Fazilka News: ਫਾਜ਼ਿਲਕਾ ਦੇ ਅਬੋਹਰ ਸੈਕਟਰ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਓਪੀ ਬਚਿੱਤਰ ਚੌਕੀ ਦੇ ਇਲਾਕੇ 'ਚ ਇੱਕ ਪਾਕਿਸਤਾਨੀ ਨਾਗਰਿਕ ਕੰਡਿਆਲੀ ਤਾਰ ਪਾਰ ਕਰਕੇ ਭਾਰਤ 'ਚ ਦਾਖ਼ਲ ਹੋ ਗਿਆ, ਜਿਸ ਦਾ ਪਤਾ ਬੀਐੱਸਐੱਫ ਨੂੰ ਲੱਗਾ ਤਾਂ ਜਵਾਨਾਂ ਨੇ ਉਕਤ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕਰ ਲਿਆ।


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਫੜੇ ਗਏ ਪਾਕਿਸਤਾਨੀ ਵਿਅਕਤੀ ਦਾ ਨਾਂ ਇਸ਼ਫਾਕ ਅਹਿਮਦ ਉਰਫ ਸ਼ਾਹਿਦ ਖਾਨ ਮਲੰਗ (ਉਮਰ 32 ਸਾਲ) ਪੁੱਤਰ ਮੁਹੰਮਦ ਰਫੀਕ ਜੋ ਕਿ ਤਹਿਸੀਲ ਦਿਪਾਲਪੁਰ, ਜ਼ਿਲ੍ਹਾ ਓਕਾਰਾ, ਪਾਕਿਸਤਾਨ ਦੱਸਿਆ ਜਾ ਰਿਹਾ ਹੈ ਹੈ। ਇਸ ਸਖ਼ਸ਼ ਕੋਲੋਂ ਪਾਕਿਸਤਾਨੀ ਕਰੰਸੀ ਦੇ ਚਾਰ ਟੁਕੜੇ, ਮਠਿਆਈ ਦੇ ਦੋ ਟੁਕੜੇ, ਬਿਸਕੁਟਾਂ ਦਾ ਇੱਕ ਪੈਕੇਟ, ਇੱਕ ਮਾਚਿਸ ਦਾ ਡੱਬਾ, ਇੱਕ ਸਿਗਰਟ ਅਤੇ ਕੁਝ ਦਵਾਈਆਂ ਮਿਲੀਆਂ।


ਜਦੋਂ ਉਕਤ ਪਾਕਿਸਤਾਨੀ ਨਾਗਰਿਕ ਬੀ.ਐੱਸ.ਐੱਫ. ਦੇ ਅਧਿਕਾਰੀਆਂ ਦੀ ਗ੍ਰਿਫਤ ਵਿੱਚ ਆਇਆ ਤਾਂ ਪਾਕਿਸਤਾਨ ਵੱਲੋਂ ਭਾਰਤੀ ਜਵਾਨਾਂ ਨਾਲ ਤਾਲਮੇਲ ਕਾਇਮ ਕੀਤਾ ਗਿਆ। ਪਾਕਿਸਤਾਨ ਵਾਲੇ ਪਾਸੇ ਤੋਂ ਬੀਐਸਐਫ ਅਤੇ ਭਾਰਤ-ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਮੀਟਿੰਗ ਹੋਈ, ਜਿਸ ਤੋਂ ਬਾਅਦ ਉਕਤ ਵਿਅਕਤੀ ਨੂੰ ਅੱਜ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ : Loksabha Elections 2024: ਹੁਣ ਘਰ ਬੈਠੇ ਮਿਲੇਗੀ ਚੋਣਾਂ ਦੀ ਜਾਣਕਾਰੀ, ਮੁੱਖ ਚੋਣ ਅਧਿਕਾਰੀ ਵੱਲੋਂ ਵਟਸਐਪ ਚੈਨਲ ਜਾਰੀ


