New York Sikh Murder News: ਨਿਊਯਾਰਕ ਵਿੱਚ ਰਹਿਣ ਵਾਲੇ ਇੱਕ ਭਾਰਤੀ-ਅਮਰੀਕੀ ਸਖ਼ਸ਼ ਜਸਮੇਰ ਸਿੰਘ ਦੀ ਕਾਰ ਹਾਦਸੇ ਦੇ ਕੁਝ ਸਮੇਂ ਬਾਅਦ ਹੋਏ ਹਮਲੇ ਵਿੱਚ ਮੌਤ ਹੋ ਗਈ ਸੀ। ਰਿਪੋਰਟ ਅਨੁਸਾਰ ਇਹ ਹਾਦਸਾ ਵੀਰਵਾਰ ਨੂੰ ਵਾਪਰਿਆ ਸੀ। ਜਸਮੇਰ ਸਿੰਘ ਅਗਲੇ ਹਫਤੇ ਭਾਰਤ ਆਉਣ ਵਾਲੇ ਸਨ। ਇਸੇ ਕਾਰਨ ਉਹ ਆਪਣੀ ਪਤਨੀ ਨੂੰ ਡਾਕਟਰ ਤੋਂ ਵਿਖਾ ਕੇ ਘਰ ਨੂੰ ਲੈ ਕੇ ਜਾ ਰਹੇ ਸਨ।


COMMERCIAL BREAK
SCROLL TO CONTINUE READING

ਇਸ ਦੌਰਾਨ ਜਸਮੇਰ ਦੀ ਕਾਰ ਵੈਨ ਵਿਕ ਐਕਸਪ੍ਰੈਸ ਵੇਅ 'ਤੇ ਇੱਕ ਹੋਰ ਕਾਰ ਚਾਲਕ ਨਾਲ ਟਕਰਾ ਗਈ। ਇਸ ਤੋਂ ਬਾਅਦ ਡਰਾਈਵਰ ਉਸ 'ਤੇ ਭੜਕ ਗਿਆ ਅਤੇ ਜਸਮੇਰ ਸਿੰਘ ਉਪਰ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਜਸਮੇਰ ਦੇ ਪਰਿਵਾਰ ਨੇ ਐਤਵਾਰ ਰਾਤ ਨਿਊਯਾਰਕ 'ਚ ਗੱਲਬਾਤ ਕੀਤੀ ਅਤੇ ਮੰਗ ਕੀਤੀ ਕਿ ਸ਼ੱਕੀ ਡਰਾਈਵਰ ਖਿਲਾਫ ਨਫਰਤ ਅਪਰਾਧ ਦਾ ਮਾਮਲਾ ਦਰਜ ਕੀਤਾ ਜਾਵੇ।


ਜਸਮੇਰ ਦੇ ਪੁੱਤਰ ਮੁਲਤਾਨੀ ਨੇ ਦੱਸਿਆ ਕਿ ਉਸ ਦੇ ਪਿਤਾ ਪੜ੍ਹੇ ਲਿਖੇ ਅਤੇ ਬਹੁਤ ਨੇਕ ਇਨਸਾਨ ਸਨ। ਜਾਣਕਾਰੀ ਅਨੁਸਾਰ 68 ਸਾਲਾ ਜਸਮੇਰ ਸਿੰਘ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਭਾਰਤ ਤੋਂ ਅਮਰੀਕਾ ਗਏ ਸਨ। ਮੁਲਤਾਨੀ ਨੇ ਦੱਸਿਆ ਕਿ ਉਸ ਦੇ ਪਿਤਾ ਦਸਤਾਰਧਾਰੀ ਸਨ। ਉਸ ਨੇ ਦੱਸਿਆ ਕਿ ਹਮਲੇ ਦੌਰਾਨ ਪਿਤਾ ਦੇ ਸਿਰ ਵਿੱਚ ਡੂੰਘੀ ਸੱਟ ਲੱਗੀ ਸੀ ਤੇ ਦੋ ਦੰਦ ਵੀ ਟੁੱਟ ਗਏ ਸਨ।


ਇਸ ਕਾਰਨ ਪਿਤਾ ਜਸਮੇਰ ਨੇ ਦਮ ਤੋੜ ਦਿੱਤਾ ਸੀ। ਇਸ ਘਟਨਾ ਨੇ ਉਨ੍ਹਾਂ ਦੇ ਪਰਿਵਾਰ ਨੂੰ ਸਦਮੇ ਵਿੱਚ ਪਾ ਦਿੱਤਾ ਹੈ। ਉਥੇ ਜਾਂਚ ਅਧਿਕਾਰੀ ਅਨੁਸਾਰ ਕਾਰ ਦੇ ਡਰਾਈਵਰ ਨੂੰ ਫੜ੍ਹ ਲਿਆ ਗਿਆ ਹੈ। ਉਸ ਉਪਰ ਹੱਤਿਆ ਅਤੇ ਹਮਲੇ ਸਮੇਤ ਕਈ ਦੋਸ਼ ਲਗਾਏ ਹਨ ਪਰ ਨਫਰਤੀ ਅਪਰਾਧ ਦੀ ਕੋਈ ਵੀ ਧਾਰਾ ਨਹੀਂ ਜੋੜੀ ਗਈ ਹੈ। ਮੁਲਤਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਦੇ ਪਿਤਾ ਦਾ ਪੱਗੜੀਧਾਰੀ ਹੋਣ ਕਾਰਨ ਇਹ ਵਾਰਦਾਤ ਹੋਈ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਮੌਤ ਉਪਰ ਨਫਰਤੀ ਅਪਰਾਧ ਦਾ ਮਾਮਲਾ ਵੀ ਦਰਜ ਕੀਤਾ ਜਾਵੇ।


ਇਹ ਵੀ ਪੜ੍ਹੋ : Manpreet Badal News: ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਵਿਜੀਲੈਂਸ ਅੱਗੇ ਨਹੀਂ ਹੋਣਗੇ ਪੇਸ਼, ਜਾਣੋ ਕਾਰਨ


ਘਟਨਾਵਾਂ ਦਾ ਹਵਾਲਾ ਦਿੰਦੇ ਹੋਏ, ਨਿਊਯਾਰਕ ਰਾਜ ਦੀ ਅਸੈਂਬਲੀ ਵੂਮੈਨ ਜੈਨੀਫਰ ਰਾਜਕੁਮਾਰ ਨੇ ਕਿਹਾ ਕਿ ਪਿਛਲੇ ਸੱਤ ਦਿਨਾਂ ਵਿੱਚ, "ਰਿਚਮੰਡ ਹਿੱਲ ਵਿੱਚ ਸਿੱਖ ਅਮਰੀਕਨ ਭਾਈਚਾਰੇ ਦੇ ਵਿਰੁੱਧ ਦੋ ਨਿੰਦਣਯੋਗ ਅਪਰਾਧ ਹੋਏ ਹਨ ਜਿਨ੍ਹਾਂ ਨੇ ਸਾਨੂੰ ਸਭ ਨੂੰ ਪਰੇਸ਼ਾਨ ਕਰ ਦਿੱਤਾ ਹੈ।"


ਇਹ ਵੀ ਪੜ੍ਹੋ : Moga Firing News: ਅਣਪਛਾਤਿਆਂ ਨੇ ਤੜਕਸਾਰ ਪਿੰਡ ਦੇ ਕਬੱਡੀ ਖਿਡਾਰੀ 'ਤੇ ਚਲਾਈਆਂ ਗੋਲੀਆਂ