Punjab News: 'ਕਾਂਗਰਸ ਨੂੰ "ਸਰਕਾਰੀ ਪਾਰਟੀ" ਆਖੀਏ ਜਾਂ "ਵਿਰੋਧੀ ਪਾਰਟੀ”?' ਸੁਨੀਲ ਜਾਖੜ ਦਾ CM ਭਗਵੰਤ ਮਾਨ ਨੂੰ ਸਵਾਲ
Advertisement
Article Detail0/zeephh/zeephh1785123

Punjab News: 'ਕਾਂਗਰਸ ਨੂੰ "ਸਰਕਾਰੀ ਪਾਰਟੀ" ਆਖੀਏ ਜਾਂ "ਵਿਰੋਧੀ ਪਾਰਟੀ”?' ਸੁਨੀਲ ਜਾਖੜ ਦਾ CM ਭਗਵੰਤ ਮਾਨ ਨੂੰ ਸਵਾਲ

Sunil Jakhar takes dig at CM Bhagwant Mann: ਸੁਨੀਲ ਜਾਖੜ ਨੇ ਸਵਾਲ ਕੀਤਾ ਗਈ ਕਿ ਕਾਂਗਰਸ ਤੇ 'ਆਪ' ਦੇ ਸਮਝੌਤੇ ਤੋਂ ਬਾਅਦ ਕਾਂਗਰਸ ਨੂੰ ਕਿਹੜੀ ਪਾਰਟੀ ਆਖਿਆ ਜਾਵੇ?

Punjab News: 'ਕਾਂਗਰਸ ਨੂੰ "ਸਰਕਾਰੀ ਪਾਰਟੀ" ਆਖੀਏ ਜਾਂ "ਵਿਰੋਧੀ ਪਾਰਟੀ”?' ਸੁਨੀਲ ਜਾਖੜ ਦਾ CM ਭਗਵੰਤ ਮਾਨ ਨੂੰ ਸਵਾਲ

Punjab News, Sunil Jakhar takes dig at CM Bhagwant Mann: ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਕਾਰ ਹੋਏ "ਸਮਝੌਤੇ" ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇੱਕ ਸਵਾਲ ਕੀਤਾ ਗਿਆ ਹੈ। ਉਨ੍ਹਾਂ ਸਵਾਲ ਕੀਤਾ ਗਈ ਕਿ ਕਾਂਗਰਸ ਤੇ 'ਆਪ' ਦੇ ਸਮਝੌਤੇ ਤੋਂ ਬਾਅਦ ਕਾਂਗਰਸ ਨੂੰ ਕਿਹੜੀ ਪਾਰਟੀ ਆਖਿਆ ਜਾਵੇ?

ਸੁਨੀਲ ਜਾਖੜ ਵੱਲੋਂ ਟਵੀਟ ਕੀਤਾ ਗਿਆ ਕਿ "ਸ਼੍ਰੀ ਭਗਵੰਤ ਮਾਨ ਜੀ, ਕਾਂਗਰਸ ਤੇ ਆਪ ਦੇ ਸਮਝੌਤੇ ਬਾਅਦ: ਹੁਣ ਕਾਂਗਰਸ ਨੂੰ "ਸਰਕਾਰੀ ਪਾਰਟੀ" ਆਖੀਏ ਜਾਂ "ਵਿਰੋਧੀ ਪਾਰਟੀ”?" 

ਇਸਦਾ ਜਵਾਬ ਦਿੰਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ, "ਜਾਖੜ ਸਾਬ ਤੁਸੀਂ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਹੋ, ਹੁਣ ਦੱਸੋ ਇਹ ਮੁਲਕ ਭਾਰਤ ਹੈ ਯਾ ਹਿੰਦੂ ਰਾਸ਼ਟਰ, ਮੁਲਕ ਵਿੱਚ ਲੋਕਸ਼ਾਹੀ ਹੈ ਯਾ ਤਾਨਾਸ਼ਾਹੀ." 

ਇਹ ਵੀ ਪੜ੍ਹੋ: Ludhiana Crime News: ਲੁਧਿਆਣਾ ਵਿਖੇ ਕੈਨੇਡਾ ਤੋਂ ਆਏ 41 ਸਾਲਾ NRI ਦਾ ਕਤਲ 

ਦੱਸਣਯੋਗ ਹੈ ਕਿ ਸੁਨੀਲ ਜਾਖੜ ਦਾ ਇਹ ਟਵੀਟ ਉਦੋਂ ਸਾਹਮਣੇ ਆਇਆ ਹੈ ਜਦੋਂ ਵਿਰੋਧੀ ਧਿਰਾਂ ਦੀ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸੰਜੇ ਸਿੰਘ ਅਤੇ ਰਾਘਵ ਚੱਢਾ ਮੀਟਿੰਗ ਵਾਲੀ ਥਾਂ ਪੁੱਜੇ।

ਇਸ ਮੀਟਿੰਗ ਵਿੱਚ 26 ਵਿਰੋਧੀ ਪਾਰਟੀਆਂ ਸ਼ਾਮਿਲ ਹਨ ਅਤੇ ਬੈਠਕ ਵਿੱਚ 2024 ਦੀਆਂ ਆਗਾਮੀ ਲੋਕ ਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਦਾ ਮੁਕਾਬਲਾ ਕਰਨ ਲਈ ਰਣਨੀਤੀ ਬਾਰੇ ਚਰਚਾ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: Punjab Flood 2023: ਹੜ੍ਹਾਂ ਕਰਕੇ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਕਿਸਾਨਾਂ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ!  

ਹਾਲਾਂਕਿ UPA ਵੱਲੋਂ 2019 ਵਿੱਚ ਵੀ ਇੱਕ ਗੱਠਜੋੜ ਕੀਤਾ ਗਿਆ ਸੀ ਪਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਨੇ ਫਿਰ ਵੀ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਸੀ।  ਹੁਣ ਦੇਖਣਾ ਇਹ ਹੋਵੇਗਾ ਕਿ ਕੀ ਵਿਰੋਧੀ ਧਿਰ ਮੁੜ ਮਿਲਕੇ ਇਸ ਫਰਕ ਨੂੰ ਮਿਟਾ ਪਾਉਣਗੇ ਅਤੇ ਇਹ ਵੀ ਦੇਖਣਾ ਹੋਵੇਗਾ ਕਿ ਇਸ ਗੱਠਜੋੜ ਦਾ ਨਾਮ ਕਿ ਰੱਖਿਆ ਜਾਵੇਗਾ। 

(For more news from Punjab apart from Sunil Jakhar taking dig at CM Bhagwant Mann, stay tuned to Zee PHH)

Trending news