Pervez Musharraf Death: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਦੇਹਾਂਤ ਹੋ ਗਿਆ ਹੈ। ਇਹ ਖਬਰ ਪਾਕਿਸਤਾਨੀ ਮੀਡੀਆ ਦੇ ਹਵਾਲੇ ਨਾਲ ਸਾਹਮਣੇ ਆਈ ਹੈ। ਮੁਸ਼ੱਰਫ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਦੁਬਈ ਦੇ (Pervez Musharraf Death)ਇੱਕ ਹਸਪਤਾਲ ਵਿੱਚ ਇਲਾਜ ਚੱਲ ਰਹੇ ਸਨ। ਉਨ੍ਹਾਂ ਨੇ 79 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਮੁਸ਼ੱਰਫ ਐਮੀਲੋਇਡੋਸਿਸ ਦੀ ਬਿਮਾਰੀ ਤੋਂ ਪੀੜਤ ਸਨ।


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਫੌਜ (Pervez Musharraf Death) ਮੁਖੀ ਪਰਵੇਜ਼ ਮੁਸ਼ੱਰਫ ਦਾ ਜਨਮ 11 ਅਗਸਤ 1943 ਨੂੰ ਦਿੱਲੀ ਦੇ ਦਰਿਆਗੰਜ ਇਲਾਕੇ ਵਿੱਚ ਹੋਇਆ ਸੀ। 1947 ਵਿਚ ਭਾਰਤ ਦੀ ਵੰਡ ਤੋਂ ਕੁਝ ਦਿਨ ਪਹਿਲਾਂ, ਉਨ੍ਹਾਂ ਦੇ ਪੂਰੇ ਪਰਿਵਾਰ ਨੇ ਪਾਕਿਸਤਾਨ ਜਾਣ ਦਾ ਫੈਸਲਾ ਕੀਤਾ। ਉਸਦੇ ਪਿਤਾ ਪਾਕਿਸਤਾਨ ਸਰਕਾਰ ਵਿੱਚ ਕੰਮ ਕਰਦੇ ਸਨ।


ਇਹ ਵੀ ਪੜ੍ਹੋ: ਫੁੱਟਬਾਲ ਮੁਕਾਬਲੇ ਤੋਂ ਪਹਿਲਾਂ ਧਮਕੀ, ਕਾਰਤੂਸ ਕੰਧ 'ਤੇ ਟੰਗ ਲਿਖਿਆ ਇਹ...

ਉਸ ਦਾ ਦੁਬਈ ਦੇ ਇੱਕ ਹਸਪਤਾਲ ਵਿੱਚ ਇਲਾਜ (Pervez Musharraf Death) ਚੱਲ ਰਿਹਾ ਸੀ। ਪਰਵੇਜ਼ ਮੁਸ਼ੱਰਫ 20 ਜੂਨ 2001 ਤੋਂ 18 ਅਗਸਤ 2008 ਤੱਕ ਪਾਕਿਸਤਾਨ ਦੇ ਰਾਸ਼ਟਰਪਤੀ ਰਹੇ। ਮਈ 2016 ਵਿੱਚ, ਦੇਸ਼ਧ੍ਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪਰਵੇਜ਼ ਮੁਸ਼ੱਰਫ਼ ਨੂੰ ਪਾਕਿਸਤਾਨ ਦੀ ਇੱਕ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਉਹ ਦੁਬਈ ਚਲੇ ਗਏ ਸਨ।


ਕਾਲਜ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ, 21 ਸਾਲ (Pervez Musharraf Death)ਦੀ ਉਮਰ ਵਿੱਚ, ਪਰਵੇਜ਼ ਮੁਸ਼ੱਰਫ ਪਾਕਿਸਤਾਨੀ ਫੌਜ ਵਿੱਚ ਇੱਕ ਜੂਨੀਅਰ ਅਫਸਰ ਵਜੋਂ ਸ਼ਾਮਲ ਹੋ ਗਏ। ਉਹ 1965 ਦੀ ਜੰਗ ਵਿੱਚ ਭਾਰਤ ਵਿਰੁੱਧ ਲੜਿਆ ਸੀ। ਪਾਕਿਸਤਾਨ ਇਹ ਜੰਗ ਹਾਰ ਗਿਆ। ਇਸ ਦੇ ਬਾਵਜੂਦ ਮੁਸ਼ੱਰਫ਼ ਨੂੰ ਬਹਾਦਰੀ ਨਾਲ ਲੜਨ ਲਈ ਪਾਕਿਸਤਾਨ ਸਰਕਾਰ ਵੱਲੋਂ ਮੈਡਲ ਦਿੱਤਾ ਗਿਆ।


ਮੁਸ਼ੱਰਫ਼ ਨੇ 1971 ਦੀ ਜੰਗ ਵਿੱਚ ਵੀ ਅਹਿਮ ਭੂਮਿਕਾ (Pervez Musharraf Death) ਨਿਭਾਈ ਸੀ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਉਸ ਨੂੰ ਕਈ ਵਾਰ ਤਰੱਕੀ ਦਿੱਤੀ। ਪਰਵੇਜ਼ ਮੁਸ਼ੱਰਫ਼ 1998 ਵਿੱਚ ਜਨਰਲ ਬਣੇ ਸਨ। ਉਸ ਨੇ ਭਾਰਤ ਵਿਰੁੱਧ ਕਾਰਗਿਲ ਦੀ ਸਾਜ਼ਿਸ਼ ਰਚੀ ਸੀ ਪਰ ਬੁਰੀ ਤਰ੍ਹਾਂ ਅਸਫਲ ਰਹੇ।