Kerala Family death News: ਕੇਰਲ ਦੇ ਇੱਕੋ ਪਰਿਵਾਰ ਦੇ ਚਾਰ ਜੀਅ ਕੈਲੀਫੋਰਨੀਆ ਦੇ ਸੈਨ ਮਾਟੇਓ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ। ਚਾਰਾਂ ਦੀ ਪਛਾਣ ਆਨੰਦ ਸੁਜੀਤ ਹੈਨਰੀ (42), ਪਤਨੀ ਐਲਿਸ ਪ੍ਰਿਅੰਕਾ (40) ਅਤੇ ਉਨ੍ਹਾਂ ਦੇ ਜੁੜਵਾਂ ਬੱਚਿਆਂ ਨੂਹ ਅਤੇ ਨੀਥਨ (4) ਵਜੋਂ ਹੋਈ ਹੈ। ਇਹ ਪਰਿਵਾਰ ਮੂਲ ਰੂਪ ਵਿੱਚ ਕੋਲਮ, ਕੇਰਲ ਦਾ ਰਹਿਣ ਵਾਲਾ ਸੀ ਅਤੇ ਕੈਲੀਫੋਰਨੀਆ ਵਿੱਚ ਰਹਿ ਰਿਹਾ ਸੀ।


COMMERCIAL BREAK
SCROLL TO CONTINUE READING

ਸੈਨ ਮਾਟੇਓ ਪੁਲਿਸ ਨੇ ਪੁਸ਼ਟੀ ਕੀਤੀ ਕਿ ਦੋਵੇਂ ਬੱਚੇ ਉਨ੍ਹਾਂ ਦੇ ਬੈੱਡਰੂਮ ਵਿੱਚ ਮ੍ਰਿਤਕ ਪਾਏ ਗਏ ਸਨ, ਜਦੋਂ ਕਿ ਮਾਤਾ-ਪਿਤਾ ਬਾਥਰੂਮ ਵਿੱਚ ਮਿਲੇ ਸਨ। ਸਾਰਿਆਂ ਦੇ ਸਰੀਰ ਉਪਰ ਬੰਦੂਕ ਦੇ ਜ਼ਖ਼ਮ ਮਿਲੇ ਹਨ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਦਰਦਨਾਕ ਘਟਨਾ ਵਿੱਚ ਇੱਕ 9 ਐਮਐਮ ਪਿਸਤੌਲ ਦੀ ਵਰਤੋਂ ਕੀਤੀ ਗਈ ਸੀ।


ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਇਹ ਦੁਖਦਾਈ ਘਟਨਾ 12 ਫਰਵਰੀ ਨੂੰ ਸਵੇਰੇ 9 ਵਜੇ ਤੋਂ ਥੋੜ੍ਹੀ ਦੇਰ ਬਾਅਦ ਦੀ ਦੱਸੀ ਗਈ ਹੈ। ਜਾਂਚ ਕਰਨ 'ਤੇ ਰਿਹਾਇਸ਼ ਦੇ ਅੰਦਰ ਜ਼ਬਰਦਸਤੀ ਦਾਖਲ ਹੋਣ ਜਾਂ ਸੰਘਰਸ਼ ਦੇ ਕੋਈ ਸੰਕੇਤ ਨਹੀਂ ਮਿਲੇ। ਸੈਨ ਮਾਟੇਓ ਦੇ ਪਬਲਿਕ ਇਨਫਰਮੇਸ਼ਨ ਅਫਸਰ ਜੇਰੇਮੀ ਸੁਰੈਟ ਨੇ ਕਿਹਾ, "ਇਸ ਸਮੇਂ, ਅਸੀਂ ਸਿਰਫ ਇਹ ਕਹਿ ਸਕਦੇ ਹਾਂ ਕਿ ਇਹ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਕਿ ਕੀ ਇਹ ਕਤਲ ਜਾਂ ਖੁਦਕੁਸ਼ੀ ਦਾ ਮਾਮਲਾ ਸੀ।"


ਇਹ ਵੀ ਪੜ੍ਹੋੋ : Punjab Kisan Andolan Live Update: ਕਿਸਾਨੀ ਅੰਦੋਲਨ 'ਤੇ ਹਰ ਅਪਡੇਟ, ਦੂਜੇ ਦਿਨ ਕਿਸਾਨਾਂ ਨੇ ਸ਼ੰਭੂ ਬਾਰਡਰ 'ਤੇ ਮੋਰਚਾ ਸਾਂਭਿਆ


ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਫਿਲਹਾਲ ਚਾਰਾਂ ਪੀੜਤਾਂ ਦੇ ਪੋਸਟਮਾਰਟਮ ਜਾਰੀ ਹਨ। ਕਾਬਿਲੇਗੌਰ ਹੈ ਕਿ ਆਨੰਦ ਨੇ ਹਾਲ ਹੀ ਵਿੱਚ ਉੱਦਮਤਾ ਨੂੰ ਅੱਗੇ ਵਧਾਉਣ ਲਈ ਆਪਣੀ ਆਈਟੀ ਨੌਕਰੀ ਛੱਡ ਦਿੱਤੀ ਸੀ, ਜਦੋਂ ਕਿ ਐਲਿਸ ਇੱਕ ਵਿਸ਼ਲੇਸ਼ਕ ਵਜੋਂ ਕੰਮ ਕਰਦੀ ਸੀ। ਜਾਰੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਪਰਿਵਾਰ ਦੇ ਅੰਦਰ ਝਗੜੇ ਸਬੰਧੀ ਪਹਿਲਾਂ ਵੀ ਕਾਲਾਂ ਹੋਈਆਂ ਸਨ। ਐਲਿਸ ਦੀ ਮਾਂ, ਜੂਲੀਅਟ, ਕੈਲੀਫੋਰਨੀਆ ਵਿੱਚ ਪਰਿਵਾਰ ਨਾਲ ਸਮਾਂ ਬਿਤਾਉਣ ਤੋਂ ਬਾਅਦ 11 ਫਰਵਰੀ ਨੂੰ ਵਾਪਸ ਰਵਾਨਾ ਹੋਈ ਸੀ।


ਇਹ ਵੀ ਪੜ੍ਹੋੋ : Farmers Protest: ਕੇਂਦਰੀ ਮੰਤਰੀ ਅਰਜੁਨ ਮੁੰਡਾ ਦਾ ਵੱਡਾ ਬਿਆਨ- 'ਅਸੀਂ ਅਗਲੀ ਗੱਲਬਾਤ ਰਾਹੀਂ ਲੱਭਾਂਗੇ ਹੱਲ'