Nushrat Bharucha Stuck in Israel: ਇਜ਼ਰਾਈਲ-ਫਲਸਤੀਨ ਵਿਵਾਦ: ਸ਼ਨਿੱਚਰਵਾਰ ਤੋਂ ਇਜ਼ਰਾਈਲ ਤੇ ਫਲਸਤੀਨ ਵਿਚਕਾਰ ਜੰਗ ਜਾਰੀ ਹੈ। ਇਸ ਨੂੰ ਲੈ ਕੇ ਉਥੇ ਹਾਲਾਤ ਕਾਫੀ ਖ਼ਰਾਬ ਤੇ ਤਣਾਅਪੂਰਨ ਬਣ ਗਏ ਹਨ। ਬੀਤੇ ਦਿਨ ਭਾਰਤ ਸਰਕਾਰ ਵੱਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ ਸੀ।


COMMERCIAL BREAK
SCROLL TO CONTINUE READING

ਇਸ ਦਰਮਿਆਨ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਇਜ਼ਰਾਈਲ 'ਚ ਫਸ ਗਈ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਅਭਿਨੇਤਰੀ ਦੇ ਪ੍ਰਸ਼ੰਸਕ ਕਾਫੀ ਚਿੰਤਤ ਹਨ ਅਤੇ ਉਨ੍ਹਾਂ ਦੇ ਸੁਰੱਖਿਅਤ ਦੇਸ਼ ਪਰਤਣ ਦੀ ਦੁਆ ਕਰ ਰਹੇ ਹਨ ਪਰ ਹੁਣ ਅਦਾਕਾਰਾ ਨੂੰ ਲੈ ਕੇ ਇੱਕ ਰਾਹਤ ਦੀ ਖ਼ਬਰ ਆਈ ਹੈ।


ਇਜ਼ਰਾਈਲ ਵਿੱਚ ਫਸੀ ਨੁਸਰਤ ਭਰੂਚਾ ਨਾਲ ਸੰਪਰਕ ਕੀਤਾ ਗਿਆ ਹੈ। ਅਦਾਕਾਰਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਹ ਇਜ਼ਰਾਈਲ ਤੋਂ ਫਲਾਈਟ 'ਚ ਸਵਾਰ ਹੋਣ ਲਈ ਹਵਾਈ ਅੱਡੇ ਪਹੁੰਚ ਗਈ ਹੈ। ਉਹ ਜਲਦੀ ਹੀ ਦੁਬਈ ਦੇ ਰਸਤੇ ਭਾਰਤ ਪਹੁੰਚੇਗੀ।


ਇਹ ਵੀ ਪੜ੍ਹੋ : ludhiana news: ਲੁਧਿਆਣਾ ਦੇ ਲਾਡੋਵਾਲ ਨੇੜੇ ਇੱਕ ਨਿੱਜੀ ਬੱਸ ਨੂੰ ਲੱਗੀ ਭਿਆਨਕ ਅੱਗ


ਤੁਹਾਨੂੰ ਦੱਸ ਦੇਈਏ ਕਿ ਨੁਸਰਤ ਭਰੂਚਾ ਹੈਫਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਦਾ ਹਿੱਸਾ ਬਣਨ ਲਈ ਇਜ਼ਰਾਈਲ ਗਈ ਸੀ। ਇਸ ਦੌਰਾਨ ਉੱਥੇ ਲੜਾਈ ਸ਼ੁਰੂ ਹੋ ਗਈ ਅਤੇ ਨੁਸਰਤ ਉੱਥੇ ਹੀ ਫਸ ਗਈ। ਇਹ ਜਾਣਕਾਰੀ ਅਦਾਕਾਰਾ ਦੀ ਟੀਮ ਨੇ ਦਿੱਤੀ।


ਕਾਬਿਲੇਗੌਰ ਹੈ ਕਿ ਫਲਸਤੀਨੀ ਕੱਟੜਪੰਥੀ ਸਮੂਹ ਹਮਾਸ ਵੱਲੋਂ ਇਜ਼ਰਾਈਲ 'ਤੇ ਕੀਤੇ ਗਏ ਵੱਡੇ ਰਾਕੇਟ ਹਮਲੇ 'ਚ 300 ਦੇ ਕਰੀਬ ਇਜ਼ਰਾਇਲੀ ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ 1600 ਲੋਕ ਜ਼ਖਮੀ ਹੋ ਗਏ। ਇਸ ਹਮਲੇ ਤੋਂ ਬਾਅਦ ਹਮਾਸ ਦੇ ਦਰਜਨਾਂ ਹਥਿਆਰਬੰਦ ਕੱਟੜਪੰਥੀ ਇਜ਼ਰਾਇਲ 'ਚ ਦਾਖਲ ਹੋ ਗਏ। ਇਸ ਤੋਂ ਬਾਅਦ ਇਜ਼ਰਾਈਲ 'ਚ 22 ਥਾਵਾਂ 'ਤੇ ਮੁਕਾਬਲੇ ਹੋਏ।


ਹਮਾਸ ਨੇ ਕਈ ਇਜ਼ਰਾਈਲੀ ਸੈਨਿਕਾਂ ਨੂੰ ਬੰਧਕ ਬਣਾ ਕੇ ਗਾਜ਼ਾ ਪੱਟੀ 'ਚ ਬੰਧਕ ਬਣਾਉਣ ਦਾ ਦਾਅਵਾ ਕੀਤਾ ਹੈ।ਇਸਰਾਈਲੀ ਰੱਖਿਆ ਬਲਾਂ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਕੁਝ ਸੈਨਿਕ ਅਤੇ ਨਾਗਰਿਕ ਕੱਟੜਪੰਥੀਆਂ ਵਲੋਂ ਬੰਧਕ ਬਣਾਏ ਗਏ ਹਨ, ਹਾਲਾਂਕਿ ਫੌਜ ਨੇ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਹੈ।


ਇਹ ਵੀ ਪੜ੍ਹੋ : Israel-Palestine War: ਹਮਾਸ ਹਮਲੇ ਚ 300 ਦੇ ਕਰੀਬ ਇਜ਼ਰਾਈਲੀਆਂ ਦੀ ਮੌਤ, 1600 ਤੋਂ ਵੱਧ ਜ਼ਖਮੀ