Israel Palestine War News: ਅੱਤਵਾਦੀ ਸੰਗਠਨ ਹਮਾਸ ਨੇ ਪਹਿਲਾਂ ਇਜ਼ਰਾਈਲ 'ਤੇ ਹਜ਼ਾਰਾਂ ਰਾਕੇਟ ਦਾਗੇ, ਫਿਰ ਅੱਤਵਾਦੀਆਂ ਨੇ ਇਜ਼ਰਾਈਲ ਦੀ ਸਰਹੱਦ 'ਚ ਦਾਖਲ ਹੋ ਕੇ ਦਹਿਸ਼ਤ ਪੈਦਾ ਕਰ ਦਿੱਤੀ। ਇਸ ਦੌਰਾਨ ਹਮਾਸ ਦੇ ਅੱਤਵਾਦੀਆਂ ਨੇ ਲੋਕਾਂ 'ਤੇ ਸ਼ਰੇਆਮ ਗੋਲੀਆਂ ਚਲਾਈਆਂ ਅਤੇ ਔਰਤਾਂ ਨੂੰ ਅਗਵਾ ਕਰ ਲਿਆ।


COMMERCIAL BREAK
SCROLL TO CONTINUE READING

ਇਨ੍ਹਾਂ ਘਟਨਾਵਾਂ ਦੀਆਂ ਕੁਝ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਖੌਫਨਾਕ ਦ੍ਰਿਸ਼ਾਂ ਨੂੰ ਦੇਖ ਕੇ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਸਕਦੇ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਹਮਾਸ ਦੇ ਲੜਾਕੇ ਇੱਕ 25 ਸਾਲਾ ਲੜਕੀ ਨੂੰ ਅਗਵਾ ਕਰਦੇ ਨਜ਼ਰ ਆ ਰਹੇ ਹਨ।


ਹਮਾਸ ਦੇ ਲੜਾਕਿਆਂ ਵੱਲੋਂ ਵਨ ਪੀਸ ਮਿਊਜ਼ਿਕ ਫੈਸਟੀਵਲ ਤੋਂ 25 ਸਾਲਾ ਲੜਕੀ ਨੂੰ ਅਗਵਾ ਕਰਨ ਦਾ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਰੌਂਗਟੇ ਖੜ੍ਹੇ ਕਰਨ ਵਾਲੀ ਇਸ ਵੀਡੀਓ 'ਚ 25 ਸਾਲਾ ਲੜਕੀ ਨੋਆ ਅਰਗਮਨੀ ਨੂੰ ਮੋਟਰਸਾਈਕਲ ਦੇ ਪਿਛਲੇ ਪਾਸੇ ਬੈਠਾ ਇੱਕ ਲੜਾਕੂ ਵਿਅਕਤੀ ਧੱਕੇ ਨਾਲ ਲੈ ਜਾਂਦਾ ਨਜ਼ਰ ਆ ਰਿਹਾ ਹੈ ਅਤੇ ਇਸ ਦੌਰਾਨ ਲੜਕੀ ਆਪਣੀ ਜਾਨ ਲਈ ਮਿੰਨਤਾਂ ਕਰਦੀ ਨਜ਼ਰ ਆ ਰਹੀ ਹੈ।


ਵੀਡੀਓ ਵਿੱਚ ਅਰਗਾਮਣੀ ਨਾਲ ਬੰਦੂਕਧਾਰੀਆਂ ਵੱਲੋਂ ਧੱਕਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਜਦੋਂ ਉਹ ਚੀਕ ਰਹੀ ਹੈ, "ਮੈਨੂੰ ਨਾ ਮਾਰੋ! ਨਹੀਂ, ਨਹੀਂ, ਨਹੀਂ।" ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਉਸ ਦੇ ਬੁਆਏਫਰੈਂਡ ਅਵੀ ਨਾਥਨ ਨੂੰ ਵੀ ਹਮਾਸ ਗਰੁੱਪ ਵੱਲੋਂ ਦੁਰਵਿਵਹਾਰ ਕਰਦੇ ਦੇਖਿਆ ਗਿਆ ਹੈ। ਉਸ ਦਾ ਬੁਆਏਫ੍ਰੈਂਡ ਵੀ ਲਾਪਤਾ ਦੱਸਿਆ ਜਾ ਰਿਹਾ ਹੈ। ਇਹ ਜੋੜਾ ਇੱਕ ਸੰਗੀਤ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਇਜ਼ਰਾਈਲ ਦੇ ਦੱਖਣੀ ਖੇਤਰ ਵਿੱਚ ਗਿਆ ਸੀ।


ਇਹ ਵੀ ਪੜ੍ਹੋ : Israel-Palestine War: ਹਮਾਸ ਹਮਲੇ ਚ 300 ਦੇ ਕਰੀਬ ਇਜ਼ਰਾਈਲੀਆਂ ਦੀ ਮੌਤ, 1600 ਤੋਂ ਵੱਧ ਜ਼ਖਮੀ


ਨਾਥਨ ਦੇ ਭਰਾ ਮੋਸ਼ੇ ਓਰ ਨੇ ਉਸ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਅਤੇ ਐਮਰਜੈਂਸੀ ਟੀਮਾਂ ਨੇ ਬਾਅਦ ਵਿੱਚ ਪਰਿਵਾਰ ਨੂੰ ਉਸਦੇ ਅਤੇ ਅਰਗਾਮਨੀ ਦੇ ਅਗਵਾ ਦੀ ਵੀਡੀਓ ਬਾਰੇ ਸੂਚਿਤ ਕੀਤਾ। ਇਜ਼ਰਾਈਲ ਨੈਸ਼ਨਲ ਨਿਊਜ਼ ਨੇ ਰਿਪੋਰਟ ਦਿੱਤੀ, "ਅਸੀਂ ਚਿੰਤਤ ਸੀ ਅਤੇ ਅਸੀਂ ਕਾਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦਾ ਫੋਨ ਨਹੀਂ ਚੱਲ ਰਿਹਾ ਸੀ।


 



ਇਹ ਵੀ ਪੜ੍ਹੋ : ludhiana news: ਲੁਧਿਆਣਾ ਦੇ ਲਾਡੋਵਾਲ ਨੇੜੇ ਇੱਕ ਨਿੱਜੀ ਬੱਸ ਨੂੰ ਲੱਗੀ ਭਿਆਨਕ ਅੱਗ