Iran vs Pakistan: ਪਾਕਿਸਤਾਨ ਨੇ ਮੰਗਲਵਾਰ ਦੇਰ ਰਾਤ ਜਵਾਬੀ ਕਾਰਵਾਈ ਵਿੱਚ ਈਰਾਨ ਦੇ ਬਲੋਚ ਲਿਬਰੇਸ਼ਨ ਆਰਮੀ ਦੇ ਟਿਕਾਣਿਆਂ 'ਤੇ ਹਮਲਾ ਕੀਤੇ ਜਾਣ ਦੀ ਖ਼ਬਰ ਸਹਾਮਣੇ ਆਈ ਹੈ। ਨਿਊਜ਼ ਏਜੰਸੀ ਏਐਫਪੀ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਮੀਡੀਆ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਮਲਾ ਈਰਾਨ ਦੇ ਸਰਵਾਨ ਇਲਾਕੇ 'ਚ ਵੱਖਵਾਦੀ ਸੰਗਠਨ ਦੇ 7 ਠਿਕਾਣਿਆਂ 'ਤੇ ਕੀਤਾ ਗਿਆ ਹੈ। ਪਾਕਿਸਤਾਨ ਵੱਲੋਂ ਅਜੇ ਤੱਕ ਇਸ ਹਮਲੇ ਬਾਬਤ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਜਾਣਕਾਰੀ ਇਹ ਵੀ ਸਹਾਮਣੇ ਆਈ ਹੈ ਕਿ ਪਾਕਿਸਤਾਨ ਨੇ ਈਰਾਨ ਦੀ ਸਰਹੱਦ ਅੰਦਰ 40-50 ਕਿਲੋਮੀਟਰ ਅੰਦਰ ਵੜ ਕੇ ਹਮਲਾ ਕੀਤਾ ਹੈ।


COMMERCIAL BREAK
SCROLL TO CONTINUE READING

ਮੰਗਲਵਾਰ ਰਾਤ ਪਾਕਿਸਤਾਨ ਦੇ ਬਲੋਚਿਸਤਾਨ 'ਚ ਈਰਾਨ ਵੱਲੋਂ ਮਿਜ਼ਾਈਲ ਅਤੇ ਡਰੋਨ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਵੱਧ ਗਿਆ ਸੀ। ਈਰਾਨ ਦੇ ਵਿਦੇਸ਼ ਮੰਤਰੀ ਅਮੀਰ ਅਬਦੁੱਲਾਯਾਨ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਜਲੀਲ ਅੱਬਾਸ ਜਿਲਾਨੀ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਹਮਲਾ ਈਰਾਨ ਦੇ ਅੱਤਵਾਦੀ ਸੰਗਠਨ 'ਤੇ ਕੀਤਾ ਗਿਆ ਸੀ। ਜਿਸ 'ਚ ਪਾਕਿਸਤਾਨ ਦਾ ਕੋਈ ਵੀ ਨਾਗਰਿਕ ਜ਼ਖਮੀ ਨਹੀਂ ਹੋਇਆ ਹੈ। ਇਸ 'ਤੇ ਜਿਲਾਨੀ ਨੇ ਕਿਹਾ ਸੀ ਕਿ ਕਿਸੇ ਵੀ ਦੇਸ਼ ਨੂੰ ਅਜਿਹੇ ਜੋਖ਼ਮ ਭਰੇ ਰਸਤੇ 'ਤੇ ਨਹੀਂ ਚੱਲਣਾ ਚਾਹੀਦਾ। ਪਾਕਿਸਤਾਨ ਨੂੰ ਈਰਾਨ ਦੇ ਹਮਲੇ ਦਾ ਜਵਾਬ ਦੇਣ ਦਾ ਪੂਰਾ ਹੱਕ ਹੈ।