Firing on Donald Trump:  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਇਕ ਰੈਲੀ ਦੌਰਾਨ ਜਾਨਲੇਵਾ ਹਮਲਾ ਹੋਇਆ ਹੈ ਅਤੇ ਉਹ ਜ਼ਖਮੀ ਹੋ ਗਏ ਹਨ। ਟਰੰਪ 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਪੈਨਸਿਲਵੇਨੀਆ 'ਚ ਰੈਲੀ ਕਰ ਰਹੇ ਸਨ। ਇਸ ਦੌਰਾਨ ਇੱਕ ਤੋਂ ਬਾਅਦ ਇੱਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਗੋਲੀਬਾਰੀ ਤੋਂ ਬਾਅਦ, ਸੀਕ੍ਰੇਟ ਸਰਵਿਸ ਏਜੰਟਾਂ ਨੇ ਸਾਬਕਾ ਰਾਸ਼ਟਰਪਤੀ ਨੂੰ ਰੈਲੀ ਸਟੇਜ ਤੋਂ ਤੁਰੰਤ ਬਾਹਰ ਕੱਢਿਆ। 


COMMERCIAL BREAK
SCROLL TO CONTINUE READING

ਹਮਲੇ ਤੋਂ ਬਾਅਦ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਟਰੰਪ ਨੂੰ ਆਪਣੇ ਸੱਜੇ ਕੰਨ 'ਤੇ ਹੱਥ ਰੱਖਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਕੰਨ 'ਤੇ ਖੂਨ ਨਜ਼ਰ ਆ ਰਿਹਾ ਹੈ। ਹਾਲਾਂਕਿ ਡੋਨਾਲਡ ਟਰੰਪ ਸੁਰੱਖਿਅਤ ਹਨ ਅਤੇ ਸ਼ੂਟਰ ਮਾਰਿਆ ਗਿਆ ਹੈ। ਹਮਲੇ ਵਿੱਚ ਇੱਕ ਨਾਗਰਿਕ ਦੀ ਮੌਤ ਹੋ ਗਈ ਹੈ।


ਇਹ ਵੀ ਪੜ੍ਹੋ: Mohali News: ਪੀਸੀਆਰ ਮੁਲਾਜ਼ਮ ਤੇ ਡੀਜੀਪੀ ਆਫਿਸ ਵਿੱਚ ਤਾਇਨਾਤ ਥਾਣੇਦਾਰ ਸਸਪੈਂਡ
 


ਹਾਦਸੇ ਬਾਰੇ ਟਰੰਪ ਨੇ ਖੁਦ ਕਿਹਾ ਕਿ ਉਨ੍ਹਾਂ ਦੇ ਸੱਜੇ ਕੰਨ ਦੇ ਉਪਰਲੇ ਹਿੱਸੇ ਵਿੱਚ ਗੋਲੀ ਲੱਗੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਕਿ ਮੈਨੂੰ ਕੰਨ ਦੇ ਨੇੜੇ ਇਕ ਸਨਸਨੀ ਮਹਿਸੂਸ ਹੋਈ, ਜਿਸ ਨਾਲ ਮੈਨੂੰ ਤੁਰੰਤ ਅਹਿਸਾਸ ਹੋਇਆ ਕਿ ਕੁਝ ਗਲਤ ਹੈ। ਬਹੁਤ ਸਾਰਾ ਖੂਨ ਵਹਿ ਰਿਹਾ ਸੀ, ਇਸ ਲਈ ਮੈਨੂੰ ਫਿਰ ਅਹਿਸਾਸ ਹੋਇਆ ਕਿ ਕੀ ਹੋ ਰਿਹਾ ਸੀ।


ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਅਤੇ ਅਮਰੀਕੀ ਸੀਕਰੇਟ ਸਰਵਿਸ ਦਾ ਬਿਆਨ ਸਾਹਮਣੇ ਆਇਆ ਹੈ। ਡੋਨਾਲਡ ਟਰੰਪ 'ਤੇ ਹਮਲਾ ਹੋਣ ਸਮੇਂ ਜੋ ਬਿਡੇਨ ਡੇਲਾਵੇਅਰ 'ਚ ਸਨ ਅਤੇ ਚਰਚ ਛੱਡਣ ਤੋਂ ਬਾਅਦ ਉਨ੍ਹਾਂ ਮੀਡੀਆ ਨਾਲ ਗੱਲਬਾਤ ਕੀਤੀ। ਹਮਲੇ ਦੀ ਨਿੰਦਾ ਕਰਦਿਆਂ ਬਿਡੇਨ ਨੇ ਕਿਹਾ ਕਿ ਅਮਰੀਕਾ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਹੈ। ਇਸ ਹਮਲੇ ਦੀ ਇਕਜੁੱਟ ਹੋ ਕੇ ਨਿਖੇਧੀ ਕਰਨੀ ਚਾਹੀਦੀ ਹੈ। ਜੋ ਬਿਡੇਨ ਨੇ ਕਿਹਾ, 'ਡੋਨਾਲਡ ਟਰੰਪ ਦੀ ਰੈਲੀ ਦੌਰਾਨ ਪੈਨਸਿਲਵੇਨੀਆ 'ਚ ਹੋਈ ਗੋਲੀਬਾਰੀ ਦੀ ਜਾਣਕਾਰੀ ਮਿਲੀ ਹੈ। ਅਮਰੀਕਾ ਵਿੱਚ ਇਸ ਤਰ੍ਹਾਂ ਦੀ ਹਿੰਸਾ ਲਈ ਕੋਈ ਥਾਂ ਨਹੀਂ ਹੈ। ਸਾਨੂੰ ਇੱਕ ਕੌਮ ਵਜੋਂ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ। ਮੈਨੂੰ ਇਹ ਸੁਣ ਕੇ ਖੁਸ਼ੀ ਹੋਈ ਕਿ ਟਰੰਪ ਸੁਰੱਖਿਅਤ ਅਤੇ ਚੰਗੀ ਸਿਹਤ ਵਿੱਚ ਹਨ।