Jalandhar News: ਏਜੰਟਾਂ ਦੇ ਧੋਖੇ ਕਾਰਨ ਰਸ਼ੀਆ `ਚ ਫਸੇ ਛੋਟਾ ਭਰਾ ਦੀ ਵਾਪਸੀ ਲਈ ਦਰ-ਦਰ ਭਟਕ ਰਿਹਾ ਵੱਡਾ ਭਰਾ
Jalandhar News: ਦਿਹਾਤੀ ਪੁਲਿਸ ਨੇ ਜੁਲਾਈ ਵਿੱਚ ਅੱਠ ਟਰੈਵਲ ਏਜੰਟਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ ਪਰ ਹੁਣ ਤੱਕ ਇਸ ਕੇਸ ਵਿੱਚ ਸਿਰਫ਼ ਇੱਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
Jalandhar News: ਰੂਸ 'ਚ ਫਸੇ 31 ਸਾਲਾ ਮਨਦੀਪ ਕੁਮਾਰ ਦੀ ਵਾਪਸੀ ਲਈ ਉਸ ਦਾ ਭਰਾ ਜਗਦੀਪ ਸਿੰਘ ਦਰ-ਦਰ ਭਟਕ ਰਿਹਾ ਹੈ । ਪਿਛਲੇ ਛੇ ਮਹੀਨਿਆਂ ਤੋਂ ਮਨਦੀਪ ਦਾ ਕੋਈ ਸੁਰਾਗ ਨਹੀਂ ਹੈ, ਜਦੋਂ ਕਿ ਭਾਰਤ ਵਿੱਚ ਜਗਦੀਪ ਆਪਣੇ ਭਰਾ ਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਉਹ ਪੁਲਿਸ ਦੇ ਸੰਪਰਕ ਵਿਚ ਹੈ ਅਤੇ ਉਨ੍ਹਾਂ 'ਟ੍ਰੈਵਲ ਏਜੰਟਾਂ' ਦੇ ਖਿਲਾਫ ਜਾਣਕਾਰੀ ਦੇ ਰਿਹਾ ਹੈ, ਜਿਨ੍ਹਾਂ ਨੇ ਕਥਿਤ ਤੌਰ 'ਤੇ ਉਸ ਦੇ ਭਰਾ ਨੂੰ ਰੂਸੀ ਫੌਜ ਵਿਚ ਭਰਤੀ ਕਰਵਾਉਣ ਲਈ ਧੋਖਾ ਦਿੱਤਾ ਸੀ। ਜਗਦੀਪ ਨੇ ਕਥਿਤ ਤੌਰ 'ਤੇ ਉਸ ਦੇ ਭਰਾ ਨੂੰ ਅਰਮੀਨੀਆ ਤੋਂ ਰੂਸ, ਫਿਨਲੈਂਡ ਅਤੇ ਜਰਮਨੀ ਰਾਹੀਂ ਇਟਲੀ ਭੇਜਣ ਦੇ ਨਾਂ 'ਤੇ 6 ਲੱਖ ਰੁਪਏ ਦੀ ਠੱਗੀ ਮਾਰੀ ਸੀ। ਦਿਹਾਤੀ ਪੁਲਿਸ ਨੇ ਜੁਲਾਈ ਵਿੱਚ ਅੱਠ ਟਰੈਵਲ ਏਜੰਟਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ ਪਰ ਹੁਣ ਤੱਕ ਇਸ ਕੇਸ ਵਿੱਚ ਸਿਰਫ਼ ਇੱਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮਨਦੀਪ ਕੁਮਾਰ ਦੇ ਭਰਾ ਨੇ ਦੱਸਿਆ ਕਿ ਉਸਨੇ ਆਪਣੇ ਭਰਾ ਨੂੰ ਬਚਾਉਣ ਦੇ ਲਈ ਲਗਾਤਾਰ ਵੱਖ ਵੱਖ ਥਾਣਿਆਂ ਦੇ ਵਿੱਚ ਦਰਖਾਸਤਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਉਸਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਵੀ ਕਈ ਈਮੇਲਾਂ ਕੀਤੀਆਂ ਹਨ। ਇਸ ਤੋਂ ਇਲਾਵਾ ਵੀ ਉਸਨੇ ਇੰਡੀਅਨ ਅੰਬੈਂਸੀ ਅਤੇ ਰਸ਼ੀਅਨ ਅੰਬੈਂਸੀ ਨੂੰ ਵੀ ਕਈ ਈਮੇਲਾਂ ਪਾਈਆਂ ਪਰ ਕਿਸੇ ਵੀ ਈਮੇਲ ਦਾ ਸਿੱਟਾ ਨਹੀਂ ਨਿਕਲਿਆ ਹਾਲਾਂਕਿ ਜਵਾਬ ਤਾਂ ਆਉਂਦਾ ਹੈ ਪਰ ਉਸਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਸਲਊਸ਼ਨ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ।
ਮਨਦੀਪ ਦੇ ਭਰਾ ਨੇ ਕਿਹਾ ਕਿ ਜਦੋਂ ਉਸਨੂੰ ਪਤਾ ਲੱਗਿਆ ਕਿ ਮੇਰਾ ਭਰਾ ਰਸ਼ੀਆ ਦੇ ਵਿੱਚ ਫਸ ਗਿਆ ਹੈ ਤਾਂ ਉਦੋਂ ਉਸਨੇ ਕਾਫੀ ਹੱਥ ਪੈਰ ਜੋੜੇ ਪਰ ਉਸਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਆਇਆ ਆਖਿਰਕਾਰ ਉਸਨੇ ਸੰਤ ਸੀਚੇਵਾਲ ਜੋ ਕਿ ਰਾਜਸਭਾ ਮੈਂਬਰ ਨੇ ਉਹਨਾਂ ਦੇ ਕੋਲ ਗਿਆ ਅਤੇ ਉਨ੍ਹਾਂ ਤੋਂ ਆਪਣੇ ਭਰਾ ਦੀ ਸਾਰੀ ਗੱਲ ਦੱਸੀ ਜਿਸ ਤੋਂ ਬਾਅਦ ਸਨ ਸੀਚੇਵਾਲ ਨੇ ਰਸ਼ੀਅਨ ਅੰਬੈਸੀ ਦੇ ਨਾਲ ਗੱਲਬਾਤ ਕੀਤੀ ਜਿਸ ਤੋਂ ਮਨਦੀਪ ਦੇ ਭਰਾ ਨੂੰ ਥੋੜੀ ਜਿਹੀ ਆਸ ਬੱਜੀ ਕਿ ਉਸਦਾ ਭਰਾ ਸ਼ਾਇਦ ਵਾਪਸ ਆ ਜਾ ਸਕਦਾ ਹੈ ਪਰ ਆਸ ਟੁੱਟ ਗਈ ਤੇ ਬੀਤੇ ਕਈ ਦਿਨਾਂ ਤੋਂ ਕਈ ਮਹੀਨਿਆਂ ਤੋਂ ਮਨਦੀਪ ਦਾ ਭਰਾ ਦਰ ਦਰ ਦੀ ਠੋਕਰਾ ਖਾ ਰਿਹਾ ਸੀ