Khalistan supporters attack Hindu Temple in Canada's Surrey News: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਉੱਥੇ ਦੇ ਸ਼੍ਰੀ ਮਾਤਾ ਭਾਮੇਸ਼ਵਰੀ ਦੁਰਗਾ ਸੋਸਾਇਟੀ ਮੰਦਿਰ ਦੀਆਂ ਬਾਹਰਲੀਆਂ ਕੰਧਾਂ 'ਤੇ ਸਪ੍ਰੇ ਪੇਂਟ ਕੀਤਾ ਗਿਆ, ਜਿਸ 'ਤੇ ਨਾਅਰੇ ਲਿਖੇ ਹੋਏ ਸਨ, "ਪੰਜਾਬ ਭਾਰਤ ਨਹੀਂ ਹੈ" ਅਤੇ "ਮੋਦੀ ਇੱਕ ਅੱਤਵਾਦੀ ਹੈ"।


COMMERCIAL BREAK
SCROLL TO CONTINUE READING

ਰਿਚਮੰਡ ਵਿੱਚ ਰੇਡੀਓ AM600 ਦੇ ਨਿਊਜ਼ ਡਾਇਰੈਕਟਰ ਸਮੀਰ ਕੌਸ਼ਲ ਨੇ ਐਕਸ (ਜੋ ਪਹਿਲਾਂ ਟਵਿੱਟਰ ਹੁੰਦਾ ਸੀ) 'ਤੇ ਲਿਖਿਆ, "ਇੱਕ ਹਿੰਦੂ ਮੰਦਿਰ ਸ਼੍ਰੀ ਮਾਤਾ ਭਾਮੇਸ਼ਵਰੀ ਦੁਰਗਾ ਦੇਵੀ ਸੋਸਾਇਟੀ ਨੂੰ ਕਾਲੇ ਸਪਰੇਅ ਪੇਂਟ ਨਾਲ ਪੇਂਟ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਕਾਇਰਾਨਾ ਹਮਲੇ ਭਾਈਚਾਰੇ ਵਿੱਚ ਦਹਿਸ਼ਤ ਪੈਦਾ ਕਰਨ ਲਈ ਵੱਧ ਰਹੇ ਹਨ।"  


ਕੌਸ਼ਲ ਨੇ ਅੱਗੇ ਦੱਸਿਆ ਕਿ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਦੀ ਸਰੀ ਡਿਟੈਚਮੈਂਟ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 10 ਸਤੰਬਰ ਨੂੰ ਖਾਲਿਸਤਾਨ ਰੈਫਰੈਂਡਮ ਸਮਾਗਮ ਹੋਣਾ ਹੈ ਅਤੇ ਇਸ ਤੋਂ ਕੁਝ ਦਿਨ ਪਹਿਲਾਂ ਹੀ ਅਜਿਹੀ ਘਟਨਾ ਵਾਪਰੀ ਹੈ। ਦੱਸਣਯੋਗ ਹੈ ਕਿ ਸਿੱਖਸ ਫਾਰ ਜਸਟਿਸ (SFJ), ਜਿਸ 'ਤੇ ਪਾਬੰਦੀ ਲਗਾਈ ਹੋਈ ਹੈ, ਵੱਲੋਂ ਵੈਨਕੂਵਰ ਵਿੱਚ ਭਾਰਤ ਦੇ ਕੌਂਸਲੇਟ ਨੂੰ "ਤਾਲਾਬੰਦ" ਕਰਨ ਦੀ ਧਮਕੀ ਦਿੱਤੀ ਗਈ ਹੈ।


ਦੱਸਣਯੋਗ ਹੈ ਕਿ ਸਰੀ ਦੇ ਇੱਕ ਸਕੂਲ ਵਿੱਚ ਹੋਣ ਵਾਲਾ ਰੈਫਰੈਂਡਮ ਸਮਾਗਮ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਨਿਵਾਸੀਆਂ ਵੱਲੋਂ ਇਸ ਸੰਬੰਧੀ ਪੋਸਟਰ, ਜਿਨ੍ਹਾਂ 'ਤੇ ਹਥਿਆਰਾਂ ਦੀਆਂ ਤਸਵੀਰਾਂ ਸਨ, ਸਕੂਲ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੇ ਗਏ ਸਨ। ਦੱਸ ਦਈਏ ਕਿ ਪੋਸਟਰ ਵਿੱਚ ਕਿਰਪਾਨ ਦੇ ਨਾਲ-ਨਾਲ ਇੱਕ ਏਕੇ-47 ਅਤੇ SFJ ਦਾ ਨਾਮ ਦਿਖਾਇਆ ਗਿਆ ਸੀ।


ਇਸਦੇ ਨਾਲ ਹੀ ਇਨ੍ਹਾਂ ਪੋਸਟਰਾਂ ਵਿੱਚ ਖਾਲਿਸਤਾਨੀ ਨੇਤਾ ਹਰਦੀਪ ਸਿੰਘ ਨਿੱਝਰ, ਜਿਸ ਨੂੰ ਜੂਨ ਵਿੱਚ ਸਰੀ ਦੀ ਇੱਕ ਪਾਰਕਿੰਗ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਅਤੇ 1985 ਦੇ ਏਅਰ ਇੰਡੀਆ ਫਲਾਈਟ ਬੰਬ ਧਮਾਕੇ ਦੇ ਮਾਸਟਰਮਾਈਂਡ ਤਲਵਿੰਦਰ ਸਿੰਘ ਪਰਮਾਰ ਦੀਆਂ ਤਸਵੀਰਾਂ ਵੀ ਮੌਜੂਦ ਸਨ। 


ਭਾਰਤ ਵੱਲੋਂ ਸਖ਼ਤ ਵਿਰੋਧ ਦਰਜ ਕਰਨ ਦੇ ਬਾਵਜੂਦ, ਕੈਨੇਡਾ ਵਿੱਚ ਖਾਲਿਸਤਾਨੀ ਪੱਖੀ ਗਰੈਫਿਟੀ ਅਤੇ ਦੇਸ਼ ਭਰ ਵਿੱਚ ਭਾਰਤੀ ਡਿਪਲੋਮੈਟਾਂ ਅਤੇ ਮੰਦਿਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਅਜਿਹੇ ਪੋਸਟਰਾਂ ਨਾਲ ਭਾਰਤ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ।


ਦੱਸਣਯੋਗ ਹੈ ਕਿ ਪਿਛਲੇ ਮਹੀਨੇ ਸਰੀ ਦੇ ਲਕਸ਼ਮੀ ਨਰਾਇਣ ਮੰਦਿਰ ਦੀਆਂ ਅੱਗੇ ਅਤੇ ਪਿਛਲੀਆਂ ਕੰਧਾਂ 'ਤੇ ਭਾਰਤ ਵਿਰੋਧੀ ਅਤੇ ਖਾਲਿਸਤਾਨ ਪੱਖੀ ਪੋਸਟਰ ਚਿਪਕਾਏ ਗਏ ਸਨ।


ਇਹ ਵੀ ਪੜ੍ਹੋ: Punjabi Youth Death In Canada: 4 ਸਾਲਾਂ ਤੋਂ ਵਿਦੇਸ਼ੀ ਧਰਤੀ 'ਤੇ ਰਹਿ ਰਹੇ ਪੰਜਾਬੀ ਨੌਜਵਾਨ ਦੀ ਹੋਈ ਮੌਤ