Japan Earthquake: ਜਾਪਾਨ `ਚ 7.6 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ
Japan Earthquake: ਸੋਮਵਾਰ ਨੂੰ ਉੱਤਰੀ ਮੱਧ ਜਾਪਾਨ ਵਿੱਚ 7.6 ਦੀ ਤੀਬਰਤਾ ਵਾਲਾ ਭੂਚਾਲ ਆਇਆ ਹੈ। ਜੋ ਜਾਪਾਨੀ ਪੈਮਾਨੇ `ਤੇ ਸਭ ਤੋਂ ਸ਼ਕਤੀਸ਼ਾਲੀ ਤੀਬਰਤਾ ਵਾਲਾ ਭੂਚਾਲ ਦਰਜ ਕੀਤਾ ਗਿਆ ਹੈ।
Japan Earthquake: ਸੋਮਵਾਰ ਨੂੰ ਉੱਤਰੀ ਮੱਧ ਜਾਪਾਨ ਵਿੱਚ 7.6 ਦੀ ਤੀਬਰਤਾ ਵਾਲਾ ਭੂਚਾਲ ਆਇਆ ਹੈ। ਜੋ ਜਾਪਾਨੀ ਪੈਮਾਨੇ 'ਤੇ ਸਭ ਤੋਂ ਸ਼ਕਤੀਸ਼ਾਲੀ ਤੀਬਰਤਾ ਵਾਲਾ ਭੂਚਾਲ ਦਰਜ ਕੀਤਾ ਗਿਆ ਹੈ। ਜਿਸ ਨੇ ਦੇਸ਼ ਦੇ ਪੱਛਮੀ ਤੱਟ ਦੇ ਵਿਆਪਕ ਹਿੱਸੇ ਲਈ ਸੁਨਾਮੀ ਦੀ ਚੇਤਾਵਨੀ ਦਿੱਤੀ ਗਈ। NHK ਨੇ ਰਿਪੋਰਟ ਕੀਤੀ ਕਿ ਸੁਨਾਮੀ ਦੀ ਚੇਤਾਵਨੀ ਨੇ ਲੋਕਾਂ ਨੂੰ ਇਸ਼ੀਕਾਵਾ, ਨਿਗਾਟਾ, ਟੋਯਾਮਾ ਅਤੇ ਯਾਮਾਗਾਟਾ ਪ੍ਰੀਫੈਕਚਰ ਦੇ ਤੱਟਵਰਤੀ ਖੇਤਰਾਂ ਨੂੰ ਜਲਦੀ ਛੱਡਣ ਦੀ ਅਪੀਲ ਕੀਤੀ, ਇਸ਼ਿਕਾਵਾ ਵਿੱਚ ਨੋਟੋ ਪ੍ਰਾਇਦੀਪ ਲਈ 5 ਮੀਟਰ ਤੱਕ ਦੀਆਂ ਲਹਿਰਾਂ ਦੀ ਭਵਿੱਖਬਾਣੀ ਕੀਤੀ ਗਈ ਹੈ।
NHK ਨੇ ਰਿਪੋਰਟ ਦਿੱਤੀ ਹੈ ਕਿ 1 ਮੀਟਰ ਤੋਂ ਵੱਧ ਉੱਚੀਆਂ ਲਹਿਰਾਂ ਇਸ਼ੀਕਾਵਾ ਪ੍ਰੀਫੈਕਚਰ ਵਿੱਚ ਵਾਜਿਮਾ ਸਿਟੀ ਦੇ ਤੱਟ ਨਾਲ ਟਕਰਾ ਗਈਆਂ ਹਨ। ਇਸ ਦੇ ਨਾਲ ਹੀ ਰਾਸ਼ਟਰੀ ਪ੍ਰਸਾਰਕ NHK ਨੇ ਸ਼ਾਮ 4:10 ਵਜੇ (0710 GMT) ਦੇ ਆਸਪਾਸ ਇਸ਼ੀਕਾਵਾ ਪ੍ਰੀਫੈਕਚਰ ਦੇ ਨੋਟੋ ਖੇਤਰ ਵਿੱਚ ਭੂਚਾਲ ਆਉਣ ਤੋਂ ਬਾਅਦ ਕਿਹਾ, "ਸਾਰੇ ਨਿਵਾਸੀਆਂ ਨੂੰ ਤੁਰੰਤ ਤੱਟਵਰਤੀ ਖੇਤਰਾਂ ਨੂੰ ਖਾਲੀ ਕਰ ਉੱਚੀ ਜ਼ਮੀਨ 'ਤੇ ਜਾਣਾ ਚਾਹੀਦਾ ਹੈ।"
