Punjabi Girl on Canada's Calgary Gurdwara Incident News: ਕੈਨੇਡਾ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕੈਲਗਰੀ ਦੇ ਗੁਰਦੁਆਰਾ 'ਚ ਪੰਜਾਬੀ ਕੁੜੀ ਦਾ ਪ੍ਰਸ਼ਾਦੇ ਨੂੰ ਲੈ ਕੇ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਕੁੜੀ ਵੱਲੋਂ ਰੋ-ਰੋ ਕੇ ਇੱਕ ਵੀਡੀਓ ਬਣਾਈ ਤੇ ਆਪਣੀ ਹੱਡਬੀਤੀ ਦੱਸੀ। ਇਹ ਵੀਡੀਓ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।  


COMMERCIAL BREAK
SCROLL TO CONTINUE READING

ਕੁੜੀ ਨੇ ਦੱਸਿਆ ਕਿ "ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਹਾਂ ਕਿਉਂਕਿ ਮੇਰੇ ਨਾਲ ਜੋ ਅੱਜ ਗੁਰਦੁਆਰਾ ਸਾਹਿਬ 'ਚ ਹੋਇਆ, ਉਹ ਅਸੀਂ ਸੋਚ ਵੀ ਨਹੀਂ ਸਕਦੇ ਕਿ ਗੁਰਦੁਆਰਾ ਸਾਹਿਬ 'ਚ ਕੁਝ ਅਜਿਹੇ ਹੋ ਸਕਦਾ। ਅੱਜ ਤੱਕ ਸਿਰਫ ਸੁਣਿਆ ਸੀ ਕਿ ਇਵੇਂ ਹੁੰਦਾ ਹੈ, ਅੱਜ ਪਹਿਲੀ ਵਾਰ ਮੇਰੇ ਨਾਲ ਹੋਇਆ।"


ਉਸਨੇ ਦੱਸਿਆ ਕਿ "ਕੈਨੇਡਾ ਦੇ ਕੈਲਗਰੀ 'ਚ ਸਥਿਤ ਦਸ਼ਮੇਸ਼ ਕਲਚਰ ਨਾਮ ਦਾ ਇੱਕ ਬਹੁਤ ਵੱਡਾ ਗੁਰਦੁਆਰਾ ਹੈ, ਮੈਂ ਉੱਥੇ ਗਈ ਤੇ ਸਵੇਰ ਦਾ ਸਮਾਂ ਦੀ ਤੇ ਮੈਂ ਮੱਥਾ ਟੇਕਣ ਗਈ ਸੀ। ਮੈਂ ਸੋਚਿਆ ਚਲੋ ਪ੍ਰਸ਼ਾਦਾ ਛੱਕ ਲੈਂਦੇ ਹਾਂ, ਪ੍ਰਸ਼ਾਦਾ ਨਹੀਂ ਮਤਲਬ ਚਾਹ ਤੇ ਪਰਾਂਠੀ ਹੁੰਦੀ ਹੈ ਸਵੇਰ ਦੇ ਸਮੇਂ, ਤਾਂ ਮੈਂ ਕਿਹਾ ਚੱਲੋ ਚੱਲ ਜਾਂਦੇ ਹਾਂ। ਮੈਂ ਇੱਕ ਪਰਾਂਠੀ ਲਈ ਬਾਬੇ ਤੋਂ ਤੇ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਬਾਬਾ ਜੀ ਇੱਕ ਹੋਰ ਪਰਾਂਠੀ ਦੇ ਸਕਦੇ ਹੋ ਜੇ ਮਾਈਂਡ ਨਾ ਕਰੋ ਤਾਂ ਜੇ ਨਹੀਂ ਤਾਂ ਕੋਈ ਚੱਕਰ ਨਹੀਂ। ਬਾਬਾ ਕਹਿੰਦਾ ਓਕੇ! ਤਾਂ ਇੱਕ ਪਰਾਂਠੀ ਮੈਂ ਖਾਣ ਲਈ ਲੈ ਲਈ ਤੇ ਇੱਕ ਮੈਂ ਨਾਲ ਲੈ ਲਈ।"


ਕੁੜੀ ਨੇ ਕਿਹਾ ਕਿ "ਫਿਰ ਮੈਨੂੰ ਪਿੱਛੇ ਤੋਂ ਆਵਾਜ਼ ਸੁਣਨ ਆ ਰਹੀ ਸੀ ਕਿ 'ਕੁੜੀ ਰੋਟੀ, ਕੁੜੀ ਰੋਟੀ' ਪਰ ਮੈਂ ਧਿਆਨ ਨਹੀਂ ਦਿੱਤਾ ਕਿ ਵੀ ਕੀ ਪਤਾ ਕਿਸੇ ਹੋਰ ਦੀ ਗੱਲ ਨਾ ਕਰ ਰਹੇ ਹੋਣ। ਮੈਂ ਚਾਹ ਵੱਲ ਨੂੰ ਚੱਲ ਗਈ ਚਾਹ ਲੈਣ ਵਾਸਤੇ। ਉਦੋਂ ਫਿਰ 2 ਸੇਵਾਦਾਰ ਪਿੱਛੇ ਆ ਜਾਂਦੇ ਹਨ, ਅੰਕਲ ਸਨ ਦੋ, ਪਿੱਛੇ ਆਉਂਦੇ ਨੇ ਤੇ ਕਹਿੰਦੇ ਨੇ ਕਿ ਤੂੰ ਕੁੜੀਏ ਬਹੁਤ ਰੋਟੀਆਂ ਲੈ ਲਈਆਂ। ਮੈਂ ਕਿਹਾ ਕਿ ਮੈਂ ਪਹਿਲਾਂ ਆਪ ਖੁਦ ਨਹੀਂ ਚੁੱਕਿਆ ਕੁਝ, ਮੈਨੂੰ ਖੁਦ ਉਨ੍ਹਾਂ ਨੇ ਫੜਾਇਆ, ਮੈਂ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਫੜਾ ਦੀ ਮੈਨੂੰ ਰੋਟੀ। ਫਿਰ ਕਹਿੰਦੇ ਨਹੀਂ ਤੂੰ ਝੂਠ ਬੋਲਦੀ ਪਈ ਹੈਂ। ਮੈਂ ਕਿਹਾ ਉਹ ਪਈ ਅੰਕਲ ਜੀ ਮੇਰੀ ਥਾਲੀ, ਤੁਸੀਂ ਚੈੱਕ ਕਰ ਲਓ ਤੇ ਆਹ ਰਿਹਾ ਮੇਰਾ ਬੈਗ ਚੈੱਕ ਕਰ ਲਓ।" 


