਵਿੱਚ 2000 ਰੁਪਏ ਦੇ ਕਰੰਸੀ ਨੋਟ ਵਾਪਸ ਲੈਣ ਦਾ ਐਲਾਨ ਕੀਤਾ ਸੀ।


ਇਹ ਵੀ ਪੜ੍ਹੋ : Punjab News: ਸਿੱਖਿਆ ਮੰਤਰੀ ਨੇ ਅਧਿਆਪਕਾਂ ਦੀਆਂ ਬਦਲੀਆਂ ਬਾਰੇ ਦਿੱਤਾ ਵੱਡਾ ਬਿਆਨ; ਜਾਣੋ ਕੀ?


ਕੇਂਦਰੀ ਬੈਂਕ ਨੇ ਕਿਹਾ ਸੀ ਕਿ ਇੱਕ ਦਿਨ ਵਿੱਚ ਇੱਕ ਵਿਅਕਤੀ ਨੂੰ ਵੱਧ ਤੋਂ ਵੱਧ 20 ਹਜ਼ਾਰ ਰੁਪਏ ਭਾਵ 2000 ਰੁਪਏ ਦੇ ਦਸ ਨੋਟ ਬਦਲਾਉਣ ਦੀ ਹੀ ਖੁੱਲ੍ਹ ਰਹੇਗੀ। ਅਜਿਹੇ ਨੋਟਾਂ ਨੂੰ ਆਪਣੇ ਖਾਤੇ 'ਚ ਜਮ੍ਹਾਂ ਕਰਨ ਬਾਰੇ ਆਰਬੀਆਈ ਨੇ ਭਾਵੇਂ ਕੋਈ ਹੱਦ ਨਿਰਧਾਰਤ ਨਹੀਂ ਕੀਤੀ ਹੈ ਪਰ ਇਹ ਕੇਵਾਈਸੀ ‘ਆਪਣੇ ਗਾਹਕ ਨੂੰ ਜਾਣੋ’ ਦੇ ਮੌਜੂਦਾ ਨਿਯਮਾਂ ਤੇ ਹੋਰ ਲਾਗੂ ਕਾਨੂੰਨੀ ਲੋੜਾਂ ਦੀ ਪਾਲਣਾ ਦੇ ਅਧੀਨ ਹੋਵੇਗਾ। ਨੋਟ ਜਮ੍ਹਾਂ ਕਰਵਾਉਣ ਜਾਂ ਬਦਲਣ ਲਈ ਲੋਕਾਂ ਨੂੰ 23 ਮਈ ਤੋਂ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ : Jalandhar News: 2 ਘੰਟੇ ਤਾਰਾਂ 'ਤੇ ਲਟਕਦਾ ਰਿਹਾ ਲਾਈਨਮੈਨ: ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਮੌਤ