Peshawar Blast:  ਪਾਕਿਸਤਾਨ ਦੇ ਪੇਸ਼ਾਵਰ ਵਿੱਚ ਮੰਗਲਵਾਰ ਨੂੰ ਅਰਧ ਸੈਨਿਕ ਬਲਾਂ ਦੀ ਇੱਕ ਗੱਡੀ ਦੇ ਕੋਲ ਆਤਮਘਾਤੀ ਧਮਾਕੇ ਵਿੱਚ ਘੱਟ ਤੋਂ ਘੱਟ ਛੇ ਲੋਕ ਜ਼ਖ਼ਮੀ ਹੋ ਗਏ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੇਸ਼ਾਵਰ ਦੇ ਹਿਯਾਤਬਾਦ ਇਲਾਕੇ ਵਿੱਚ ਧਮਾਕਾ ਆਤਮਘਾਤੀ ਵਿਸਫੋਟ ਲੱਗ ਰਿਹਾ ਹੈ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।


COMMERCIAL BREAK
SCROLL TO CONTINUE READING

ਸਬੂਤ ਇਕੱਠੇ ਕਰਨ ਲਈ ਇਕ ਧਮਾਕੇ ਵਾਲੇ ਸਥਾਨ ਉਤੇ ਇੱਕ ਬੰਬ ਨਿਰੋਧਕ ਦਸਤਾ ਤਾਇਨਾਤ ਕੀਤਾ ਗਿਆ ਹੈ। ਅਜੇ ਤੱਕ ਕੋਈ ਵੀ ਗਰੁੱਪ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਿਯਾਤਾਬਾਦ ਮੈਡੀਕਲ ਕੰਪਲੈਕਸ ਦੇ ਮੈਡੀਕਲ ਡਾਇਰੈਕਟਰ ਪ੍ਰੋਫੈਸਰ ਸ਼ਹਿਜ਼ਾਦ ਅਕਬਰ ਖਾਨ ਨੇ ਪੁਸ਼ਟੀ ਕੀਤੀ ਕਿ ਹਸਪਤਾਲ ਵਿੱਚ ਦੋ ਲੋਕ ਦਾਖ਼ਲ ਕਰਵਾਏ ਗਏ ਹਨ ਜੋ ਧਮਾਕੇ ਨਾਲ ਜ਼ਖਮੀ ਹੋਏ ਹਨ ਅਤੇ ਦੋਵਾਂ ਦੀ ਹਾਲਤ ਸਥਿਰ ਹੈ।


ਉਨ੍ਹਾਂ ਦੱਸਿਆ ਕਿ ਬਾਕੀ ਜ਼ਖਮੀਆਂ ਨੂੰ ਦੂਜੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਧਮਾਕਾ ਇੱਕ ਆਤਮਘਾਤੀ ਹਮਲਾ ਸੀ ਜਿਸ ਨੇ ਪੇਸ਼ਾਵਰ ਵਿੱਚ ਅਰਧ ਸੈਨਿਕ ਫਰੰਟੀਅਰ ਕੋਰ ਦੇ ਇੱਕ ਵਾਹਨ ਨੂੰ ਟੱਕਰ ਮਾਰ ਦਿੱਤੀ ਸੀ। ਪਾਕਿਸਤਾਨ ਦੀ ਫੌਜ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਚਿੰਤਤ ਹੈ ਕਿ ਅੱਤਵਾਦੀਆਂ ਨੂੰ ਗੁਆਂਢੀ ਅਫਗਾਨਿਸਤਾਨ ਵਿੱਚ ਸੁਰੱਖਿਅਤ ਪਨਾਹਗਾਹਾਂ ਮਿਲ ਗਈਆਂ ਹਨ। ਇਸ ਤੋਂ ਬਾਅਦ ਦੋ ਵੱਖ-ਵੱਖ ਧਮਾਕਿਆਂ ਵਿੱਚ 12 ਜਵਾਨਾਂ ਦੀ ਜਾਨ ਚਲੀ ਗਈ ਹੈ।


ਇਹ ਵੀ ਪੜ੍ਹੋ : Punjab News: 'ਕਾਂਗਰਸ ਨੂੰ "ਸਰਕਾਰੀ ਪਾਰਟੀ" ਆਖੀਏ ਜਾਂ "ਵਿਰੋਧੀ ਪਾਰਟੀ”?' ਸੁਨੀਲ ਜਾਖੜ ਦਾ CM ਭਗਵੰਤ ਮਾਨ ਨੂੰ ਸਵਾਲ


ਪਾਕਿਸਤਾਨ ਟੀਵੀ ਚੈਨਲਾਂ ਉਪਰ ਚੱਲ ਰਹੇ ਫੁਟੇਜ ਵਿੱਚ ਸੜਕ ਉਪਰ ਲੋਕਾਂ ਦੀ ਭੀੜ ਦਿਖਾਈ ਦੇ ਰਹੀ ਹੈ ਜਿਥੇ ਧਮਾਕਾ ਹੋਇਆ ਸੀ। ਸੂਚਨਾ ਮਿਲਣ ਉਤੇ ਬਚਾਅ ਦਲ ਤੇ ਕੇਂਦਰੀ ਏਜੰਸੀਆਂ ਦੀਆਂ ਟੀਮਾਂ ਮੌਕੇ ਉਪਰ ਪੁੱਜ ਗਈਆਂ ਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਇੱਕ ਬੰਬ ਨਿਰੋਧਕ ਦਸਤਾ ਵੀ ਘਟਨਾ ਸਥਾਨ ਉਤੇ ਪੁੱਜ ਗਿਆ ਹੈ। 


ਪਿਛਲੇ ਹਫਤੇ, ਇਸੇ ਜੇਹਾਦੀ ਸਮੂਹ ਨੇ ਬਲੋਚਿਸਤਾਨ ਦੇ ਦੱਖਣ-ਪੱਛਮੀ ਸੂਬੇ ਵਿੱਚ ਇੱਕ ਫੌਜੀ ਅੱਡੇ 'ਤੇ ਹਮਲਾ ਕੀਤਾ ਸੀ। ਇਸਲਾਮਿਕ ਅਤਿਵਾਦੀ, ਜਿਨ੍ਹਾਂ ਦਾ ਉਦੇਸ਼ 220 ਮਿਲੀਅਨ ਦੀ ਆਬਾਦੀ ਵਾਲੇ ਮੁਸਲਿਮ ਦੇਸ਼ ਵਿੱਚ ਪਾਕਿਸਤਾਨੀ ਸਰਕਾਰ ਨੂੰ ਉਖਾੜ ਸੁੱਟਣਾ ਅਤੇ ਸਖਤ ਇਸਲਾਮੀ ਕਾਨੂੰਨ ਥੋਪਣਾ ਹੈ। ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਵਿੱਚ ਵੀ ਸਰਗਰਮ ਹਨ।

ਇਹ ਵੀ ਪੜ੍ਹੋ : Vijay Sampla Resigned News: ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਦਿੱਤਾ ਅਸਤੀਫ਼ਾ