NIA News:  ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਅਮਰੀਕਾ ਦੇ ਸੇਨ ਫਰਾਂਸਿਸਕੋ ਸਥਿਤ ਭਾਰਤੀ ਸਫਾਰਤਖਾਨੇ 'ਤੇ ਮਾਰਚ 2023 'ਚ ਹੋਏ ਹਮਲੇ ਤੇ ਭੰਨ-ਤੋੜ ਦੇ ਮਾਮਲੇ 'ਚ ਲੋੜੀਂਦੇ 10 ਦੋਸ਼ੀਆਂ ਦੀਆਂ ਤਸਵੀਰਾਂ ਜਾਰੀ ਕਰਕੇ ਆਮ ਲੋਕਾਂ ਤੋਂ ਉਨ੍ਹਾਂ ਬਾਰੇ ਜਾਣਕਾਰੀ ਮੰਗੀ ਹੈ।
ਏਜੰਸੀ ਨੇ ਲੋੜੀਂਦੇ ਮੁਲਜ਼ਮਾਂ ਵਿਰੁੱਧ ਤਿੰਨ ਵੱਖ-ਵੱਖ "ਪਛਾਣ ਤੇ ਸੂਚਨਾ ਲਈ ਬੇਨਤੀ" ਨੋਟਿਸ ਜਾਰੀ ਕੀਤੇ ਹਨ, ਜਿਸ ਵਿੱਚ ਕਿਸੇ ਵੀ ਮਹੱਤਵਪੂਰਨ ਜਾਣਕਾਰੀ ਦੀ ਮੰਗ ਕੀਤੀ ਗਈ ਹੈ ਜਿਸ ਨਾਲ ਉਨ੍ਹਾਂ ਦੀ ਗ੍ਰਿਫਤਾਰੀ ਕੀਤੀ ਜਾ ਸਕੇ।


COMMERCIAL BREAK
SCROLL TO CONTINUE READING

ਦੋ ਨੋਟਿਸਾਂ ਵਿੱਚ ਦੋ-ਦੋ ਮੁਲਜ਼ਮਾਂ ਦੀਆਂ ਤਸਵੀਰਾਂ ਹਨ, ਤੀਜੇ ਨੋਟਿਸ ਵਿੱਚ ਆਰਸੀ-18/2023/ਐਨਆਈਏ/ਡੀਐਲਆਈ ਕੇਸ ਵਿੱਚ ਕਥਿਤ ਤੌਰ 'ਤੇ ਸ਼ਾਮਲ ਛੇ ਮੁਲਜ਼ਮਾਂ ਦੀਆਂ ਤਸਵੀਰਾਂ ਹਨ। ਐਨਆਈਏ ਨੇ ਇਨ੍ਹਾਂ 10 ਮੁਲਜ਼ਮਾਂ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਲਈ ਟੈਲੀਫੋਨ ਨੰਬਰ ਅਤੇ ਈਮੇਲ ਆਈਡੀ ਨਸ਼ਰ ਕੀਤੀ ਗਈ ਹੈ।


ਐਨਆਈਏ ਹੈੱਡਕੁਆਰਟਰ ਨਵੀਂ ਦਿੱਲੀ ਕੰਟਰੋਲ ਰੂਮ- ਟੈਲੀਫੋਨ ਨੰਬਰ: 011-24368800, ਵਟਸਐਪ/ਟੈਲੀਗ੍ਰਾਮ: 91-8585931100 ਈਮੇਲ ਆਈਡੀ: do.nia@gov.in 2. ਐਨਆਈਏ ਬ੍ਰਾਂਚ ਆਫ਼ਿਸ ਚੰਡੀਗੜ੍ਹ - ਟੈਲੀਫ਼ੋਨ ਨੰਬਰ- 01729/017208 WhatsApp ਟੈਲੀਗ੍ਰਾਮ ਨੰਬਰ- 7743002947 ਟੈਲੀਗ੍ਰਾਮ: 7743002947, ਈਮੇਲ ਆਈਡੀ: info-chd.nia@gov.in ਜਾਰੀ ਕੀਤੀ ਹੈ। ਏਜੰਸੀ ਨੇ ਦੋਸ਼ੀ ਬਾਰੇ ਜਾਣਕਾਰੀ ਸਾਂਝੀ ਕਰਨ ਵਾਲੇ ਸਖ਼ਸ਼ ਦੀ ਸੂਚਨਾ ਗੁਪਤ ਰੱਖਣ ਦਾ ਦਾਅਵਾ ਕੀਤਾ ਹੈ।