ਇਹ ਵੀ ਪੜ੍ਹੋ: Shri Anandpur Sahib: ਸ਼੍ਰੀ ਅਨੰਦਪੁਰ ਸਾਹਿਬ 'ਚ ਰੋਸ਼ਨੀਆਂ ਨਾਲ ਸਰਾਬੋਰ ਹੋਇਆ 81 ਫੁੱਟ ਉੱਚਾ ਖੰਡਾ
ਜਾਪਾਨ ਵਿੱਚ ਸੁਨਾਮੀ ਦੀਆਂ ਲਹਿਰਾਂ ਉੱਠਣੀਆਂ ਸ਼ੁਰੂ ਹੋ ਗਈਆ ਹਨ, ਨਵੇਂ ਸਾਲ ਦੇ ਦਿਨ ਆਏ ਭੂਚਾਲ ਦੇ ਝਟਕੇ ਟੋਕੀਓ ਅਤੇ ਕਾਂਟੋ ਖੇਤਰ ਵਿੱਚ ਮਹਿਸੂਸ ਕੀਤੇ ਗਏ। ਜਾਪਾਨ ਵਿੱਚ ਸਥਾਨਕ ਸਮੇਂ ਅਨੁਸਾਰ ਸ਼ਾਮ 4:21 ਵਜੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਇਸ ਤੋਂ ਬਾਅਦ ਸ਼ਾਮ 4:35 ਵਜੇ ਟੋਯਾਮਾ ਪ੍ਰੀਫੈਕਚਰ 'ਚ 80 ਸੈਂਟੀਮੀਟਰ ਉੱਚੀਆਂ ਲਹਿਰਾਂ ਤੱਟ ਨਾਲ ਟਕਰਾ ਗਈਆਂ ਅਤੇ ਫਿਰ ਸ਼ਾਮ 4:36 'ਤੇ ਇਹ ਲਹਿਰਾਂ ਨੀਗਾਟਾ ਪ੍ਰੀਫੈਕਚਰ 'ਚ ਪਹੁੰਚ ਗਈਆਂ। ਇਸ ਤੋਂ ਪਹਿਲਾਂ 28 ਦਸੰਬਰ ਨੂੰ ਜਾਪਾਨ ਵਿੱਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਜਾਪਾਨ ਦੇ ਕੁਰਿਲ ਦੀਪ ਸਮੂਹ ਵਿੱਚ ਆਏ ਭੂਚਾਲ ਦੀ ਤੀਬਰਤਾ 6.3 ਮਾਪੀ ਗਈ। ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ ਮੁਤਾਬਕ ਅੱਧੇ ਘੰਟੇ ਦੇ ਅੰਦਰ ਇੱਥੇ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ।
ਇਹ ਵੀ ਪੜ੍ਹੋ: Ropar News: ਸਮੂਹਿਕ ਜਬਰ ਜਨਾਹ ਪੀੜਤ ਲੜਕੀ ਨੇ ਕੀਤੀ ਖ਼ੁਦਕੁਸ਼ੀ, ਪੁਲਿਸ ਮੁਲਜ਼ਮਾਂ ਨੂੰ ਫੜ੍ਹਨ 'ਚ ਨਾਕਾਮ