Centre blocks Mobile Messenger Apps: ਕੇਂਦਰ ਸਰਕਾਰ ਨੇ 14 ਮੋਬਾਈਲ ਐਪਸ ਨੂੰ ਕੀਤਾ ਬਲਾਕ! ਜਾਣੋ ਕਿਉਂ
Centre blocks Mobile Messenger Apps: ਇਹ ਐਪ ਕਥਿਤ ਤੌਰ `ਤੇ ਜੰਮੂ-ਕਸ਼ਮੀਰ ਦੇ ਅੱਤਵਾਦੀ ਸਮੂਹਾਂ ਦੁਆਰਾ ਵਰਤੀ ਜਾ ਰਹੀ ਸੀ। ਇਸ ਦੇ ਜ਼ਰੀਏ ਅੱਤਵਾਦੀ ਸਮੂਹ ਆਪਣੇ ਸਮਰਥਕਾਂ ਅਤੇ ਜ਼ਮੀਨੀ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਸਨ।
Centre blocks Mobile Messenger Apps: ਅੱਤਵਾਦੀ ਗਤੀਵਿਧੀਆਂ 'ਤੇ ਵੱਡੀ ਕਾਰਵਾਈ ਕਰਦੇ ਹੋਏ ਕੇਂਦਰ ਸਰਕਾਰ ਨੇ 14 ਮੋਬਾਈਲ ਮੈਸੇਜਿੰਗ ਐਪਲੀਕੇਸ਼ਨਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਐਪ ਕਥਿਤ ਤੌਰ 'ਤੇ ਜੰਮੂ-ਕਸ਼ਮੀਰ ਦੇ ਅੱਤਵਾਦੀ ਸਮੂਹਾਂ ਦੁਆਰਾ ਵਰਤੀ ਜਾ ਰਹੀ ਸੀ। ਇਸ ਦੇ ਜ਼ਰੀਏ ਅੱਤਵਾਦੀ ਸਮੂਹ ਆਪਣੇ ਸਮਰਥਕਾਂ ਅਤੇ ਜ਼ਮੀਨੀ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਸਨ। ਇੰਨਾ ਹੀ ਨਹੀਂ ਇਨ੍ਹਾਂ ਨੂੰ ਪਾਕਿਸਤਾਨ ਤੋਂ ਹਦਾਇਤਾਂ ਲੈਣ ਲਈ ਵੀ ਵਰਤਿਆ ਜਾ ਰਿਹਾ ਸੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਖਬਰਾਂ ਮੁਤਾਬਕ ਰੱਖਿਆ ਬਲਾਂ, ਸੁਰੱਖਿਆ, ਖੁਫੀਆ ਅਤੇ ਜਾਂਚ ਏਜੰਸੀਆਂ ਦੀ ਸਿਫਾਰਿਸ਼ ਤੋਂ ਬਾਅਦ ਕੇਂਦਰ ਸਰਕਾਰ ਨੇ ਇਹ ਸਖਤ ਕਦਮ ਚੁੱਕਿਆ ਹੈ। ਕਈ ਖੁਫੀਆ ਏਜੰਸੀਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੱਤਵਾਦੀ ਕਸ਼ਮੀਰ ਵਿਚ ਆਪਣੇ ਸਮਰਥਕਾਂ ਅਤੇ ਜ਼ਮੀਨੀ ਕਰਮਚਾਰੀਆਂ (ਓਜੀਡਬਲਯੂ) ਨਾਲ ਗੱਲਬਾਤ ਕਰਨ ਲਈ ਐਪਸ ਦੀ ਵਰਤੋਂ ਕਰ ਰਹੇ ਸਨ। ਸਰਕਾਰ ਨੇ ਪਾਇਆ ਕਿ ਇਨ੍ਹਾਂ ਐਪਸ ਦੇ ਭਾਰਤ ਵਿੱਚ ਪ੍ਰਤੀਨਿਧੀ ਨਹੀਂ ਹਨ ਅਤੇ ਭਾਰਤੀ ਕਾਨੂੰਨਾਂ ਦੇ ਅਨੁਸਾਰ, ਜਾਣਕਾਰੀ ਲੈਣ ਲਈ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਜਾ ਸਕਦਾ ਹੈ। ਏਜੰਸੀਆਂ ਨੇ ਕਈ ਵਾਰ ਪ੍ਰਬੰਧਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ।
ਇਹ ਵੀ ਪੜ੍ਹੋ: Punjab News: ਬਾਜ਼ ਨਹੀਂ ਆ ਰਿਹਾ ਪਾਕਿਸਤਾਨ! BSF ਨੂੰ ਮਿਲਿਆ ਡਰੋਨ ਤੇ ਢਾਈ ਕਿੱਲੋ ਹੈਰੋਇਨ ਵਾਲਾ ਬੈਗ
ਸੂਤਰਾਂ ਦੇ ਅਨੁਸਾਰ, ਇਹਨਾਂ ਵਿੱਚੋਂ ਜ਼ਿਆਦਾਤਰ ਮੋਬਾਈਲ ਐਪਲੀਕੇਸ਼ਨਾਂ ਖਾਸ ਤੌਰ 'ਤੇ ਉਪਭੋਗਤਾਵਾਂ ਦੀ ਬੇਨਾਮੀ ਨੂੰ ਬਣਾਈ ਰੱਖਣ ਲਈ ਤਿਆਰ ਕੀਤੀਆਂ ਗਈਆਂ ਹਨ, ਨਾਲ ਹੀ ਉਹਨਾਂ ਦੇ ਇਨਬਿਲਟ ਫੀਚਰਸ ਜੋ ਉਹਨਾਂ ਨਾਲ ਜੁੜੀਆਂ ਇਕਾਈਆਂ ਦਾ ਪਤਾ ਲਗਾਉਣਾ ਮੁਸ਼ਕਲ ਬਣਾਉਂਦੇ ਹਨ।
ਇਹ ਹਨ ਪਾਬੰਦੀਸ਼ੁਦਾ ਐਪ
ਕੇਂਦਰ ਸਰਕਾਰ ਨੇ 14 ਮੋਬਾਈਲ ਮੈਸੇਜਿੰਗ ਐਪਲੀਕੇਸ਼ਨਾਂ Crypviser, Enigma, Safeswiss, Wickrme, Mediafire, Briar, BChat, Nandbox, Conion, IMO, Element, Second Line, Zangi , Threema 'ਤੇ ਪਾਬੰਦੀ ਲੱਗਾ ਦਿੱਤੀ ਹੈ।
ਸੁਰੱਖਿਆ ਅਤੇ ਖੁਫੀਆ ਏਜੰਸੀਆਂ ਦੀ ਸਿਫਾਰਿਸ਼ ਤੋਂ ਬਾਅਦ ਕੇਂਦਰ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਇੱਕ ਅਧਿਕਾਰੀ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ "ਏਜੰਸੀਆਂ ਓਵਰਗ੍ਰਾਉਂਡ ਵਰਕਰਾਂ (ਓ.ਜੀ.ਡਬਲਿਊ.) ਅਤੇ ਅੱਤਵਾਦੀਆਂ ਦੁਆਰਾ ਇੱਕ ਦੂਜੇ ਨਾਲ ਸੰਚਾਰ ਕਰਨ ਲਈ ਵਰਤੇ ਜਾਂਦੇ ਚੈਨਲਾਂ ਨੂੰ ਟਰੈਕ ਕਰ ਰਹੀਆਂ ਹਨ। ਇੱਕ ਸੰਚਾਰ ਨੂੰ ਟਰੈਕ ਕਰਦੇ ਹੋਏ, ਏਜੰਸੀਆਂ ਨੇ ਪਾਇਆ ਕਿ ਕੁਝ ਮੋਬਾਈਲ ਐਪਲੀਕੇਸ਼ਨ ਭਾਰਤ ਵਿੱਚ ਪ੍ਰਤੀਨਿਧ ਨਹੀਂ ਹਨ ਅਤੇ ਗਤੀਵਿਧੀਆਂ ਨੂੰ ਟਰੈਕ ਕਰਨਾ ਮੁਸ਼ਕਲ ਹੈ।"