ਇਸ ਤੋਂ ਬਾਅਦ ਵੀਡੀਓ ਵਿੱਚ ਉਹ ਕੁੜੀ ਭਾਵੁਕ ਹੋ ਗਈ ਤੇ ਰੋਣ ਵੀ ਲੱਗ ਗਈ। ਉਸਨੇ ਅੱਗੇ ਕਿਹਾ, "ਮੰਨਿਆ ਜਾਂਦਾ ਹੈ ਕਿ ਗੁਰਦੁਆਰੇ 'ਚ ਤੁਹਾਨੂੰ ਕੋਈ ਨਹੀਂ ਪੁੱਛੇਗਾ ਤੁਸੀਂ ਜਾ ਕੇ ਖਾ ਕੇ ਆ ਸਕਦੇ ਹੋ। ਜੇ ਤੁਹਾਨੂੰ ਲੋੜ ਹੈ ਤੁਸੀਂ ਲੈ ਕੇ ਵੀ ਆ ਸਕਦੇ ਹੋ ਪਰ ਆਪਣੇ ਗੁਰਦੁਆਰਾ ਸਾਹਿਬ 'ਚ ਹੁਣ ਆਹ ਕੁਝ ਹੋਣ ਲੱਗ ਗਿਆ ਹੈ ਕਿ ਅਸੀਂ ਖੁਦ ਪੰਜਾਬੀ ਹੋ ਕੇ ਹੁਣ ਅੱਪਾ ਨੂੰ ਇਵੇਂ ਹੋਣ ਲੱਗ ਗਿਆ ਹੈ ਕਿ ਨਹੀਂ ਨਾ ਜਾਈਏ ਹੁਣ। ਦੂਜਾ ਭਾਈਚਾਰਾ ਕਿੱਥੋਂ ਆ ਜਾਵੇਗਾ? ਤੁਸੀਂ ਕਿ ਸਿੱਖਾ ਰਹੇ ਹੋ ਆਪਣੇ ਸੱਭਿਆਚਾਰ ਬਾਰੇ? ਗੁਰੂ ਨਾਨਕ ਦੇਵ ਜੀ ਦਾ, ਬਾਬੇ ਗੁਰੂ ਨਾਨਕ ਦਾ, 20 ਰੁਪਏ ਦਾ ਲੰਗਰ, ਅੱਜ ਤੱਕ ਚੱਲਦਾ ਆ ਰਿਹਾ ਹੈ। ਅਤੇ ਇਹ ਇਵੇਂ ਦੇ ਸੇਵਾਦਾਰ, ਇਵੇਂ ਦੇ ਭ੍ਰਿਸ਼ਟ ਲੋਕ। ਇੰਨਾ ਮਾੜਾ ਫੀਲ ਹੋ ਰਿਹਾ ਹੈ ਇਸ ਚੀਜ਼ ਦੇ ਵਿੱਚੋਂ ਨਿਕਲ ਕੇ ਕਿ ਇਹ ਸਾਡੇ ਨਾਲ ਕੀਤੀ ਹੈ ਤੇ ਪਤਾ ਨਹੀਂ ਹੋਰ ਕਿੰਨੇ ਵਿਦਿਆਰਥੀ ਨੇ ਕਿ ਜਿਨ੍ਹਾਂ ਨਾਲ ਇਹ ਅਜਿਹਾ ਕਰਦੇ ਹਾਂ।"


ਅੰਤ 'ਚ ਉਸਨੇ ਕਿਹਾ ਕਿ "ਪਤਾ ਨਹੀਂ ਮੈਨੂੰ ਸਮਝ ਨਹੀਂ ਆ ਰਹੀ ਕਿ ਕੀ ਕੀਤਾ ਜਾਵੇ ਇਨ੍ਹਾਂ ਲੋਕਾਂ ਦਾ। ਗੁਰਦੁਆਰਾ ਸਾਹਿਬ 'ਚ ਸਾਨੂੰ ਇਹ ਹੁੰਦਾ ਹੈ ਕਿ ਅੱਪਾ ਜੇ ਲੰਗਰ ਲਗਾਇਆ ਹੈ ਤਾਂ ਵੱਧ ਤੋਂ ਵੱਧ ਸੰਗਤ ਆਵੇ ਤੇ ਲੰਗਰ ਛੱਕ ਕੇ ਜਾਵੇ ਤੇ ਇਹ ਸੰਗਤ ਦੇ ਹੱਥਾਂ 'ਚੋਂ ਪ੍ਰਸ਼ਾਦਾ ਖੋਹਣ ਨੂੰ ਬੈਠੇ ਹਾਂ।" 


ਇਹ ਵੀ ਪੜ੍ਹੋ: Sidhu Moosewala case: ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਮੁਲਜ਼ਮ ਸਚਿਨ ਬਿਸ਼ਨੋਈ ਨੇ ਕੀਤਾ ਵੱਡਾ ਖੁਲਾਸਾ 


(For more news apart from Canada Girl on Calgary Gurdwara Incident News, stay tuned to Zee PHH)