ਸੰਪਰਕ ਕਰਨ 'ਤੇ ਬੀਐਸਐਫ ਅਬੋਹਰ ਸੈਕਟਰ ਦੇ ਡੀਆਈਜੀ ਵਿਜੇ ਕੁਮਾਰ ਨੇ ਕਿਹਾ ਕਿ ਸ਼ੁਰੂਆਤੀ ਪੁੱਛਗਿੱਛ ਦੌਰਾਨ ਵਿਅਕਤੀ ਮਾਨਸਿਕ ਤੌਰ 'ਤੇ ਬਿਮਾਰ ਜਾਪਦਾ ਸੀ ਅਤੇ ਅਣਜਾਣੇ ਵਿੱਚ ਆਈਬੀ ਨੂੰ ਪਾਰ ਕਰ ਗਿਆ ਸੀ। ਜਿਸ ਨੂੰ ਅੱਜ ਭਾਰਤ-ਪਾਕਿ ਸਰਹੱਦ 'ਤੇ ਪਾਕਿਸਤਾਨੀ ਰੇਂਜਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਪਾਕਿਸਤਾਨ ਨੂੰ ਸੌਂਪ ਦਿੱਤਾ ਗਿਆ ਹੈ।


ਕਾਬਿਲੇਗੌਰ ਹੈ ਕਿ ਦੂਜੇ ਪਾਸੇ ਨਾਰਕੋਟਿਕਸ ਬਿਊਰੋ ਅਤੇ ਗੁਜਰਾਤ ਏਟੀਐਸ ਦੇ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਭਾਰਤੀ ਤੱਟ ਰੱਖਿਅਕ ਬਲ ਨੇ ਗੁਜਰਾਤ ਤੱਟ ਦੇ ਨੇੜਿਓਂ ਅੰਤਰਰਾਸ਼ਟਰੀ ਸਰਹੱਦ ਕੋਲੋਂ ਲਗਭਗ 90 ਕਿਲੋ ਦੇ ਡਰੱਗਜ਼ ਦੇ ਨਾਲ 14 ਪਾਕਿਸਤਾਨੀ ਨਾਗਰਿਕਾਂ ਨੂੰ ਫੜਿਆ ਹੈ। ਮੀਡੀਆ ਰਿਪੋਰਟ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਖੁਫੀਆ ਇਨਪੁਟ ਦੇ ਆਧਾਰ ਉਤੇ ਏਜੰਸੀਆਂ ਆਪ੍ਰੇਸ਼ਨ ਚਲਾ ਰਹੀ ਸੀ।


ਇੰਡੀਅਨ ਕੋਸਟ ਗਾਰਡ ਨੇ ਟਵਿੱਟਰ 'ਤੇ ਪੋਸਟ ਕੀਤਾ, ''ਗੁਜਰਾਤ ਏ.ਟੀ.ਐੱਸ. ਅਤੇ ਐੱਨ.ਸੀ.ਬੀ. ਵੱਲੋਂ ਸਮੁੰਦਰ 'ਚ ਰਾਤ ਭਰ ਚਲਾਈ ਗਈ ਮੁਹਿੰਮ 'ਚ ਪੱਛਮੀ ਅਰਬ ਸਾਗਰ 'ਚ ਇਕ ਪਾਕਿਸਤਾਨੀ ਕਿਸ਼ਤੀ ਨੂੰ ਫੜਿਆ ਗਿਆ, ਜਿਸ 'ਚ 14 ਪਾਕਿਸਤਾਨੀ ਚਾਲਕ ਦਲ ਦੇ ਮੈਂਬਰ ਸਵਾਰ ਸਨ, ਜਿਨ੍ਹਾਂ 'ਚੋਂ 90 ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਫੜਿਆ ਗਿਆ, ਜਿਸ ਦੀ ਕੀਮਤ ਲਗਭਗ 600 ਕਰੋੜ ਰੁਪਏ ਦੱਸੀ ਜਾਂਦੀ ਹੈ।


ਇਹ ਵੀ ਪੜ੍ਹੋ : Madev Book Betting Case: ਅਦਾਕਾਰ ਸਾਹਿਲ ਖਾਨ ਦੀਆਂ ਵਧੀਆਂ ਮੁਸ਼ਕਿਲਾਂ, ਮੁੰਬਈ ਪੁਲਿਸ ਨੇ ਲਿਆ ਹਿਰਾਸਤ 'ਚ