Shahid Latif Murder News:  ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸ਼ਾਹਿਦ ਲਤੀਫ ਦਾ ਪਾਕਿਸਤਾਨ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸ਼ਾਹਿਦ ਲਤੀਫ ਪਠਾਨਕੋਟ ਏਅਰਬੇਸ ਹਮਲੇ ਦਾ ਮਾਸਟਰਮਾਈਂਡ ਸੀ। ਅਣਪਛਾਤੇ ਲੋਕਾਂ ਨੇ ਪਾਕਿਸਤਾਨ ਦੇ ਸਿਆਲਕੋਟ ਵਿੱਚ ਗੋਲੀਆਂ ਮਾਰ ਕੇ ਸ਼ਾਹਿਦ ਲਤੀਫ ਦਾ ਕਤਲ ਕਰ ਦਿੱਤਾ ਹੈ।


COMMERCIAL BREAK
SCROLL TO CONTINUE READING

ਸ਼ਾਹਿਦ ਲਤੀਫ ਭਾਰਤ ਵਿੱਚ ਸੀ ਲੋੜੀਂਦਾ
ਪਠਾਨਕੋਟ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਸ਼ਾਹਿਦ ਲਤੀਫ ਦੇ ਮਾਰੇ ਜਾਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਸਿਆਲਕੋਟ 'ਚ ਅੱਤਵਾਦੀ ਸ਼ਾਹਿਦ ਲਤੀਫ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਾਣਕਾਰੀ ਮੁਤਾਬਕ ਅਣਪਛਾਤੇ ਹਮਲਾਵਰਾਂ ਨੇ ਸ਼ਾਹਿਦ ਲਤੀਫ ਨੂੰ ਗੋਲੀ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸ ਦੇਈਏ ਕਿ ਅੱਤਵਾਦੀ ਸ਼ਾਹਿਦ ਲਤੀਫ ਭਾਰਤ ਵਿੱਚ ਮੋਸਟ ਵਾਂਟੇਡ ਸੀ। ਭਾਰਤ ਸਰਕਾਰ ਨੇ ਉਸ ਨੂੰ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ। ਕੌਮੀ ਜਾਂਚ ਏਜੰਸੀ (ਐਨਆਈਏ) ਨੇ ਉਸ ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕੀਤਾ ਸੀ।


ਕਾਬਿਲੇਗੌਰ ਹੈ ਕਿ ਸਾਲ 2016 'ਚ ਪਠਾਨਕੋਟ ਏਅਰਬੇਸ 'ਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਜਿਸ ਵਿੱਚ ਸੱਤ ਜਵਾਨ ਸ਼ਹੀਦ ਹੋ ਗਏ ਸਨ। ਜਿਸਦਾ ਮਾਸਟਰਮਾਈਂਡ ਅੱਤਵਾਦੀ ਸ਼ਾਹਿਦ ਲਤੀਫ ਸੀ। ਪਾਕਿਸਤਾਨੀ ਮੀਡੀਆ ਮੁਤਾਬਕ ਅੱਤਵਾਦੀ ਸ਼ਾਹਿਦ ਲਤੀਫ ਨੂੰ ਸਿਆਲਕੋਟ ਦੇ ਬਾਹਰਵਾਰ ਇੱਕ ਮਸਜਿਦ ਵਿੱਚ ਗੋਲੀ ਮਾਰ ਦਿੱਤੀ ਗਈ। ਹਮਲਾਵਰ ਅੱਤਵਾਦੀ ਨੂੰ ਮਾਰਨ ਲਈ ਬਾਈਕ 'ਤੇ ਆਏ ਸਨ ਅਤੇ ਉਸ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਏ। ਫਿਲਹਾਲ ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।


