Israel Palestine War News: ਹਮਾਸ ਦੇ ਅੱਤਵਾਦੀਆਂ ਨੇ ਸ਼ਨਿੱਚਰਵਾਰ ਤੜਕੇ ਇਜ਼ਰਾਈਲ 'ਤੇ ਵੱਡੀ ਗਿਣਤੀ 'ਚ ਰਾਕੇਟਾਂ ਨਾਲ ਹਮਲਾ ਕਰ ਦਿੱਤਾ ਸੀ। ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਗਾਜ਼ਾ ਪੱਟੀ 'ਤੇ ਹਵਾਈ ਸੈਨਾ ਵੱਲੋਂ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਹਮਲਿਆਂ ਵਿੱਚ ਹੁਣ ਤੱਕ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 3000 ਤੋਂ ਵੱਧ ਲੋਕ ਜ਼ਖਮੀ ਹੋਏ ਹਨ।


COMMERCIAL BREAK
SCROLL TO CONTINUE READING

ਦੱਸ ਦਈਏ ਕਿ ਹਮਾਸ ਦੇ ਲੜਾਕਿਆਂ ਨੇ ਇਜ਼ਰਾਇਲੀ ਸਰਹੱਦ 'ਚ ਘੁਸਪੈਠ ਕਰਕੇ ਹਮਲਾ ਕੀਤਾ। ਇਸ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਜੰਗ ਦਾ ਐਲਾਨ ਕਰ ਦਿੱਤਾ। ਨਾਲ ਹੀ ਕਿਹਾ ਕਿ ਦੁਸ਼ਮਣ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਇਜ਼ਰਾਈਲ ਨੇ ਫਲਸਤੀਨ ਵਿਰੁੱਧ ਆਪ੍ਰੇਸ਼ਨ ਆਇਰਨ ਤਲਵਾਰ ਸ਼ੁਰੂ ਕੀਤਾ ਹੈ।


ਨੇਤਨਯਾਹੂ ਨੇ ਆਪਣੇ ਟੈਲੀਵਿਜ਼ਨ ਸੰਬੋਧਨ 'ਚ ਕਿਹਾ ਕਿ ਹਮਾਸ ਨੂੰ ਅਜਿਹੀ ਕੀਮਤ ਚੁਕਾਉਣੀ ਪਵੇਗੀ ਕਿ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਇਜ਼ਰਾਈਲ ਦੀ ਸਰਕਾਰ ਨੇ ਐਤਵਾਰ ਨੂੰ ਅਧਿਕਾਰਕ ਤੌਰ ਉਤੇ ਜੰਗ ਦਾ ਐਲਾਨ ਕਰ ਦਿੱਤਾ ਹੈ। ਇਹ 50 ਸਾਲਾਂ ਦਰਮਿਆਨ ਪਹਿਲੀ ਵਾਰ ਹੋਇਆ ਜਦੋਂ ਇਜ਼ਰਾਇਲ ਸਰਕਾਰ ਨੇ ਜੰਗ ਦਾ ਐਲਾਨ ਕੀਤਾ ਹੋਵੇ। ਇਸ ਤੋਂ ਪਹਿਲਾਂ 1973 ਵਿੱਚ ਇਜ਼ਰਾਈਲ ਵੱਲੋਂ ਯੌਮ ਕਪੂਰ ਜੰਗ ਦਾ ਐਲਾਨ ਕੀਤਾ ਗਿਆ ਸੀ। ਸਰਕਾਰ ਨੇ ਫ਼ੌਜ ਨੂੰ ਹਾਲਾਤ ਨੂੰ ਕਾਬੂ ਹੇਠ ਕਰਨ ਲਈ ਕੋਈ ਵੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। 


ਲੇਬਨਾਨ ਦਾ ਹਿਜ਼ਬੁੱਲਾ ਇਜ਼ਰਾਈਲ-ਹਮਾਸ ਯੁੱਧ ਵਿੱਚ ਦਾਖਲ ਹੋ ਗਿਆ ਹੈ। ਐਤਵਾਰ ਸਵੇਰੇ ਹਿਜ਼ਬੁੱਲਾ ਨੇ ਦੱਖਣੀ ਲੇਬਨਾਨ ਖੇਤਰ ਤੋਂ ਇਜ਼ਰਾਈਲ 'ਤੇ ਮੋਰਟਾਰ ਅਤੇ ਗੋਲੇ ਦਾਗੇ। ਇਸ ਦੇ ਜਵਾਬ ਵਿੱਚ ਇਜ਼ਰਾਈਲ ਨੇ ਵੀ ਆਪਣੀਆਂ ਤੋਪਾਂ ਹਿਜ਼ਬੁੱਲਾ ਦੇ ਟਿਕਾਣਿਆਂ ਵੱਲ ਮੋੜ ਦਿੱਤੀਆਂ ਹਨ।