ਕਾਬਿਲੇਗੌਰ ਹੈ ਕਿ ਸਾਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਉੱਤੇ ਹਮਲਾ 18 ਅਤੇ 19 ਮਾਰਚ 2023 ਦੀ ਦਰਮਿਆਨੀ ਰਾਤ ਨੂੰ ਹੋਇਆ ਸੀ ਜਦੋਂ ਕੁਝ ਪੱਖੀ ਖ਼ਾਲਿਸਤਾਨੀ ਸੰਸਥਾਵਾਂ ਨੇ ਸਫਾਰਤਖਾਨੇ ਵਿੱਚ ਘੁਸਪੈਠ ਕੀਤੀ ਤੇ ਕੌਂਸਲੇਟ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਉਸੇ ਦਿਨ ਨਾਅਰੇਬਾਜ਼ੀ ਕਰਦੇ ਹੋਏ ਖ਼ਾਲਿਸਤਾਨੀ ਸਮਰਥਕਾਂ ਨੇ ਸਿਟੀ ਪੁਲਿਸ ਦੁਆਰਾ ਖੜ੍ਹੇ ਕੀਤੇ ਆਰਜ਼ੀ ਸੁਰੱਖਿਆ ਬੈਰੀਅਰਾਂ ਨੂੰ ਤੋੜ ਦਿੱਤਾ ਤੇ ਕੌਂਸਲੇਟ ਕੰਪਲੈਕਸ ਵਿੱਚ ਦੋ ਅਖੌਤੀ ਖ਼ਾਲਿਸਤਾਨੀ ਝੰਡੇ ਲਗਾ ਦਿੱਤੇ ਸਨ।


ਸਫਾਰਤਖਾਨੇ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਸਫਾਰਤਖਾਨੇ ਦੇ ਅਧਿਕਾਰੀਆਂ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ। 1 ਤੇ 2 ਜੁਲਾਈ ਦੀ ਵਿਚਕਾਰਲੀ ਰਾਤ ਨੂੰ ਕੁਝ ਦੋਸ਼ੀ ਵਿਅਕਤੀ ਸਫਾਰਤਖਾਨੇ ਵਿੱਚ ਦਾਖ਼ਲ ਹੋਏ ਅਤੇ ਸਫਾਰਤਖਾਨੇ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਜਦੋਂ ਸਫਾਰਤਖਾਨੇ ਦੇ ਅਧਿਕਾਰੀ ਇਮਾਰਤ ਦੇ ਅੰਦਰ ਸਨ। ਐਨਆਈਏ ਨੇ 16 ਜੂਨ ਨੂੰ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਪਬਲਿਕ ਪ੍ਰਾਪਰਟੀ ਦੇ ਨੁਕਸਾਨ ਦੀ ਰੋਕਥਾਮ ਐਕਟ। NIA ਦੀ ਇੱਕ ਟੀਮ ਨੇ ਉਕਤ ਮਾਮਲੇ ਦੀ ਜਾਂਚ ਲਈ ਅਗਸਤ ਮਹੀਨੇ ਵਿੱਚ ਸੇਨ ਫਰਾਂਸਿਸਕੋ ਦਾ ਦੌਰਾ ਕੀਤਾ ਸੀ।


ਇਹ ਵੀ ਪੜ੍ਹੋ : India-Canada news: ਕੈਨੇਡਾ ਤੋਂ ਭਾਰਤ ਆਉਣ ਵਾਲਿਆਂ ਨੂੰ ਨਹੀਂ ਮਿਲੇਗਾ ਵੀਜ਼ਾ, ਭਾਰਤ ਸਕਰਾਰ ਨੇ ਲਗਾਈ ਰੋਕ