ਸ਼ਾਹਿਦ ਲਤੀਫ ਜੈਸ਼-ਏ-ਮੁਹੰਮਦ ਦਾ ਸਰਗਨਾ ਸੀ
ਕਾਬਿਲੇਗੌਰ ਹੈ ਕਿ ਸ਼ਾਹਿਦ ਲਤੀਫ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਸਰਗਨਾ ਸੀ ਅਤੇ ਉਹ ਲੰਬੇ ਸਮੇਂ ਤੋਂ ਪਾਕਿਸਤਾਨ ਦੇ ਸਿਆਲਕੋਟ 'ਚ ਲੁਕਿਆ ਹੋਇਆ ਸੀ ਪਰ ਬੁੱਧਵਾਰ ਨੂੰ ਬਾਈਕ ਸਵਾਰ ਅਣਪਛਾਤੇ ਹਮਲਾਵਰਾਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਸਨੂੰ 12 ਨਵੰਬਰ 1994 ਨੂੰ ਭਾਰਤ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤ ਨੇ ਉਸ ਨੂੰ 16 ਸਾਲ ਦੀ ਸਜ਼ਾ ਸੁਣਾਈ ਸੀ। ਸਜ਼ਾ ਪੂਰੀ ਕਰਨ ਤੋਂ ਬਾਅਦ ਉਹ 2010 ਵਿਚ ਵਾਹਗਾ ਰਾਹੀਂ ਪਾਕਿਸਤਾਨ ਚਲਾ ਗਿਆ ਸੀ। ਭਾਰਤ ਸਰਕਾਰ ਨੇ ਉਸਨੂੰ ਅੱਤਵਾਦੀ ਘੋਸ਼ਿਤ ਕਰ ਦਿੱਤਾ ਸੀ ਅਤੇ ਉਹ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੇ ਤਹਿਤ ਭਾਰਤ ਵਿੱਚ ਲੋੜੀਂਦਾ ਸੀ।


ਐਨਆਈਏ ਕਰ ਰਹੀ ਸੀ ਭਾਲ
NIA ਲਗਾਤਾਰ ਉਸਦੀ ਤਲਾਸ਼ ਕਰ ਰਹੀ ਸੀ। ਭਾਰਤ ਵਿੱਚ ਜੇਲ੍ਹ ਦੀ ਸਜ਼ਾ ਭੁਗਤਣ ਤੋਂ ਬਾਅਦ ਵੀ ਉਸ ਨੇ ਅਪਰਾਧ ਦਾ ਰਾਹ ਨਹੀਂ ਛੱਡਿਆ ਅਤੇ ਲਗਾਤਾਰ ਭਾਰਤ ਵਿਰੁੱਧ ਸਾਜ਼ਿਸ਼ ਰਚ ਰਿਹਾ ਸੀ। ਇਸੇ ਸਿਲਸਿਲੇ ਵਿਚ ਉਸ ਨੇ ਪਠਾਨਕੋਟ ਵਿਚ ਅੱਤਵਾਦੀ ਹਮਲੇ ਦੀ ਯੋਜਨਾ ਬਣਾਈ ਸੀ। 2 ਜਨਵਰੀ 2016 ਨੂੰ ਪਠਾਨਕੋਟ 'ਚ ਅੱਤਵਾਦੀ ਹਮਲਾ ਹੋਇਆ ਸੀ। ਜਿਸ ਦਾ ਉਹ ਮੁੱਖ ਸਾਜ਼ਿਸ਼ਕਰਤਾ ਸੀ। ਉਸ ਨੇ ਸਿਆਲਕੋਟ ਵਿੱਚ ਬੈਠ ਕੇ ਇਹ ਹਮਲਾ ਕੀਤਾ ਸੀ। ਉਸ ਨੇ ਜੈਸ਼ ਦੇ ਚਾਰ ਅੱਤਵਾਦੀਆਂ ਨੂੰ ਸਿਖਲਾਈ ਦਿੱਤੀ ਸੀ ਅਤੇ ਉਨ੍ਹਾਂ ਨੂੰ ਹਮਲੇ ਲਈ ਪਠਾਨਕੋਟ ਭੇਜਿਆ ਸੀ।


ਇਹ ਵੀ ਪੜ੍ਹੋ : Sukhpal Khaira News: ਸੁਖਪਾਲ ਖਹਿਰਾ ਦੇ ਖਿਲਾਫ ਜਾਂਚ ਕੀਤੀ ਜਾਵੇਗੀ ਤੇਜ਼, ਈਡੀ ਦੀ ਰਿਪੋਰਟ ਨੂੰ ਆਧਾਰ ਵਜੋਂ ਵਰਤਣ ਦੀ ਤਿਆਰੀ