Kisan Mela 2023: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ 2 ਦਿਨੀਂ ਕਿਸਾਨ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ। ਕਿਸਾਨ ਮੇਲੇ ਵਿੱਚ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਯੂਨੀਵਰਸਿਟੀ ਵੱਲੋਂ ਵੱਖ-ਵੱਖ ਪ੍ਰਦਰਸ਼ਨੀਆਂ ਅਤੇ ਸਟਾਲ ਲਗਾਏ ਗਏ ਹਨ। ਇਨ੍ਹਾਂ ਵਿੱਚੋਂ ਪੋਸਟ ਹਾਰਵੈਸਟਿੰਗ ਫਲ ਵਿਭਾਗ ਵੱਲੋਂ ਫਲ ਤੋੜਨ ਤੋਂ ਬਾਅਦ ਉਨ੍ਹਾਂ ਦੀ ਸਾਂਭ-ਸੰਭਾਲ ਲਈ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ।


COMMERCIAL BREAK
SCROLL TO CONTINUE READING

ਇਸ ਤਹਿਤ ਫਲਾਂ ਨੂੰ ਬਚਾਉਣ ਲਈ ਉਨ੍ਹਾਂ ਦੀ ਸੈਲਫ ਲਾਈਫ਼ ਵਧਾਉਣ ਲਈ ਵੈਕਸ ਦੀ ਵਰਤੋਂ ਦੀ ਤਕਨੀਕ ਸ਼ੁਰੂ ਹੋਈ ਹੈ। ਇਸ 'ਚ ਛਿਲਕੇਦਾਰ ਫਲਾਂ ਲਈ ਵਿਸ਼ੇਸ਼ ਤੌਰ ਉਤੇ ਜਾਣਕਾਰੀ ਫੂਡ ਸੇਫਟੀ ਸਟੈਂਡਰਡ ਅਥਾਰਿਟੀ ਇੰਡੀਆ ਵੱਲੋਂ ਪ੍ਰਮਾਣਿਤ ਵਿਸ਼ੇਸ਼ ਕਿਸਮ ਦੀ ਵੈਕਸ ਤਿਆਰ ਕੀਤੀ ਗਈ ਹੈ ਜਿਸ ਨਾਲ ਫਲਾਂ ਦੀ ਜ਼ਿੰਦਗੀ ਵਧਾਈ ਜਾ ਸਕਦੀ ਹੈ। ਇਸ ਨੂੰ ਮਸ਼ੀਨ ਰਾਹੀਂ ਜਾਂ ਫਿਰ ਕੱਪੜੇ ਦੇ ਨਾਲ ਫੁੱਲਾਂ ਉੱਤੇ ਲਗਾਇਆ ਜਾ ਸਕਦਾ ਹੈ।


ਫਿਲਹਾਲ ਪਹਿਲੇ ਪੜਾਅ ਤਹਿਤ ਇਹ ਕਿੰਨੂਆਂ ਤੇ ਸੇਬ ਦੀ ਫ਼ਸਲ ਉਤੇ ਵਰਤਿਆ ਜਾ ਰਿਹਾ ਹੈ। ਖੇਤੀਬਾੜੀ ਯੂਨੀਵਰਸਿਟੀ ਦੇ ਫਲ ਵਿਗਿਆਨ ਵਿਭਾਗ ਦੀ ਡਾਕਟਰ ਰੀਤੂ ਟੰਡਨ ਵੱਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ।


ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਰੋਨ mechanical group ਵੱਲੋਂ ਆਪਣਾ ਸਟਾਲ ਲਗਾਇਆ ਗਿਆ ਹੈ। ਸੁਨੀਲ ਮਲਿਕ ਸੀਈਓ ਸਰੋਨ mechanical works ਨੇ ਕਿਹਾ ਕਿ ਇਸ ਵਾਰ ਵੀ ਕਿਸਾਨ ਭਰਾਵਾਂ ਲਈ ਨਵੀਆਂ ਨਵੀਆਂ ਮਸ਼ੀਨਾਂ ਲੈ ਕੇ ਆਏ ਹਨ, ਜਿਸ ਨਾਲ ਕਿਸਾਨ ਭਰਾਵਾਂ ਨੂੰ ਕਾਫੀ ਫ਼ਾਇਦਾ ਹੋਵੇਗਾ। ਖੇਤੀਬਾੜੀ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨ ਭਰਾਵਾਂ ਲਈ ਵਿਸ਼ੇਸ਼ ਪੇਸ਼ਕਸ਼ ਵੀ ਲੈ ਕੇ ਆਏ ਹਨ।


ਇਹ ਵੀ ਪੜ੍ਹੋ : Kisan Mela 2023: ਪੀਏਯੂ ਕਿਸਾਨ ਮੇਲੇ 'ਚ ਲਾਲ ਭਿੰਡੀ ਬਣੀ ਖਿੱਚ ਦਾ ਕੇਂਦਰ, ਆਓ ਜਾਣੀਏ ਇਸ ਦੀ ਖ਼ਾਸੀਅਤ


ਖੇਤੀਬਾੜੀ ਮੇਲੇ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮੇਲੇ ਦੇ ਪਹਿਲੇ ਦਿਨ ਹੀ ਵੱਡੀ ਗਿਣਤੀ ਵਿੱਚ ਕਿਸਾਨ ਨਵੇਂ ਬੀਜਾਂ ਅਤੇ ਮਸ਼ੀਨਰੀ ਬਾਰੇ ਜਾਨਣ ਲਈ ਪੁੱਜੇ। ਯੂਨੀਵਰਸਿਟੀ ਦੇ ਅੰਦਰ ਵੱਡੀ ਗਿਣਤੀ ਵਿੱਚ ਸਟਾਲਾਂ ਲਗਾਈਆਂ ਗਈਆਂ ਹਨ, ਜਿਥੇ ਕਿਸਾਨ ਜਾਣਕਾਰੀ ਹਾਸਲ ਕਰ ਰਹੇ ਹਨ। ਖੇਤੀਬਾੜੀ ਮਾਹਿਰ ਕਿਸਾਨਾਂ ਨੂੰ ਜਾਣਕਾਰੀ ਦੇ ਰਹੇ ਹਨ।


ਇਹ ਵੀ ਪੜ੍ਹੋ : Kisan Mela 2023: ਪੀਏਯੂ 'ਚ 2 ਰੋਜ਼ਾ ਕਿਸਾਨ ਮੇਲੇ ਦਾ ਆਗਾਜ਼; ਅਫ਼ੀਮ ਦੀ ਖੇਤੀ ਨੂੰ ਲੈ ਕੇ ਖੇਤੀਬਾੜੀ ਮੰਤਰੀ ਨੇ ਦਿੱਤਾ ਵੱਡਾ ਬਿਆਨ


ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