ਜਾਣਕਾਰੀ ਮੁਤਾਬਕ ਇਜ਼ਰਾਇਲੀ ਟੈਂਕ ਇਜ਼ਰਾਈਲ-ਲੇਬਨਾਨ ਸਰਹੱਦ ਵੱਲ ਵਧ ਰਹੇ ਹਨ, ਕਿਉਂਕਿ ਇਜ਼ਰਾਈਲ ਤੇ ਲੇਬਨਾਨ ਦੇ ਸ਼ਕਤੀਸ਼ਾਲੀ ਹਥਿਆਰਬੰਦ ਸਮੂਹ ਹਿਜ਼ਬੁੱਲਾ ਵਿਚਾਲੇ ਤਣਾਅ ਵਧ ਗਿਆ ਹੈ। ਦੋਵਾਂ ਪਾਸਿਆਂ ਤੋਂ ਤੋਪਖਾਨੇ ਤੇ ਰਾਕੇਟ ਦਾਗੇ ਜਾ ਰਹੇ ਹਨ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਨੇ ਲੇਬਨਾਨੀ ਸਰਹੱਦ 'ਤੇ ਹਿਜ਼ਬੁੱਲਾ ਚੌਕੀ 'ਤੇ ਹਮਲਾ ਕੀਤਾ ਸੀ।


ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸਨੇ ਲੇਬਨਾਨ ਦੇ ਉਸ ਹਿੱਸੇ ਵਿੱਚ ਤੋਪਖਾਨੇ ਦਾਗੇ ਹਨ ਜਿੱਥੇ ਅੱਜ ਸਵੇਰੇ ਸਰਹੱਦ ਪਾਰ ਤੋਂ ਗੋਲਾਬਾਰੀ ਕੀਤੀ ਗਈ ਸੀ। ਇਸ ਦੇ ਨਾਲ ਹੀ ਹਿਜ਼ਬੁੱਲਾ ਨੇ ਕਿਹਾ ਕਿ ਉਹ ਫਲਸਤੀਨ ਦੇ "ਵਿਰੋਧ" ਸਮੂਹਾਂ ਦੇ ਨੇਤਾਵਾਂ ਨਾਲ ਸਿੱਧੇ ਸੰਪਰਕ ਵਿੱਚ ਹੈ। ਉਹ ਇਜ਼ਰਾਈਲ 'ਤੇ ਫਲਸਤੀਨੀ ਹਮਲਿਆਂ ਦਾ ਸਮਰਥਨ ਕਰਦਾ ਹੈ।


ਹਮਾਸ ਦਾ ਇਹ ਹਮਲਾ ਇਜ਼ਰਾਈਲ ਲਈ ਸਪੱਸ਼ਟ ਅਤੇ ਸਖ਼ਤ ਸੰਦੇਸ਼ ਹੈ। ਹਿਜ਼ਬੁੱਲਾ ਨੇ ਅੱਜ ਸ਼ੇਬਾ ਫਾਰਮਸ ਵਿੱਚ ਸਥਿਤ ਇੱਕ ਇਜ਼ਰਾਈਲੀ ਫੌਜੀ ਚੌਕੀ ਨੂੰ ਨਿਸ਼ਾਨਾ ਬਣਾਇਆ। ਹਿਜ਼ਬੁੱਲਾ ਦੱਖਣੀ ਲੇਬਨਾਨ ਨੂੰ ਕੰਟਰੋਲ ਕਰਦਾ ਹੈ।


ਹਮਾਸ ਦੀ ਸਥਾਪਨਾ 1980 ਵਿੱਚ ਹੋਈ ਸੀ। ਇਹ ਇੱਕ ਫਲਸਤੀਨੀ ਕੱਟੜਪੰਥੀ ਸੰਗਠਨ ਅਤੇ ਇੱਕ ਸਿਆਸੀ ਪਾਰਟੀ ਹੈ। 1987 ਵਿੱਚ ਹਮਾਸ ਨੇ ਆਪਣੇ ਆਪ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਦੋਂ ਇਸਨੇ ਇਜ਼ਰਾਈਲ ਦੇ ਖਿਲਾਫ ਆਪਣਾ ਪਹਿਲਾ ਹਮਲਾ ਕੀਤਾ, ਫਲਸਤੀਨੀ ਲੋਕਾਂ ਦੀ ਆਵਾਜ਼ ਬੁਲੰਦ ਕੀਤੀ। ਹਮਾਸ ਦਾ ਅਰਬੀ ਵਿੱਚ ਅਰਥ ਹੈ "ਇਸਲਾਮਿਕ ਪ੍ਰਤੀਰੋਧ ਅੰਦੋਲਨ"।


ਇਹ ਵੀ ਪੜ੍ਹੋ : Israel-Palestine War: ਹਮਾਸ ਹਮਲੇ ਚ 300 ਦੇ ਕਰੀਬ ਇਜ਼ਰਾਈਲੀਆਂ ਦੀ ਮੌਤ, 1600 ਤੋਂ ਵੱਧ ਜ਼ਖਮੀ