Canada Cabinet Reshuffle: ਮੰਤਰੀ ਮੰਡਲ ਵਿੱਚ ਫੇਰਬਦਲ ਦੀ ਯੋਜਨਾ ਬਣਾ ਰਹੇ ਕੈਨੇਡਾ PM ਜਸਟਿਨ ਟਰੂਡੋ
Canada Cabinet Reshuffle news: ਕੈਬਿਨੇਟ ਮੈਂਬਰਾਂ ਦੇ ਲਈ ਆਪਣੇ ਕੰਮਕਾਜ ਨੂੰ ਕਲੀਅਰ ਕਰਨਾ ਅਤੇ ਫੇਰਬਦਲ ਤੋਂ ਪਹਿਲਾਂ ਓਟਾਵਾ ਬੁਲਾਇਆ ਜਾਣਾ ਇੱਕ ਆਮ ਜਿਹੀ ਗੱਲ ਹੈ।
Canada PM Justin Trudeau Cabinet Reshuffle news: ਕੈਨੇਡਾ ਤੋਂ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਹਫਤੇ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ ਕਰਨ ਦੀ ਯੋਜਨਾ ਬਣਾ ਰਹੇ ਹਨ। ਅਜਿਹੇ 'ਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਨ੍ਹਾਂ ਮੰਤਰੀਆਂ ਨੂੰ ਮੰਤਰੀ ਮੰਡਲ 'ਚ ਥਾਂ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਉਨ੍ਹਾਂ ਦੇ ਅਹੁਦਿਆਂ ਲਈ ਲੰਬਾ ਸੰਘਰਸ਼ ਕਰਨਾ ਪਿਆ ਹੈ ਜਾਂ ਜੋ ਅਗਲੀਆਂ ਚੋਣਾਂ ਵਿੱਚ ਦੁਬਾਰਾ ਚੋਣ ਲੜਨ ਦੀ ਯੋਜਨਾ ਨਹੀਂ ਬਣਾ ਰਹੇ ਹਨ।
ਜਸਟਿਨ ਟਰੂਡੋ ਵੱਲੋਂ 2015 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਸਮੇਂ-ਸਮੇਂ 'ਤੇ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ ਜਾਂਦਾ ਹੈ। Reuters ਦੀ ਇੱਕ ਰਿਪੋਰਟ ਦੇ ਮੁਤਾਬਕ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦਾ ਕਹਿਣਾ ਹੈ ਹੈ ਕਿ ਇਹ ਬਦਲਾਅ ਬੁੱਧਵਾਰ ਨੂੰ ਹੋ ਸਕਦਾ ਹੈ ਅਤੇ ਆਗਾਮੀ ਚੋਣਾਂ ਤੋਂ ਪਹਿਲਾਂ ਆਪਣੀ ਕੈਬਨਿਟ ਨੂੰ ਬਦਲਣ ਦਾ ਜਸਟਿਨ ਟਰੂਡੋ ਦਾ ਇਹ ਆਖਰੀ ਮੌਕਾ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਕੈਬਿਨੇਟ ਮੈਂਬਰਾਂ ਦੇ ਲਈ ਆਪਣੇ ਕੰਮਕਾਜ ਨੂੰ ਕਲੀਅਰ ਕਰਨਾ ਅਤੇ ਫੇਰਬਦਲ ਤੋਂ ਪਹਿਲਾਂ ਓਟਾਵਾ ਬੁਲਾਇਆ ਜਾਣਾ ਇੱਕ ਆਮ ਜਿਹੀ ਗੱਲ ਹੈ।
ਮਾਨਸਿਕ ਸਿਹਤ ਮੰਤਰੀ ਕੈਰੋਲਿਨ ਬੇਨੇਟ ਵੱਲੋਂ ਬੁੱਧਵਾਰ ਨੂੰ ਕਿਹਾ ਗਿਆ ਕਿ ਉਹ ਦੁਬਾਰਾ ਚੋਣ ਨਹੀਂ ਲੜੇਗੀ। ਦੱਸ ਦਈਏ ਕਿ ਕੈਰੋਲਿਨ ਬੇਨੇਟ 1997 ਤੋਂ ਸੰਸਦ ਦੀ ਲਿਬਰਲ ਮੈਂਬਰ ਹੈ ਅਤੇ 2015 ਤੋਂ ਜਸਟਿਨ ਟਰੂਡੋ ਦੀ ਸਰਕਾਰ ਦੀ ਨਿਰੰਤਰ ਮੈਂਬਰ ਰਹੀ ਹੈ।
ਟੋਰਾਂਟੋ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ, 72 ਸਾਲਾ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਕੀ ਉਹ ਇਸ ਦੌਰਾਨ ਸਰਕਾਰ 'ਚ ਰਹਿਣਗੇ ਜਾਂ ਨਹੀਂ ਬਸ ਉਨ੍ਹਾਂ ਇਹ ਦੱਸਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੋ ਵੀ ਉਨ੍ਹਾਂ ਤੋਂ ਕਰਵਾਉਣਾ ਚਾਹੁੰਦੇ ਹਨ, ਉਹ ਕਰਨ ਲਈ ਉਹ ਤਿਆਰ ਹੈ।
ਇਹ ਵੀ ਪੜ੍ਹੋ: Sri Kartarpur Sahib corridor: ਅੱਜ ਤੋਂ ਮੁੜ ਸ਼ੁਰੂ ਹੋਵੇਗੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ
ਇਹ ਵੀ ਪੜ੍ਹੋ: कहानी अभी बाक़ी है…