ਲਦਾਖ਼ : ਚੀਨੀ ਫ਼ੌਜ ਨੇ ਇੱਕ ਵਾਰ ਮੁੜ ਤੋਂ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਭਾਰਤੀ ਫ਼ੌਜ ਵੱਲੋਂ ਤਗੜਾ ਜਵਾਬ ਮਿਲਿਆ ਹੈ,ਵਾਰ-ਵਾਰ ਚੀਨ ਅਜਿਹੀ ਕੋਸ਼ਿਸ਼ ਕਰ ਰਿਹਾ ਹੈ,ਰਿਪੋਰਟ ਮੁਤਾਬਿਕ ਚੀਨੀ ਫ਼ੌਜੀਆਂ ਨੇ ਲਾਈਨ ਆਫ਼ ਕੰਟਰੋਲ ਤੋਂ ਇੱਕ ਵਾਰ ਮੁੜ ਤੋਂ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਹੈ,ਚੀਨੀ ਫ਼ੌਜ ਨੇ ਲਦਾਖ਼ ਦੇ ਇਤਰ, ਸਿਕਿਮ ਤੋਂ ਵੜਨ ਦੀ ਕੋਸ਼ਿਸ਼ ਕੀਤੀ ਜਿਸ ਦਾ ਭਾਰਤੀ ਫ਼ੌਜ ਵੱਲੋਂ 
ਮੂੰਹ ਤੋੜ ਜਵਾਬ ਦਿੱਤਾ ਗਿਆ ਹੈ


COMMERCIAL BREAK
SCROLL TO CONTINUE READING

19 ਜਨਵਰੀ ਦੀ ਸ਼ਾਮ ਨੂੰ ਪੀਪੁਲਸ ਲਿਬਰੇਸ਼ਨ ਆਰਮੀ ਦੇ 18-20 ਜਵਾਨਾਂ ਨੇ ਨਾਕੂ ਲਾਅ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਇਸ ਦੇ ਬਾਅਦ ਜਦੋਂ ਭਾਰਤੀ ਫ਼ੌਜ ਦੇ ਜਵਾਨਾਂ ਨੇ ਚੀਨੀ ਫ਼ੌਜੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤਾ ਤਾਂ ਦੋਵਾਂ ਮੁਲਕਾਂ ਦੀ ਫ਼ੌਜ ਵਿੱਚ ਝੜਪ ਹੋਈ, ਹਾਲਾਂਕਿ ਇਸ ਦੌਰਾਨ ਹਥਿਆਰਾਂ ਦੀ ਵਰਤੋਂ ਨਹੀਂ ਹੋਈ ਹੈ,ਪਰ ਚੀਨੀ ਫ਼ੌਜ ਵੱਲੋਂ ਤਿੱਖ਼ੇ ਪੱਥਰਾਂ ਨਾਲ ਹਮਲਾ ਕੀਤਾ ਗਿਆ ਹੈ


24 ਜਨਵਰੀ ਨੂੰ ਲਾਈਨ ਆਫ਼ ਕੰਟਰੋਲ 'ਤੇ ਭਾਰਤ ਅਤੇ ਚੀਨ ਦੇ ਵਿੱਚ 9ਵੇਂ ਦੌਰ ਦੀ ਕਾਰਪਸ ਕਮਾਂਡਰ ਮੀਟਿੰਗ ਹੋਈ ਜਿਸ ਵਿੱਚ ਭਾਰਤ ਨੇ ਚੀਨ ਨੂੰ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਸੀ ਕਿ ਚੀਨੀ ਫ਼ੌਜ ਨੂੰ ਟਕਰਾਅ ਵਾਲੀ ਥਾਂ ਤੋਂ ਪਿੱਛੇ ਹਟਣਾ ਹੋਵੇਗਾ 


ਭਾਰਤ ਅਤੇ ਚੀਨ ਦੇ ਵਿੱਚ ਲਾਈਨ ਆਫ਼ ਕੰਟਰੋਲ ਦਾ ਵਿਵਾਦ 8 ਮਹੀਨਿਆਂ ਤੋਂ ਚੱਲ ਰਿਹਾ ਹੈ,ਜਦੋਂ ਚੀਨ ਨੇ ਲਦਾਖ਼ ਦੇ ਅਕਸਾਈ ਚਿਨ ਦੀ ਗਲਵਾਨ ਘਾਟੀ ਤੋਂ ਭਾਰਤ ਵੱਲੋਂ ਸੜਕ ਬਣਾਉਣ 'ਤੇ ਇਤਰਾਜ਼ ਜਤਾਇਆ ਸੀ,5 ਮਈ ਨੂੰ ਭਾਰਤੀ ਫ਼ੌਜ ਅਤੇ ਚੀਨੀ ਫ਼ੌਜੀਆਂ ਦੇ ਵਿੱਚ ਹਿੰਸਕ ਝੱੜਪ ਹੋਣ ਦੇ ਬਾਅਦ ਦੋਵਾਂ ਦੇ ਵਿੱਚ ਤਣਾਅ ਹੋ ਗਿਆ ਸੀ